PunjabTop News

ਦੇਸ਼ ਭਗਤ ਯੂਨੀਵਰਸਿਟੀ ਨੇ ਲੋਹੜੀ ਕਾਰਨੀਵਲ ਅਤੇ ਸਕੂਲ ਕਨੈਕਟ ਪ੍ਰੋਗਰਾਮ – 2024 ਮਨਾਇਆ

ਚੰਡੀਗੜ੍ਹ (ਅਵਤਾਰ ਭੰਵਰਾ): ਡੀਬੀਯੂ (ਦੇਸ਼ ਭਗਤ ਯੂਨੀਵਰਸਿਟੀ) ਵੱਲੋਂ ਕੈਂਪਸ ਵਿੱਚ ਯੁਵਕ ਭਲਾਈ ਵਿਭਾਗ ਦੇ ਸਹਿਯੋਗ ਨਾਲ ਸਕੂਲ ਕਨੈਕਟ ਪ੍ਰੋਗਰਾਮ ਅਤੇ ਲੋਹੜੀ ਕਾਰਨੀਵਲ ਦਾ ਆਯੋਜਨ ਕੀਤਾ ਗਿਆ। ਲੋਹੜੀ ਇੱਕ ਪ੍ਰਸਿੱਧ ਮੱਧ-ਸਰਦੀਆਂ ਦਾ ਪੰਜਾਬੀ ਲੋਕ ਤਿਉਹਾਰ ਹੈ ਜੋ ਹਰ ਸਾਲ 13 ਜਨਵਰੀ ਨੂੰ ਮਨਾਇਆ ਜਾਂਦਾ ਹੈ। ਇਸ ਤਿਉਹਾਰ ਨੂੰ ਯਾਦਗਾਰੀ ਬਣਾਉਣ ਲਈ ਦੇਸ਼ ਭਗਤ ਯੂਨੀਵਰਸਿਟੀ ਵੱਲੋਂ 11 ਜਨਵਰੀ 2024 ਨੂੰ ਸਟੂਡੈਂਟਸ ਸੈਂਟਰ ਦੇ ਵਿਹੜੇ ਵਿੱਚ ਲੋਹੜੀ ਦਾ ਤਿਉਹਾਰ ਬੜੀ ਧੂਮ-ਧਾਮ ਨਾਲ ਮਨਾਇਆ ਗਿਆ। ਲੋਹੜੀ ਕਾਰਨੀਵਲ ਅਤੇ ਸਕੂਲ ਕਨੈਕਟ ਪ੍ਰੋਗਰਾਮ ਵਿੱਚ ਪਟਿਆਲਾ, ਲੁਧਿਆਣਾ, ਫਤਹਿਗੜ੍ਹ ਸਾਹਿਬ, ਮੋਹਾਲੀ, ਮਾਲੇਰਕੋਟਲਾ ਅਤੇ ਭਵਾਨੀਗੜ੍ਹ ਦੇ 40 ਸਕੂਲਾਂ ਦੇ 3000 ਵਿਦਿਆਰਥੀਆਂ ਅਤੇ 300 ਅਧਿਆਪਕਾਂ ਨੇ ਭਾਗ ਲਿਆ। ਵੱਖ-ਵੱਖ ਸਕੂਲਾਂ ਦੇ ਪ੍ਰਿੰਸੀਪਲਾਂ ਅਤੇ ਅਧਿਆਪਕਾਂ ਨੇ ਸਿੱਖਿਆ ਦੇ ਖੇਤਰ ਵਿੱਚ ਮੱਲਾਂ ਮਾਰਨ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ।

ਸੁਖਬੀਰ ਬਾਦਲ ਨੇ ਮੁੱਖ ਮੰਤਰੀ ਭਗਵੰਤ ਮਾਨ ਵਿਰੁੱਧ ਮੁਕਤਸਰ ਅਦਾਲਤ ‘ਚ ਮਾਣਹਾਨੀ ਦਾ ਕੇਸ ਕੀਤਾ ਦਾਇਰ

ਜਸ਼ਨ ਦੀ ਸ਼ੁਰੂਆਤ ਅਥਾਹ ਖੁਸ਼ੀ, ਉਤਸ਼ਾਹ ਅਤੇ ਧੂਮ-ਧਾਮ ਨਾਲ ਹੋਈ। ਦੇਸ਼ ਭਗਤ ਯੂਨੀਵਰਸਿਟੀ ਦੇ ਮਾਨਯੋਗ ਚਾਂਸਲਰ ਡਾ: ਜ਼ੋਰਾ ਸਿੰਘ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਦਿਆਂ ਕਾਰਨੀਵਲ ਵਿਚ ਪਹੁੰਚੇ ਸਕੂਲਾਂ ਅਤੇ ਦੇਸ਼ ਭਗਤ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੂੰ ਸੰਬੋਧਨ ਕੀਤਾ ਅਤੇ ਇਸ ਪਵਿੱਤਰ ਤਿਉਹਾਰ ਦੀ ਮਹੱਤਤਾ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਨੇ ਵਿਦਿਆਥੀਆਂ ਦੇ ਗਿਆਨ ਵਿੱਚ ਵਾਧਾ ਕਰਦੇ ਹੋਏ ਕਿਹਾ ਕਿ ਲੋਹੜੀ ਉੱਤਰੀ ਭਾਰਤ ਅਤੇ ਖਾਸ ਕਰਕੇ ਪੰਜਾਬ ਤੇ ਹਰਿਆਣਾ ਦਾ ਪ੍ਰਸਿੱਧ ਤਿਉਹਾਰ ਹੈ। ਉਨ੍ਹਾਂ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਨਵੇਂ ਸਾਲ ਅਤੇ ਲੋਹੜੀ ਦੇ ਤਿਉਹਾਰ ਦੀ ਵਧਾਈ ਵੀ ਦਿੱਤੀ। ਇਸ ਮੋਕੇ ਡਾ. ਜ਼ੋਰਾ ਸਿੰਘ, ਡਾ. ਤਜਿੰਦਰ ਕੋਰ ਅਤੇ ਸਾਰੇ ਫੈਕਲਟੀ, ਸਟਾਫ ਮੈਬਰਾਂ ਅਤੇ ਵਿਿਦਆਂਥੀਆਂ ਨੇ ਲੋਹੜੀ ਬਾਲ ਕੇ ਮੁੰਗਫਲੀ ਅਤੇ ਰਿਓੜੀਆਂ ਵੰਡੀਆਂ। ਯੂਨੀਵਰਸਿਟੀ ਦੇ ਵਿਦੇਸ਼ੀ ਵਿਿਦਆਰਥੀਆਂ ਅਥੇ ਵਿਿਦਆਰਥਣਾਂ ਨੇ ਪੰਜਾਬੀ ਰਵਾਇਤੀ ਪੁਸ਼ਾਕਾਂ ਪਹਿਨ ਕੇ ਭੰਗੜੇ ਅਤੇ ਗਿਧੇ ਦੀ ਖੂਬਸੂਰਤ ਪੈਸ਼ਕਾਰੀ ਕੀਤੀ।

ਦਿੱਲੀ-ਐਨਸੀਆਰ ਵਿੱਚ ਭੂਚਾਲ ਦੇ ਝਟਕੇ, ਭੂਚਾਲ ਦਾ ਕੇਂਦਰ ਪਾਕਿਸਤਾਨ-ਅਫਗਾਨਿਸਤਾਨ ਸਰਹੱਦ

ਪ੍ਰੋ – ਚਾਂਸਲਰ ਡਾ. ਤੇਜਿੰਦਰ ਕੌਰ ਨੇ ਕਿਹਾ ਕਿ ਜਿਸ ਘਰ ਲੜਕਾ ਪੈਦਾ ਹੁੰਦਾ ਹੈ, ਉਸ ਘਰ ਵਿੱਚ ਪਹਿਲੀ ਲੋਹੜੀ ਵਜੋਂ ਇਹ ਤਿਉਹਾਰ ਬੜੇ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ। ਪਰ ਅੱਜ ਕੱਲ੍ਹ ਲੋਕਾਂ ਨੇ ਧੀਆਂ-ਪੁੱਤਾਂ ਦਾ ਫਰਕ ਮਿਟਾ ਦਿੱਤਾ ਹੈ ਅਤੇ ਧੀਆਂ ਦੀ ਲੋਹੜੀ ਵੀ ਧੂਮ-ਧਾਮ ਨਾਲ ਮਨਾਈ ਜਾਂਦੀ ਹੈ। ਉਨ੍ਹਾਂ ਕਿਹਾ ਕਿ ਲੋਹੜੀ ਦਾ ਇਤਿਹਾਸ ਦੁੱਲਾ ਭੱਟੀ ਦੀ ਕਹਾਣੀ ਨਾਲ ਵੀ ਜੁੜਿਆ ਹੋਇਆ ਹੈ। ਇਸ ਮੌਕੇ ਪ੍ਰੈਜ਼ੀਡੈਂਟ ਡਾ: ਸੰਦੀਪ ਸਿੰਘ, ਵਾਈਸ ਪ੍ਰੈਜ਼ੀਡੈਂਟ ਡਾ: ਹਰਸ਼ ਸਦਾਵਰਤੀ, ਰਜਿਸਟਰਾਰ ਡਾ ਪ੍ਰਦੀਪ ਕੁਮਾਰ, ਅਡਵਾਈਜ਼ਰ ਡਾ. ਵਰਿੰਦਰ ਸਿੰਘ, ਡਾਇਰੈਕਟਰ ਮੀਡੀਆ ਡਾ: ਸੁਰਜੀਤ ਕੌਰ ਪਥੇਜਾ ਅਤੇ ਫੈਕਲਟੀ ਮੈਂਬਰਾਂ ਨੇ ਬਾਹਰੋਂ ਆਏ ਸਕੂਲਾਂ ਦੇ ਪ੍ਰਿੰਸੀਪਲਾਂ ਅਧਿਆਪਕਾਂ ਅਤੇ ਵਿਦਿਆਰਥੀਆਂ ਨੂੰ ਲੋਹੜੀ ਦੇ ਤਿਉਹਾਰ ਦੀ ਵਧਾਈ ਦਿੱਤੀ |

ਸੰਗਰੂਰ ਪਹੁੰਚੇ ਮੁੱਖ ਮੰਤਰੀ ਭਗਵੰਤ ਮਾਨ, ਹਾਕੀ ਐਸਟ੍ਰੋਟਰਫ ਲਾਂਚ

ਇਸ ਮੌਕੇ ਵਿਦਿਆਰਥੀ ਰਵਾਇਤੀ ਪੁਸ਼ਾਕਾਂ ਵਿੱਚ ਸਜੇ ਹੋਏ ਸਨ। ਦੇਸ਼ ਭਗਤ ਯੂਨੀਵਰਸਿਟੀ ਨੇ ਵਿਦਿਆਰਥੀਆਂ ਲਈ ਵੱਖ ਵੱਖ ਵਿਭਾਗਾਂ ਦੇ ਗਿਆਨ ਵਧਾਊ ਸਟਾਲ ਲਗਾਏ ਹੋਏ ਸਨ ਜਿਸ ਨੂੰ ਸਕੂਲਾਂ ਦੇ ਬੱਚਿਆਂ ਨੇ ਬਹੁਤ ਗਹੁ ਨਾਲ ਵਾਚਿਆ ਤੇ ਜਾਣਕਾਰੀ ਹਾਸਿਲ ਕੀਤੀ। ਲੋਹੜੀ ਕਾਰਨੀਵਲ ਵਿੱਚ ਵਿਦਿਆਰਥੀਆਂ ਅਤੇ ਅਧਿਆਪਕਾਂ ਨੇ ਗੀਤ ਸੰਗੀਤ ਦਾ ਭਰਪੂਰ ਆਨੰਦ ਮਾਣਿਆ। ਯੂਨੀਵਰਸਿਟੀ ਵੱਲੋਂ ਸਕੂਲਾਂ ਦੇ ਪ੍ਰਿੰਸੀਪਲਾਂ, ਅਧਿਆਪਕਾਂ ਅਤੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ। ਵੱਖ-ਵੱਖ ਸਕੂਲਾਂ ਦੇ ਪ੍ਰਿੰਸੀਪਲਾਂ ਅਤੇ ਅਧਿਆਪਕਾਂ ਨੇ ਦੇਸ਼ ਭਗਤ ਯੂਨੀਵਰਸਿਟੀ ਦੇ ਸਿੱਖਿਆ ਪ੍ਰਬੰਧਾਂ ਦੀ ਸ਼ਲਾਘਾ ਕੀਤੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button