Breaking NewsD5 specialNewsPunjabTop News

Sidhu ਦੀ ਵਾਇਰਲ ਵੀਡੀਓ ‘ਤੇ Akali Dal ਨੇ ਸਾਧਿਆ ਨਿਸ਼ਾਨਾ – 2 ਮਿੰਟ ਵੀ ਨਹੀਂ ਕਰ ਸਕੇ CM ਦਾ ਇੰਤਜ਼ਾਰ 

ਚੰਡੀਗੜ੍ਹ : ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੀ ਲਖੀਮਪੁਰ ਮਾਰਚ ਦੌਰਾਨ ਗਾਲ੍ਹ ਕੱਢਦੇ ਹੋਏ ਇੱਕ ਵੀਡੀਓ ਵਾਇਰਲ ਹੋ ਰਹੀ ਹੈ, ਜਿਸਦੇ ਨਾਲ ਉਹ ਵਿਵਾਦਾਂ ‘ਚ ਘਿਰ ਗਏ ਹਨ। ਅਕਾਲੀ ਦਲ ਦੇ ਜਨਰਲ ਸਕੱਤਰ ਅਤੇ ਬੁਲਾਰੇ ਡਾ. ਦਲਜੀਤ ਚੀਮਾ ਨੇ ਸਿੱਧੂ ‘ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਉਨ੍ਹਾਂ ਦੇ ਮਨ ‘ਚ ਸੀਐਮ ਦੀ ਇੰਨੀ ਇੱਜ਼ਤ ਹੈ ਕਿ ਉਹ 2 ਮਿੰਟ ਵੀ ਉਨ੍ਹਾਂ ਦੇ ਕਾਫ਼ਲੇ ਦਾ ਇੰਤਜ਼ਾਰ ਨਾ ਕਰ ਸਕੇ।

ਕਿਸਾਨਾਂ ਦੇ ਹੱਕ ‘ਚ ਸ਼੍ਰੋਮਣੀ ਅਕਾਲੀ ਦਲ ਦਾ ਵੱਡਾ ਫੈਸਲਾ ! D5 Channel Punjabi

ਅਜੇ ਵੀ ਸਿੱਧੂ ਦੇ ਮਨ ‘ਚ ਈਰਖਾ ਹੈ ਕਿ ਇੱਕ ਦਲਿਤ ਨੂੰ ਪੰਜਾਬ ਸੀਐਮ ਕਿਉਂ ਬਣਾਇਆ ਗਿਆ। ਉਨ੍ਹਾਂ ਨੇ ਕਿਹਾ ਕਿ ਇਸ ਵੀਡੀਓ ਤੋਂ ਸਾਬਤ ਹੁੰਦਾ ਹੈ ਕਿ ਕਿਸਾਨਾਂ ਲਈ ਇਨ੍ਹਾਂ ਦੇ ਮਨ ‘ਚ ਦਰਦ ਨਹੀਂ ਹੈ। ਇਹ ਸਭ ਇੱਕ – ਦੂਜੇ ਤੋਂ ਅੱਗੇ ਨਿਕਲਣ ‘ਚ ਜੁਟੇ ਹੋਏ ਹਨ। ਕਾਂਗਰਸ ਨੇ ਜੋ ਦਲਿਤ ਕਾਰਡ ਖੇਡਣ ਦੀ ਕੋਸ਼ਿਸ਼ ਕੀਤੀ ਸੀ, ਉਸਦੀ ਸੱਚਾਈ ਸਾਹਮਣੇ ਆ ਗਈ ਹੈ।

ਯੂਪੀ ਤੋਂ ਆਈ ਵੱਡੀ ਖ਼ਬਰ, ਪੰਜਾਬ ਤੋਂ ਗਏ ਮੰਤਰੀ ਦੇ ਵੱਡੇ ਖੁਲਾਸੇ ! D5 Channel Punjabi

ਦਰਅਸਲ ਵਾਇਰਲ ਵੀਡੀਓ ‘ਚ ਸਿੱਧੂ ਕਹਿੰਦੇ ਹੋਏ ਦਿਖਾਈ ਦੇ ਰਹੇ ਹਨ ਕਿ ਅਜੇ ਕਿੱਥੇ ਸਕਸੈਸ। ਜੇਕਰ ਭਗਵੰਤ ਸਿੰਘ ਸਿੱਧੂ ( ਨਵਜੋਤ ਸਿੱਧੂ ਦੇ ਪਿਤਾ) ਦੇ ਬੇਟੇ ਨੂੰ ਬਣਾਉਂਦੇ ਸੀਐਮ ਤਾਂ ਫਿਰ ਦਿਖਾਉਂਦਾ ਸਕਸੈਸ . . . . ਸਿੱਧੂ ਨੇ ਗਾਲ੍ਹ ਕੱਢਦੇ ਹੋਏ ਕਿਹਾ ਕਿ 2022 ‘ਚ ਤਾਂ ਇਹ ਕਾਂਗਰਸ ਹੀ ਡੁਬੋ ਦੇਵੇਗਾ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button