
ਐਫਆਈਐੱਚ ਪੁਰਸ਼ ਹਾਕੀ ਵਿਸ਼ਵ ਕੱਪ ਵਿੱਚ ਭਾਰਤੀ ਟੀਮ ਨੂੰ ਬੈਲਜੀਅਮ ਹੱਥੋਂ ਨਿਰਾਸ਼ਾਜਨਕ ਹਾਰ ਦਾ ਸਾਹਮਣਾ ਕਰਨਾ ਪਿਆ। ਬੇਹੱਦ ਰੋਮਾਂਚਕ ਮੁਕਾਬਲੇ ਵਿੱਚ ਨਿਰਧਾਰਤ ਸਮੇਂ ਤੱਕ ਸਕੋਰ 3-3 ਦੀ ਬਰਾਬਰੀ ’ਤੇ ਰਿਹਾ, ਜਿਸ ਤੋਂ ਬਾਅਦ ਫੈਸਲਾ ਪੈਨਲਟੀ ਸ਼ੂਟਆਊਟ ਰਾਹੀਂ ਹੋਇਆ। ਸ਼ੂਟਆਊਟ ਵਿੱਚ ਬੈਲਜੀਅਮ ਨੇ ਭਾਰਤ ਨੂੰ 4-3 ਨਾਲ ਹਰਾ ਕੇ ਬਾਜ਼ੀ ਮਾਰ ਲਈ। ਇਸ ਹਾਰ ਨਾਲ ਭਾਰਤੀ ਟੀਮ ਟੂਰਨਾਮੈਂਟ ਵਿੱਚ ਅੱਠਵੇਂ ਸਥਾਨ ’ਤੇ ਰਹੀ।ਵਾਵਰੇ, ਬੈਲਜੀਅਮ ਵਿੱਚ ਖੇਡੇ ਗਏ ਇਸ ਮੁਕਾਬਲੇ ਦੀ ਸ਼ੁਰੂਆਤ ਭਾਰਤ ਨੇ ਸ਼ਾਨਦਾਰ ਢੰਗ ਨਾਲ ਕੀਤੀ। ਅਭਿਸ਼ੇਕ ਨੇ ਮੈਚ ਦੇ ਪਹਿਲੇ ਛੇ ਮਿੰਟਾਂ ਅੰਦਰ ਹੀ ਗੋਲ ਕਰਕੇ ਭਾਰਤ ਨੂੰ ਬੜ੍ਹਤ ਦਿਵਾਈ। ਹਾਲਾਂਕਿ ਬੈਲਜੀਅਮ ਨੇ ਤੁਰੰਤ ਵਾਪਸੀ ਕਰਦਿਆਂ ਇੱਕ ਮਿੰਟ ਦੇ ਅੰਦਰ ਦੋ ਗੋਲ ਕਰਕੇ ਮੈਚ ਦਾ ਪਾਸਾ ਪਲਟ ਦਿੱਤਾ। ਭਾਰਤੀ ਕਪਤਾਨ ਹਰਮਨਪ੍ਰੀਤ ਸਿੰਘ ਨੇ 31ਵੇਂ ਮਿੰਟ ਵਿੱਚ ਗੋਲ ਕਰਕੇ ਸਕੋਰ 2-2 ਨਾਲ ਬਰਾਬਰ ਕਰ ਦਿੱਤਾ। ਇਸ ਤੋਂ ਬਾਅਦ ਚੌਥੇ ਕੁਆਰਟਰ ਦੀ ਸ਼ੁਰੂਆਤ ਵਿੱਚ ਨਿਕੋਲਸ ਡੇ ਕੇਰਪੇਲ ਨੇ ਗੋਲ ਕਰਕੇ ਬੈਲਜੀਅਮ ਨੂੰ ਮੁੜ ਬੜ੍ਹਤ ਦਿਵਾ ਦਿੱਤੀ। ਮੈਚ ਦੇ ਆਖਰੀ ਪਲਾਂ ਵਿੱਚ ਭਾਰਤੀ ਟੀਮ ਨੇ ਜ਼ਬਰਦਸਤ ਸੰਘਰਸ਼ ਕੀਤਾ ਅਤੇ ਕਪਤਾਨ ਹਰਮਨਪ੍ਰੀਤ ਸਿੰਘ ਨੇ ਆਪਣਾ ਦੂਜਾ ਗੋਲ ਕਰਕੇ ਸਕੋਰ 3-3 ਨਾਲ ਬਰਾਬਰ ਕਰ ਦਿੱਤਾ। ਇਸ ਨਾਲ ਮੁਕਾਬਲਾ ਪੈਨਲਟੀ ਸ਼ੂਟਆਊਟ ਵਿੱਚ ਪਹੁੰਚ ਗਿਆ। ਸ਼ੂਟਆਊਟ ਵਿੱਚ ਭਾਰਤ ਵੱਲੋਂ ਸ਼ਿਲਾਨੰਦ ਲਾਕੜਾ, ਦਿਲਪ੍ਰੀਤ ਸਿੰਘ ਅਤੇ ਅਭਿਸ਼ੇਕ ਗੋਲ ਕਰਨ ਵਿੱਚ ਸਫਲ ਰਹੇ, ਪਰ ਇਹ ਜਿੱਤ ਲਈ ਕਾਫ਼ੀ ਸਾਬਤ ਨਹੀਂ ਹੋਇਆ। ਬੈਲਜੀਅਮ ਨੇ ਵੱਧ ਗੋਲ ਕਰਦੇ ਹੋਏ 4-3 ਨਾਲ ਜਿੱਤ ਦਰਜ ਕਰ ਲਈ ਅਤੇ ਭਾਰਤ ਨੂੰ ਅੱਠਵੇਂ ਸਥਾਨ ਨਾਲ ਸੰਤੁਸ਼ਟ ਹੋਣਾ ਪਿਆ।”,
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.




