Breaking NewsD5 specialEntertainmentNewsSports

ਵਿਰਾਟ ਕੋਹਲੀ ਨੇ ਫੈਂਨਜ਼ ਲਈ ਰੱਖਿਆ ਸੀ ਚੈਟ ਸੈਸ਼ਨ, ਪਤਨੀ ਅਨੁਸ਼ਕਾ ਸ਼ਰਮਾ ਨੇ ਪੁੱਛ ਲਿਆ ਅਜਿਹਾ ਸਵਾਲ

ਮੁੰਬਈ : ਬਾਲੀਵੁਡ ਅਦਾਕਾਰਾ ਅਨੁਸ਼ਕਾ ਸ਼ਰਮਾ ਅਤੇ ਕ੍ਰਿਕੇਟਰ ਵਿਰਾਟ ਕੋਹਲੀ ਕਪਲ ਗੋਲ ਨੂੰ ਪੂਰਾ ਕਰਦੇ ਰਹਿੰਦੇ ਹਨ। ਦੋਵਾਂ ਦੀ ਇਕੱਠੀਆਂ ਤਸਵੀਰਾਂ, ਇੱਕ- ਦੂਜੇ ਦੀ ਪੋਸਟ ‘ਤੇ ਕੂਮੈਂਟ ਅਤੇ ਉਨ੍ਹਾਂ ਦੇ ਸੋਸ਼ਲ ਮੀਡੀਆ ‘ਤੇ ਮਜ਼ਾਕ ਅਤੇ ਪਿਆਰ ਦਿਖਾਉਣਾ ਉਨ੍ਹਾਂ ਦੇ ਫੈਂਨਜ਼ ਨੂੰ ਪ੍ਰੇਰਿਤ ਕਰਦਾ ਹੈ। ਵਿਰਾਟ ਕੋਹਲੀ ਨੇ ਹਾਲ ਹੀ ‘ਚ ਆਪਣੇ ਫੈਂਨਜ਼ ਲਈ ਇੰਸਟਾਗ੍ਰਾਮ ‘ਤੇ ਏਐਮਏ (ਆਸਕ ਮੀ ਐਨੀਥਿੰਗ) ਸੈਸ਼ਨ ਪ੍ਰਬੰਧ ਕੀਤਾ ਅਤੇ ਆਪਣੇ ਫੈਂਨਜ਼ ਦੇ ਸਵਾਲਾਂ ਦਾ ਜਵਾਬ ਦਿੱਤਾ।

BIG BREAKING ਪੰਜਾਬ ਪਹੁੰਚੀ ਕੰਗਨਾ ਰਨੌਤ, ਦੇਖੋ ਪਹੁੰਚਦੇ ਸਾਰ ਕੀ ਕਿਹਾ ?

ਇਸ ਦੌਰਾਨ ਪ੍ਰਸ਼ੰਸਕਾਂ ਨੇ ਵਿਰਾਟ ਕੋਹਲੀ ਨੂੰ ਉਨ੍ਹਾਂ ਦੇ ਕਰੀਅਰ ਤੋਂ ਲੈ ਕੇ ਬੇਟੀ ਵਾਮਿਕਾ ਤੇ ਉਸ ਦੀ ਪਤਨੀ ਅਨੁਸ਼ਕਾ ਸ਼ਰਮਾ ਨਾਲ ਜੁੜੇ ਨਿੱਜੀ ਸਵਾਲ ਪੁੱਛੇ। ਵਿਰਾਟ ਨੇ ਇਨ੍ਹਾਂ ’ਚੋਂ ਕਈ ਸਵਾਲਾਂ ਦੇ ਜਵਾਬ ਦਿੱਤੇ। ਇਸ ਸੈਸ਼ਨ ਦੌਰਾਨ ਅਨੁਸ਼ਕਾ ਸ਼ਰਮਾ ਨੇ ਵੀ ਉਨ੍ਹਾਂ ਨੂੰ ਇਕ ਜ਼ਰੂਰੀ ਸਵਾਲ ਪੁੱਛਿਆ। ਅਨੁਸ਼ਕਾ ਦਾ ਇਹ ਸਵਾਲ ਦੇਖ ਕੇ ਦੋਵਾਂ ਦੇ ਪ੍ਰਸ਼ੰਸਕ ਹੈਰਾਨ ਰਹਿ ਗਏ। ਹਾਲਾਂਕਿ ਵਿਰਾਟ ਨੇ ਅਨੁਸ਼ਕਾ ਦੇ ਸਵਾਲ ਦਾ ਵੀ ਜਵਾਬ ਦਿੱਤਾ।

ਫਿਰ ਗਰਜਿਆ ਜੋਗਿੰਦਰ ਸਿੰਘ ਉਗਰਾਹਾਂ!ਸੁਣੋ ਧਮਾਕੇਦਾਰ ਸਪੀਚ!ਸਿਆਸੀ ਆਗੂਆਂ ਦੀ ਬਣਾਈ ਰੇਲ!

ਅਨੁਸ਼ਕਾ ਸ਼ਰਮਾ ਜਾਣਨਾ ਚਾਹੁੰਦੀ ਸੀ ਕਿ ਵਿਰਾਟ ਨੇ ਉਸ ਦੇ ਹੈੱਡਫੋਨ ਕਿਥੇ ਰੱਖੇ ਹਨ। ਉਸ ਨੇ ਆਪਣੇ ਸਵਾਲ ’ਚ ਪੁੱਛਿਆ, ‘ਤੁਸੀਂ ਮੇਰੇ ਹੈੱਡਫੋਨ ਕਿਥੇ ਰੱਖੇ ਹਨ?’ ਅਨੁਸ਼ਕਾ ਦੇ ਇਸ ਸਵਾਲ ਦਾ ਵਿਰਾਟ ਨੇ ਬੜੇ ਪਿਆਰ ਨਾਲ ਜਵਾਬ ਦਿੱਤਾ। ਉਨ੍ਹਾਂਂ ਲਿਖਿਆ, ‘ਹਮੇਸ਼ਾ ਬੈੱਡ ਦੇ ਨਾਲ ਪਏ ਟੇਬਲ ’ਤੇ ਲਵ।’

ਕਿਸਾਨਾਂ ਨੇ ਲੱਭਿਆ ਕਾਨੂੰਨ ਰੱਦ ਕਰਵਾਉਣ ਦਾ ਤਰੀਕਾ ! ਬਣਾਈ ਨਵੀਂ ਰਣਨੀਤੀ ! ਲਿਆ ਵੱਡਾ ਫੈਸਲਾ !

ਇਸ ਵਿਚਾਲੇ ਵਿਰਾਟ ਨੇ ਇਕ ਪ੍ਰਸ਼ੰਸਕ ਨੂੰ ਜਵਾਬ ਵੀ ਦਿੱਤਾ ਜੋ ਜਾਣਨਾ ਚਾਹੁੰਦਾ ਸੀ ਕਿ ਉਸ ਦੀ ਬੇਟੀ ਦੇ ਨਾਂ ਵਾਮਿਕਾ ਦਾ ਮਤਲਬ ਕੀ ਹੈ। ਪ੍ਰਸ਼ੰਸਕ ਨੇ ਇਹ ਵੀ ਪੁੱਛਿਆ ਕਿ ਉਹ ਵਾਮਿਕਾ ਦੀ ਝਲਕ ਉਨ੍ਹਾਂ ਨੂੰ ਕਦੋਂ ਵਿਖਾ ਸਕਦੇ ਹਨ। ਵਾਮਿਕਾ ਦੇ ਨਾਂ ਦੇ ਮਤਲਬ ਨਾਲ ਜਵਾਬ ਦਿੰਦਿਆਂ ਵਿਰਾਟ ਨੇ ਲਿਖਿਆ, ‘ਵਾਮਿਕਾ ਦੇਵੀ ਦੁਰਗਾ ਦਾ ਦੂਜਾ ਨਾਂ ਹੈ।’

🔴LIVE ||ਕਿਸਾਨ ਆਗੂਆਂ ਦਾ ਵੱਡਾ ਫੈਸਲਾ! ਖੱਟਰ ਦੇ ਬਿਆਨ ‘ਤੇ ਭੜਕੇ ਕਿਸਾਨ ! ਖਤਮ ਹੋਵੇਗਾ ਕੈਪਟਨ-ਸਿੱਧੂ ਵਿਵਾਦ !

ਉਥੇ ਵਾਮਿਕਾ ਨੂੰ ਦੇਖਣ ਦੇ ਇੱਛੁਕ ਪ੍ਰਸ਼ੰਸਕ ਦੇ ਸਵਾਲ ਦੇ ਜਵਾਬ ’ਚ ਵਿਰਾਟ ਨੇ ਲਿਖਿਆ, ‘ਨਹੀਂ ਅਸੀਂ ਇਕ ਕੱਪਲ ਦੇ ਰੂਪ ’ਚ ਆਪਣੇ ਬੱਚੇ ਨੂੰ ਸੋਸ਼ਲ ਮੀਡੀਆ ’ਤੇ ਨਾ ਦਿਖਾਉਣ ਦਾ ਫ਼ੈਸਲਾ ਲਿਆ ਹੈ, ਜਦੋਂ ਤਕ ਕਿ ਉਹ ਖ਼ੁਦ ਸਮਝੇ ਕਿ ਸੋਸ਼ਲ ਮੀਡੀਆ ਕੀ ਹੈ ਤੇ ਉਸ ਲਈ ਕੀ ਸਹੀ ਹੈ।’

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button