Breaking NewsD5 specialNewsSportsTop News

ਕੁਆਰਟਰ ਫਾਈਨਲ ‘ਚ ਭਾਰਤ ਅਤੇ ਬੰਗਲਾਦੇਸ਼ ਹੋਣਗੇ ਆਮਣੇ – ਸਾਹਮਣੇ

ਓਸਬੋਰਨ  : ਮਹਾਮਾਰੀ ਨਾਲ ਪ੍ਰਭਾਵਿਤ ਭਾਰਤੀ ਟੀਮ ਆਪਣੇ ਮਹੱਤਵਪੂਰਨ ਖਿਡਾਰੀਆਂ ਦੀ ਵਾਪਸੀ ਨਾਲ ਮਜ਼ਬੂਤ ਹੋਵੇਗੀ ਤੇ ਰਿਕਾਰਡ 4 ਵਾਰ ਦੀ ਚੈਂਪੀਅਨ ਟੀਮ ਦਾ ਇਰਾਦਾ ਸ਼ਨੀਵਾਰ ਨੂੰ ਅੰਡਰ-19 ਕ੍ਰਿਕੇਟ ਵਿਸ਼ਵ ਕੱਪ ਦੇ ਤੀਜੇ ਕੁਆਰਟਰ ਫਾਈਨਲ ‘ਚ ਸਾਬਕਾ ਚੈਂਪੀਅਨ ਬੰਗਲਾਦੇਸ਼ ਵਿਰੁੱਧ ਜਿੱਤ ਨਾਲ ਅਗਲੇ ਦੌਰ ‘ਚ ਪਹੁੰਚਣਾ ਹੋਵੇਗਾ।

ਸਿੱਧੂ ਨੂੰ ਲੈਕੇ ਭਖਿਆ ਵਿਵਾਦ, ਕਾਂਗਰਸ ਦੀ 15 ਸੀਟਾਂ ‘ਤੇ ਬਗਾਵਤ, ਸੁਖਪਾਲ ਖਹਿਰਾ ਦੀ ਧਮਾਕੇਦਾਰ ਵਾਪਸੀ!

ਭਾਰਤੀ ਟੀਮ ਦੇ ਅੱਧਾ ਦਰਜਨ ਖਿਡਾਰੀ ਮਹਾਮਾਰੀ ਦੀ ਚਪੇਟ ‘ਚ ਆ ਗਏ ਸਨ, ਜਿਨ੍ਹਾਂ ਵਿਚੋਂ ਜ਼ਿਆਦਾਤਰ ਵਾਇਰਸ ਤੋਂ ਉੱਭਰ ਚੁੱਕੇ ਹਨ ਤੇ ਇਸ ਮਹੱਤਪੂਰਨ ਮੁਕਾਬਲੇ ‘ਚ ਖੇਡਣ ਲਈ ਤਿਆਰ ਹਨ। ਕਪਤਾਨ ਯਸ਼ ਢੁਲ ਸਮੇਤ ਛੇ ਖਿਡਾਰੀ ਭਾਰਤ ਦੇ ਆਇਰਲੈਂਡ ਵਿਰੁੱਧ ਦੂਜੇ ਮੁਕਾਬਲੇ ਤੋਂ ਪਹਿਲਾਂ ਇਕਾਂਤਵਾਸ ਵਿਚ ਚਲੇ ਗਏ ਸਨ, ਜਿਸ ਨਾਲ ਚਾਰ ਵਾਰ ਦੀ ਚੈਂਪੀਅਨ ਟੀਮ ਨੂੰ ਵੱਡਾ ਝਟਕਾ ਲੱਗਾ ਸੀ। ਇਨ੍ਹਾਂ ਵਿਚੋਂ 5 ਆਰ. ਟੀ. ਪੀ. ਸੀ. ਆਰ. ਜਾਂਚ ਵਿਚ ਪੌਜ਼ਟਿਵ ਪਾਏ ਗਏ ਸਨ ਤੇ ਯੁਗਾਂਡਾ ਵਿਰੁੱਧ ਆਪਣੀ ਲੀਗ ਮੈਚ ਨਹੀਂ ਖੇਡ ਸਕੇ ਸਨ। ਹਾਲਾਂਕਿ ਟੀਮ ਵਿਚ ਡੂੰਘਾਈ ਦੀ ਬਦੌਲਤ ਭਾਰਤ ਇਨ੍ਹਾਂ ਮੈਚਾਂ ਵਿਚ ਆਸਾਨੀ ਨਾਲ ਜਿੱਤ ਕੇ ਗਰੁੱਪ ਦੀ ਚੋਟੀ ਦੀ ਟੀਮ ਦੇ ਤੌਰ ‘ਤੇ ਕੁਆਰਟਰ ਫਾਈਨਲ ਵਿਚ ਪਹੁੰਚ ਗਿਆ।

 

 

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button