Breaking NewsD5 specialInternationalNewsTop News

ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਦੇ ਨਾਲ 4 ਮਈ ਨੂੰ ਵਰਚੁਅਲ ਸਮਿਟ ਕਰਨਗੇ PM ਮੋਦੀ

ਬ੍ਰਿਟੇਨ : ਪ੍ਰਧਾਨਮੰਤਰੀ ਨਰਿੰਦਰ ਮੋਦੀ ਮੰਗਲਵਾਰ ਨੂੰ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਦੇ ਨਾਲ ਆਨਲਾਇਨ ਸ਼ਿਖਰ ਸੰਮੇਲਨ ਕਰਨਗੇ ਅਤੇ ਇਸ ਦੌਰਾਨ ਉਹ ਅਗਲੇ 10 ਸਾਲ ’ਚ ਦੋ-ਪੱਖੀ ਸਬੰਧਾਂ ’ਚ ਵਿਸਤਾਰ ਕਰਨ ਦਾ ਖਾਕਾ ਸਰਵਜਨਿਕ ਕਰਨਗੇ। ਸੰਮੇਲਨ ਦੀ ਘੋਸ਼ਣਾ ਕਰਦੇ ਹੋਏ ਵਿਦੇਸ਼ ਮੰਤਰਾਲੇ ਨੇ ਕਿਹਾ ਇਹ ਰਣਨੀਤਿਕ ਸਬੰਧਾਂ ਨੂੰ ਵਧਾਉਣ ਅਤੇ ਆਪਸੀ ਹਿੱਤ ਦੇ ਮੁੱਦਿਆਂ ਤੇ ਸਹਿਯੋਗ ਨੂੰ ਮਜ਼ਬੂਤ ਕਰਨ ਦਾ ਮੌਕਾ ਉਪਲਬਧ ਕਰਵਾਏਗਾ। ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਸੰਮੇਲਨ ਦੇ ਦੌਰਾਨ ਸਾਲ 2030 ਤੱਕ ਦੇ ਲਈ ਵਿਸਤ੍ਰਤ ਖਾਕਾ ਰੱਖਿਆ ਜਾਵੇਗਾ। ਜੋ ਭਾਰਤ ਬ੍ਰਿਟੇਨ ਦੇ ਵਿਚਕਾਰ ਅਗਲੇ ਦਸ਼ਕ ’ਚ 5 ਪ੍ਰਮੁਖ ਖੇਤਰਾਂ ’ਚ ਸਹਿਯੋਗ ਵਿਸਤਾਰ ਦਾ ਰਸਤਾ ਸਾਫ ਕਰੇਗਾ।

ਪਹਿਲਾਂ ਕਿਸਾਨਾਂ ਨੇ ਭਜਾਇਆ ਹਰਿਆਣਾ ਦਾ ਖੱਟਰ,ਫੇਰ ਪੁਲਿਸ ਨੇ ਚੱਕ-ਚੱਕ ਗੱਡੀਆਂ ‘ਚ ਸੁੱਟੇ

ਉੱਥੇ ਲੰਡਨ ’ਚ ‘ਡਾਊਨਿੰਗ ਸਟ੍ਰੀਟ’ ਨੇ ਵੀ ਦੋਵਾਂ ਨੇਤਾਂਵਾ ਦੀ ਬੈਠਕ ਦੀ ਪੁੁਸ਼ਟੀ ਕੀਤੀ। ਬ੍ਰਿਟਿਸ਼ ਸਰਕਾਰ ਨੇ ਦੋਵਾਂ ਪ੍ਰਧਾਨ ਮੰਤਰੀਆ ਦੀ ਬੈਠਕ ਦੀ ਪੁਸ਼ਟੀ ਕਰਦੇ ਹੋਏ ਕਿਹਾ ਕਿ ਬ੍ਰਿਟੇਨ 1000 ਹੋਰ ਵੈਂਟੀਲੇਂਟਰ ਭਾਰਤੀ ਹਸਪਤਾਲਾਂ ਨੂੰ ਦੇਵੇਗਾ ਤਾਂ ਕਿ ਕੋਵਿਡ -19 ਦੀ ਗੰਭੀਰ ਸਥਿਤੀ ਨਾਲ ਨਿਪਟਣ ’ਚ ਸਹਾਇਤਾ ਮਿਲ ਸਕੇ। ਬ੍ਰਿਟਿਸ਼ ਪ੍ਰਧਾਨਮੰਤਰੀ ਦੇ ਦਫ਼ਤਰ ਡਾਊਨਿੰਗ ਸਟ੍ਰੀਟ ਨੇ ਕਿਹਾ ਮੰਗਲਵਾਰ ਨੂੰ ਪ੍ਰਧਾਨਮੰਤਰੀ ਜਾਨਸਨ ਪ੍ਰਧਾਨਮੰਤਰੀ ਮੋਦੀ ਦੇ ਨਾਲ ਬ੍ਰਿਟੇਨ ਅਤੇ ਭਾਰਤ ਦੇ ਵਿਚਕਾਰ ਸਹਿਯੋਗ ਨੂੰ ਮਜ਼ਬੂਤ ਕਰਨ ਤੇ ਸਹਿਮਤੀ ਦੇ ਲਈ ਆਨਲਾਇਨ ਬੈਠਕ ਕਰਨਗੇ। ਜਿਸ ’ਚ ਕੋਵਿਡ -19 ਦੇ ਖਿਲਾਫ਼ ਲੜਾਈ ’ਚ ਸਹਿਯੋਗ ਸ਼ਾਮਿਲ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button