PunjabTop News

25 ਤਹਿਸੀਲਦਾਰਾਂ ਤੇ 79 ਨਾਇਬ ਤਹਿਸੀਲਦਾਰਾਂ ਦੀਆਂ ਬਦਲੀਆਂ

 ਸਰਕਾਰ ਵੱਲੋਂ ਮਾਲ ਵਿਭਾਗ ਦੇ 104 ਅਧਿਕਾਰੀਆਂ ਦੇ ਤਬਾਦਲੇ ਕੀਤੇ ਗਏ ਹਨ। ਇਨ੍ਹਾਂ ’ਚ 25 ਤਹਿਸੀਲਦਾਰ ਅਤੇ 79 ਨਾਇਬ ਤਹਿਸੀਲਦਾਰ ਸ਼ਾਮਲ ਹਨ। ਟਰਾਂਸਪੋਰਟ ਵਿਭਾਗ ’ਚ ਜਲੰਧਰ ਦੇ ਆਰਟੀਏ ਬਲਜਿੰਦਰ ਸਿੰਘ ਢਿੱਲੋਂ ਨੂੰ ਖੰਨਾ ਵਿਖੇ ਐੱਸਡੀਐੱਮ ਦਾ ਚਾਰਜ ਦਿੱਤਾ ਗਿਆ ਹੈ। ਉਨ੍ਹਾਂ ਦੀ ਜਗ੍ਹਾ ਲੁਧਿਆਣਾ ਦੇ ਮੌਜੂਦਾ ਆਰਟੀਏ ਮਨਕੰਵਲ ਸਿੰਘ ਚਾਹਲ ਨੂੰ ਜਲੰਧਰ ਦਾ ਵਾਧੂ ਚਾਰਜ ਸੌਂਪਿਆ ਗਿਆ ਹੈ, ਜਦਕਿ ਤੁਸ਼ਿਤਾ ਗੁਲਾਟੀ ਨੂੰ ਆਰਟੀਓ ਲਾਇਆ ਗਿਆ ਹੈ। ਉਹ ਪਹਿਲਾਂ ਮੁੱਖ ਮੰਤਰੀ ਖੇਤੀ ਅਧਿਕਾਰੀ, ਲੁਧਿਆਣਾ ਵਜੋਂ ਸੇਵਾਵਾਂ ਨਿਭਾਅ ਰਹੇ ਸਨ। ਸਬ ਰਜਿਸਟਰਾਰ ਦਫ਼ਤਰ ’ਚ ਵੀ ਅਹਿਮ ਤਬਦੀਲੀ ਹੋਈ ਹੈ। ਸਬ ਰਜਿਸਟਰਾਰ-1 ਗੁਰਪ੍ਰੀਤ ਸਿੰਘ ਨੂੰ ਜਲੰਧਰ ਤੋਂ ਗਿੱਦੜਬਾਹਾ ਭੇਜਿਆ ਗਿਆ ਹੈ, ਜਦਕਿ ਜੁਆਇੰਟ ਸਬ ਰਜਿਸਟਰਾਰ-2 ਰਵਨੀਤ ਕੌਰ ਨੂੰ ਗੁਰਦਾਸਪੁਰ ਲਾਇਆ ਗਿਆ ਹੈ। ਇਸ ਤੋਂ ਇਲਾਵਾ ਜ਼ਿਲ੍ਹਾ ਰੈਵੇਨਿਊ ਅਫ਼ਸਰ (ਡੀਆਰਓ) ਨਵਦੀਪ ਸਿੰਘ ਭੋਗਲ ਦਾ ਵੀ ਤਬਾਦਲਾ ਕੀਤਾ ਗਿਆ ਹੈ।

ਬਠਿੰਡਾ, ਤਰਨਤਾਰਨ, ਜਲੰਧਰ, ਦਿੱਲੀ, ਨਵਾਂ ਸ਼ਹਿਰ, ਮਜੀਠਾ, ਰਾਜਪੁਰਾ, ਸੁਨਾਮ, ਮੋਗਾ, ਤਲਵੰਡੀ ਸਾਬੋ, ਗੁਰੂ ਹਰਸਹਾਏ, ਬਾਬਾ ਬਕਾਲਾ, ਐੱਸ.ਡੀ.ਐੱਮ. ਨਗਰ, ਪਟਿਆਲਾ, ਲੁਧਿਆਣਾ, ਗਿੱਦੜਬਾਹਾ, ਸੰਗਰੂਰ, ਚਮਕੌਰ ਸਾਹਿਬ, ਪੁਰੀ, ਅਜਨਾਲਾ, ਫਰੀਦਕੋਟ, ਖੰਨਾ, ਰਾਏਕੋਟ, ਬਸੌੜ ਤੇ ਅੰਮ੍ਰਿਤਸਰ ਦੇ ਅਧਿਕਾਰੀ ਪ੍ਰਭਾਵਿਤ ਹੋਏ ਹਨ।

ਜ਼ਿਲ੍ਹਾ ਮਾਲ ਅਫਸਰਾਂ (ਡੀਆਰਓ) ਦੀ ਸੂਚੀ ’ਚ ਜਲੰਧਰ ਦੇ ਨਵਦੀਪ ਸਿੰਘ ਭੋਗਲ ਦਾ ਨਾਂ ਵੀ ਸ਼ਾਮਲ ਹੈ। ਉਨ੍ਹਾਂ ਨੂੰ ਲੁਧਿਆਣਾ ਭੇਜਣ ਦੇ ਨਾਲ ਮੋਗਾ ਦਾ ਵਾਧੂ ਚਾਰਜ ਸੌਂਪਿਆ ਗਿਆ ਹੈ। ਉਨ੍ਹਾਂ ਦੀ ਜਗ੍ਹਾ ਅਨਮਦੀਪ ਚਾਵਲਾ ਨੂੰ ਜਲੰਧਰ ਵਿੱਚ ਜ਼ਿੰਮੇਵਾਰੀ ਦਿੱਤੀ ਗਈ ਹੈ ਅਤੇ ਉਨ੍ਹਾਂ ਕੋਲ ਹੁਸ਼ਿਆਰਪੁਰ ਦਾ ਵਾਧੂ ਚਾਰਜ ਵੀ ਰਹੇਗਾ। ਚੋਣਾਂ ਤੋਂ ਪਹਿਲਾਂ ਮਾਲ ਅਤੇ ਟਰਾਂਸਪੋਰਟ ਵਿਭਾਗ ਵਿੱਚ ਹੋਏ ਇਸ ਵੱਡੇ ਪ੍ਰਸ਼ਾਸਨਿਕ ਫੇਰਬਦਲ ਤੋਂ ਬਾਅਦ ਨਵੇਂ ਅਧਿਕਾਰੀਆਂ ਦੇ ਅਹੁਦੇ ਸੰਭਾਲਣ ਨਾਲ ਸਬੰਧਤ ਦਫ਼ਤਰਾਂ ’ਚ ਕੰਮਕਾਜ ਦੀ ਨਵੀਂ ਵਿਵਸਥਾ ਲਾਗੂ ਹੋਵੇਗੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Leave a Reply

Your email address will not be published. Required fields are marked *

Back to top button