Opinion

ਬੱਚਿਆਂ ‘ਤੇ ਪ੍ਰੀਖਿਆਵਾਂ ਦਾ ਬੋਝ ਘੱਟ ਕਰਨ ਲਈ ਸਾਰਥਿਕ ਮੁਹਿੰਮ ‘ਪਰੀਕਸ਼ਾ ਪੇ ਚਰਚਾ’

ਡਾ. ਪਰਦੀਪ ਸਿੰਘ

ਦੇਸ਼ ਦੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ‘ਪਰੀਕਸ਼ਾ ਪੇ ਚਰਚਾ’ ਦੇ ਹਿੱਸੇ ਵਜੋਂ ਵਿਦਿਆਰਥੀਆਂ, ਮਾਪਿਆਂ ਅਤੇ ਅਧਿਆਪਕਾਂ ਨਾਲ ਵੱਖ-ਵੱਖ ਸਮੇਂ ਉਤੇ ਗੱਲਬਾਤ ਕਰਦੇ ਰਹਿੰਦੇ ਹਨ। ਪੀਐਮ ਮੋਦੀ ਵਿਦਿਆਰਥੀਆਂ ਦੀ ਘਬਰਾਹਟ ਤੇ ਹੋਰ ਮੁਸ਼ਕਿਲਾਂ ਦੂਰ ਕਰਨ ਦਾ ਯਤਨ ਕਰਦੇ ਹਨ। ‘ਪਰੀਕਸ਼ਾ ਪੇ ਚਰਚਾ’ ਵਿਦਿਆਰਥੀਆਂ ਲਈ ਕਾਫੀ ਲਾਹੇਵੰਦ ਸਾਬਿਤ ਹੁੰਦੀ ਹੈ। ਉਨ੍ਹਾਂ ਵਿਦਿਆਰਥੀਆਂ ਵੱਲੋਂ ਪੁੱਛੇ ਗਏ ਸਵਾਲਾਂ ਦੇ ਜਵਾਬ ਬਹੁਤ ਹੀ ਸਰਲ ਸ਼ਬਦਾਂ ਵਿੱਚ ਦਿੱਤੇ ਜਾਂਦੇ ਹਨ। ਪੜ੍ਹਾਈ ਤੋਂ ਇਲਾਵਾ ਖੇਡਾਂ ਵੱਲ ਵੀ ਪ੍ਰੇਰਿਆ ਜਾਂਦਾ ਹੈ। ਆਨਲਾਈਨ ਮਾਧਿਅਮ ਰਾਹੀਂ ਪ੍ਰੋਗਰਾਮ ਵਿੱਚ ਲੱਖਾਂ ਵਿਦਿਆਰਥੀ, ਅਧਿਆਪਕ ਅਤੇ ਮਾਪੇ ਸ਼ਾਮਿਲ ਹੁੰਦੇ ਹਨ। 10ਵੀਂ ਅਤੇ 12ਵੀਂ ਜਮਾਤ ਦੇ ਵਿਦਿਆਰਥੀ, ਜੋ ਕੋਰੋਨਾ ਮਹਾਮਾਰੀ ਕਾਰਨ ਆਨਲਾਈਨ ਪ੍ਰੀਖਿਆ ਦੇਣ ਜਾ ਰਹੇ ਸਨ, ਉਹ ਬਹੁਤ ਤਣਾਅ ਵਿੱਚ ਸਨ ਅਤੇ ਪ੍ਰਧਾਨ ਮੰਤਰੀ ਵੱਲੋਂ ਦਿੱਤੇ ਗਏ ਸੁਝਾਅ ਉਨ੍ਹਾਂ ਦੇ ਤਣਾਅ ਨੂੰ ਘੱਟ ਕਰਨ ਵਿੱਚ ਬਹੁਤ ਮਦਦਗਾਰ ਸਾਬਿਤ ਹੋਏ।

ਪ੍ਰਧਾਨ ਮੰਤਰੀ ਨਰੇਂਦਰ ਮੋਦੀ 27 ਜਨਵਰੀ ਨੂੰ ਦਿੱਲੀ ਦੇ ਤਾਲਕਟੋਰਾ ਸਟੇਡੀਅਮ ਵਿੱਚ ਪ੍ਰੀਖਿਆ ਬਾਰੇ ਚਰਚਾ ਕਰਨਗੇ। ਇਸ ਦੇ ਲਈ 81315 ਵਿਦਿਆਰਥੀਆਂ, 11868 ਅਧਿਆਪਕਾਂ ਅਤੇ 5496 ਮਾਪਿਆਂ ਨੇ ਇਸ ਵਿੱਚ ਰਜਿਸਟ੍ਰੇਸ਼ਨ ਕਰਵਾਈ ਹੈ। ਪ੍ਰਧਾਨ ਮੰਤਰੀ ਦੇ ਇਸ ਪ੍ਰੋਗਰਾਮ ਲਈ ਉੱਤਰਾਖੰਡ ਦੇ ਦੋ ਬੱਚਿਆਂ ਨੂੰ ਵੀ ਚੁਣਿਆ ਗਿਆ ਹੈ। ਇਸ ਵਿੱਚ ਦੇਸ਼ ਭਰ ਦੇ 9ਵੀਂ ਤੋਂ 12ਵੀਂ ਜਮਾਤ ਤੱਕ ਦੇ ਸਕੂਲੀ ਬੱਚੇ ਸ਼ਾਮਿਲ ਹੋਣਗੇ। ਇਸ ਦੌਰਾਨ ਪ੍ਰਧਾਨ ਮੰਤਰੀ ਵਿਦਿਆਰਥੀਆਂ ਨੂੰ ਸਫਲਤਾ ਦਾ ਗੁਰੂ ਮੰਤਰ ਦੇਣਗੇ। ਉੱਥੇ ਹੀ ਵਿਦਿਆਰਥੀ ਆਪਣੀ ਉਤਸੁਕਤਾ ਨਾਲ ਜੁੜੇ ਸਵਾਲਾਂ ਦੇ ਜਵਾਬ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਤੋਂ ਪ੍ਰਾਪਤ ਕਰੇਗਾ।

ਸਕੂਲ ਅਤੇ ਕਾਲਜ ਦੇ ਵਿਦਿਆਰਥੀਆਂ ਨਾਲ ਪ੍ਰਧਾਨ ਮੰਤਰੀ ਦੀ ਗੱਲਬਾਤ ਦੀ ਮੁਹਿੰਮ 16 ਫਰਵਰੀ, 2018 ਨੂੰ ਸ਼ੁਰੂ ਕੀਤੀ ਗਈ ਸੀ। ਪਰੀਕਸ਼ਾ ਪੇ ਚਰਚਾ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦਾ ਨੌਜਵਾਨਾਂ ਲਈ ਤਣਾਅ ਮੁਕਤ ਮਾਹੌਲ ਬਣਾਉਣ ਲਈ ਵਿਸ਼ੇਸ਼ ਉਪਰਾਲਾ ਹੈ।ਭਾਰਤ ਦੇ ਹਰ ਕੋਨੇ ਕੋਨੇ ਵਿੱਚ ਜੀਨੀਅਸ ਵਿਦਿਆਰਥੀ ਬੈਠੇ ਹਨ ਪਰ ਉਨ੍ਹਾਂ ਦੇ ਹੁਨਰ ਨੂੰ ਨੂੰ ਤਲ਼ਾਸ਼ਣ ਲਈ ਇਕ ਯੋਗ ਅਧਿਆਪਕ ਦੀ ਲੋੜ ਹੁੰਦੀ ਜੋ ਵਿਦਿਆਰਥੀਆਂ ਦਾ ਰਾਹ-ਦੁਸੇਰਾ ਬਣੇ। ਦੇਸ਼ ਵਿੱਚੋਂ ਹੀ ਵਿਦਿਆਰਥੀ ਵਿਸ਼ਵ ਦੇ ਵੱਡੇ ਦੇਸ਼ਾਂ ਵਿੱਚ ਜਾ ਕੇ ਵਿਗਿਆਨੀ, ਡਾਕਟਰ ਅਤੇ ਕਰੀ ਵੱਡੇ ਅਹੁਦਿਆਂ ਬਿਰਾਜਮਾਨ ਹਨ।

ਸਿੱਖਿਆ ਮਨੁੱਖ ਦਾ ਵਿਹਾਰ ਬਦਲਣ ਵਾਲਾ ਵਿਗਿਆਨ ਹੈ। ਰਸਮੀ ਜਾਂ ਗ਼ੈਰ-ਰਸਮੀ ਤਰੀਕੇ ਨਾਲ ਜਦੋਂ ਅਸੀਂ ਸਿੱਖਦੇ ਹਾਂ ਤਾਂ ਸਾਡੇ ਗਿਆਨ ਵਿਚ ਵਾਧਾ ਹੁੰਦਾ ਹੈ। ਸੋਚ ’ਚ ਤਬਦੀਲੀ ਆਉਣ ਦੇ ਨਾਲ-ਨਾਲ ਸਾਡੇ ਵਿਹਾਰ ਵਿਚ ਵੀ ਤਬਦੀਲੀ ਆਉਂਦੀ ਹੈ। ਇਹ ਤਬਦੀਲੀ ਹੀ ਸਾਡੀ ਸ਼ਖ਼ਸੀਅਤ ਦੇ ਨਿਰਮਾਣ ਦਾ ਆਧਾਰ ਹੁੰਦੀ ਹੈ, ਜਿਸ ਨਾਲ ਵਿਦਿਆਰਥੀਆਂ ਦਾ ਮਾਨਸਿਕ, ਸਰੀਰਕ, ਸਮਾਜਿਕ ਅਤੇ ਭਾਵਨਾਤਮਿਕ ਵਿਕਾਸ ਅਰਥਾਤ ਸਰਵਪੱਖੀ ਵਿਕਾਸ ਸੰਭਵ ਹੁੰਦਾ ਹੈ। ਇਸ ਲਈ ਪੇਪਰਾਂ ਤੋਂ ਵਿਦਿਆਰਥੀਆਂ ਨਾਲ ਚਰਚਾ ਹੋਣੀ ਜ਼ਰੂਰੀ ਹੈ।

ਸਿੱਖਿਆ ਪ੍ਰਣਾਲੀ ਵੱਲ ਨਜ਼ਰ ਮਾਰੀਏ ਤਾਂ ਮੌਜੂਦਾ ਸਿੱਖਿਆ ਵਿਦਿਆਰਥੀਆਂ ਦੇ ਵਿਹਾਰ ’ਚ ਉਸਾਰੂ ਤਬਦੀਲੀ ਲਿਆਉਣ ਦੀ ਬਜਾਏ ਇਮਤਿਹਾਨਾਂ ਦੇ ਦਿਨਾਂ, ਸਾਲਾਨਾ ਨਤੀਜਿਆਂ ਦੇ ਸਮੇਂ, ਨੀਟ ਅਤੇ ਜੇਈਈ ਵਰਗੀਆਂ ਮੁਕਾਬਲੇ ਦੀਆਂ ਪ੍ਰੀਖਿਆਵਾਂ ਸਮੇਂ ਉਲਟ ਵਿਹਾਰ ਲਈ ਪ੍ਰੇਰਿਤ ਕਰ ਰਹੀ ਹੈ। ਮਾਤਾ-ਪਿਤਾ ਦੀਆਂ ਬੇਹੱਦ ਉੱਚੀਆਂ ਇੱਛਾਵਾਂ, ਇੰਟਰਨੈੱਟ ਤੇ ਸੋਸ਼ਲ ਮੀਡੀਆ ਦੀ ਬੇਲੋੜੀ ਵਰਤੋਂ ਸਿੱਖਿਆ, ਵਿਦਿਆਰਥੀਆਂ ਦੇ ਮਾਨਸਿਕ ਤਣਾਅ ਦਾ ਬਹੁਤ ਵੱਡਾ ਕਾਰਨ ਬਣ ਚੁੱਕੀ ਹੈ। ਬਹੁਗਿਣਤੀ ਲੋਕਾਂ ਲਈ ਸਿੱਖਿਆ ਦਾ ਅੱਜ ਮੁੱਖ ਉਦੇਸ਼ ਪ੍ਰੀਖਿਆ ’ਚ ਵੱਧ ਅੰਕ ਪ੍ਰਾਪਤ ਕਰਨਾ ਅਤੇ ਪ੍ਰੀਖਿਆਵਾਂ ਵਿਚ ਉੱਚੀ ਮੈਰਿਟ ਪ੍ਰਾਪਤ ਕਰਨਾ ਹੀ ਰਹਿ ਗਿਆ ਹੈ। ਸਿੱਖਿਆ ਪ੍ਰਣਾਲੀ ’ਤੇ ਪ੍ਰੀਖਿਆ ਪ੍ਰਣਾਲੀ ਭਾਰੂ ਹੋ ਰਹੀ ਹੈ। ਬੋਰਡ ਪ੍ਰੀਖਿਆਵਾਂ ਦੇ ਡਰ ਕਾਰਨ ਬੱਚਿਆਂ ਦੀ ਮੌਤ ਹੈਰਾਨੀਜਨਕ ਹੁੰਦੀ ਹੈ। ਪਿਛਲੇ ਕਈ ਸਾਲਾਂ ਪ੍ਰੀਖਿਆ ਦੇ ਤਣਾਅ ਕਾਰਨ ਬੱਚਿਆਂ ਵਿੱਚ ਖੌਫ਼ ਪੈਦਾ ਹੁੰਦਾ ਹੈ ਜਿਸ ਨਾਲ ਘਬਰਾਹਟ ਵੱਧਦੀ ਹੈ ਤੇ ਕਈ ਵਾਰੀ ਭਿਆਨਕ ਸਿੱਟਿਆ ਦਾ ਸਾਹਮਣਾ ਕਰਨਾ ਪੈ ਜਾਂਦਾ ਹੈ।

ਪ੍ਰਧਾਨ ਮੰਤਰੀ ਨਰੇਂਦਰ ਮੋਦੀ ਵੱਲੋਂ ‘ਪਰੀਕਸ਼ਾ ਪੇ ਚਰਚਾ’ ਬੱਚਿਆਂ ਨੂੰ ਤਣਾਅ ਮੁਕਤ ਕਰਦੀ ਹੈ ਅਤੇ ਬੱਚਿਆਂ ਵਿੱਚ ਆਤਮਬਲ ਭਰਦੀ ਹੈ। ਇਸ ਲਈ ਪ੍ਰਧਾਨ ਮੰਤਰੀ ਵੱਲੋਂ ਚਲਾਏ ਜਾ ਰਹੇ ਪ੍ਰੋਗਰਾਮ ਨੂੰ ਦੇਖਦੇ ਹੋਏ ਮਾਪਿਆ ਨੂੰ ਵੀ ਬੱਚਿਆਂ ਨਾਲ ਗੱਲਬਾਤ ਕਰਨੀ ਚਾਹੀਦੀ ਹੈ। ਮਨੋਵਿਗਿਆਨੀਆਂ ਦਾ ਵੀ ਕਹਿਣਾ ਹੈ ਕਿ ਬੱਚਿਆਂ ਵਿੱਚ ਪੇਪਰਾਂ ਦਾ ਡਰ ਇਕ ਜਿਹੀ ਸਥਿਤੀ ਪੈਦਾ ਕਰਦਾ ਹੈ ਜਿਸ ਵਿਚੋਂ ਬੱਚੇ ਸਾਰੀ ਉਮਰ ਬਾਹਰ ਨਹੀਂ ਆ ਪਾਉਂਦੇ। ਬੱਚਿਆਂ ਨੂੰ ਵੱਧ ਨੰਬਰ ਲੈਣ ਲਈ ਜਾਂ ਟਾਪ ਕਰਨ ਲਈ ਦਬਾਅ ਨਹੀਂ ਪਾਉਣਾ ਚਾਹੀਦਾ ਹੈ। ਪੀਐੱਮ ਮੋਦੀ ਦਾ ਪ੍ਰੋਗਰਾਮ ਪਰੀਕਸ਼ਾ ਪੇ ਚਰਚਾ ਬੱਚਿਆਂ ਲਈ ਅਹਿਮ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button