Breaking NewsD5 specialNewsPoliticsPunjab

ਬੇਅਦਬੀ ਮਾਮਲੇ ‘ਤੇ ਸਿਆਸਤ ਕਰਨ ਦੀ ਥਾਂ ਮੁੱਖ ਮੰਤਰੀ ਯੂਥ ਕਾਂਗਰਸ ਨੂੰ ਦੱਸਣ ਕਿ ਕਿੰਨੇ ਨੌਜਵਾਨਾਂ ਨੂੰ ਨੌਕਰੀ ਦਿੱਤੀ : ਡਾ. ਚੀਮਾ

ਮੁੱਖ ਮੰਤਰੀ ਬਰਗਾੜੀ ਬੇਅਦਬੀ ਮਾਮਲੇ ਦੀ ਜਾਂਚ ਬਾਰੇ ਜਾਣਕਾਰੀ ਯੂਥ ਕਾਂਗਰਸ ਨੂੰ ਦੇਣ ਲਈ ਅਫਸਰਾਂ ਦੀ ਤਾਇਨਾਤੀ ਕਰ ਕੇ ਇਸਦਾ ਸਿਆਸੀਕਰਨ ਨਾ ਕਰਨ : ਅਕਾਲੀ ਦਲ

ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਨੇ ਅੱਜ ਇਸ ਗੱਲ ਦਾ ਗੰਭੀਰ ਨੋਟਿਸ ਲਿਆ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਪੰਜਾਬ ਯੂਥ ਕਾਂਗਰਸ ਨੂੰ ਬਰਗਾੜੀ ਕੇਸ ਦੀ ਜਾਣਕਾਰੀ ਦੇਣ ਵਾਸਤੇ ਅਫਸਰ ਦੀ ਡਿਊਟੀ ਲਾਉਣ ਦਾ ਫੈਸਲਾ ਕੀਤਾ ਹੈ ਤੇ ਪਾਰਟੀ ਨੇ ਉਹਨਾਂ ਨੂੰ ਸਵਾਲ ਕੀਤਾ ਕਿ ਉਹ ਪੰਜਾਬੀਆਂ ਨੂੰ ਦੱਸਣ ਕਿ ਇਹ ਹਦਾਇਤ ਉਹਨਾਂ ਨੇ ਇਸ ਕਰ ਕੇ ਦਿੱਤੀ ਹੈ ਕਿ ਇਸਨੂੰ ਇਕ ਸਿਆਸੀ ਮਾਮਲਾ ਬਣਾਈ ਰੱਖਿਆ ਜਾਵੇ ਤੇ ਕਾਂਗਰਸ ਪਾਰਟੀ ਇਸ ‘ਤੇ ਰਾਜਨੀਤੀ ਕਰਦੀ ਰਹੇ। ਇਥੇ ਜਾਰੀ ਕੀਤੇ ਇਕ ਬਿਆਨ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਬਰਗਾੜੀ ਬੇਅਦਬੀ ਕੇਸ ਇਕ ਗੰਭੀਰ ਕੇਸ ਹੈ ਜਿਸ ਨਾਲ ਸਿੱਖ ਭਾਈਚਾਰੇ ਦੀਆਂ ਭਾਵਨਾਵਾਂ ਜੁੜੀਆਂ ਹਨ ਤੇ ਮੁੱਖ ਮੰਤਰੀ ਨੂੰ ਇਸ ਮਾਮਲੇ ਦੀ ਜਾਂਚ ਦੀ ਜਾਣਕਾਰੀ ਯੂਥ ਕਾਂਗਰਸ ਨੂੰ ਦੇਣ ਵਾਸਤੇ ਅਫਸਰਾਂ ਦੀ ਤਾਇਨਾਤੀ ਕਰਨ ਦੀ ਜਾਣਕਾਰੀ ਦਿੰਦਾ ਸਰਕਾਰੀ ਪ੍ਰੈਸ ਬਿਆਨ ਜਾਰੀ ਕਰ ਕੇ ਇਸਦਾ ਸਿਆਸੀਕਰਨ ਨਹੀਂ ਕਰਨਾ ਚਾਹੀਦਾ।

ਹੁਣੇ ਹੁਣੇ ਕੈਪਟਨ ਨੇ ਸੁਖਬੀਰ ਬਾਦਲ ਨੂੰ ਠੋਕ ਕੇ ਜਵਾਬ ਦਿੱਤਾ | ਅਗਲੀ ਵਾਰ ਬੋਲਣ ਤੋਂ ਪਹਿਲਾਂ ਸੋਚਿਆ ਕਰੂ | Badal

ਉਹਨਾਂ ਕਿਹਾ ਕਿ ਅਜਿਹਾ ਜਾਪਦਾ ਹੈ ਕਿ ਪ੍ਰਦੇਸ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਨੇ ਡੇਰਾ ਸਮਰਥਕ ਵੀਰਪਾਲ ਕੌਰ ਜਿਸਨੇ ਗੁਰੂ ਸਾਹਿਬਾਨ ਦੀ ਬੇਅਦਬੀ ਕੀਤੀ ਦੀ ਹਮਾਇਤ ਕਰਨੀ ਛੱਡ ਦਿੱਤੀ ਹੈ ਤੇ ਹੁਣ ਇਹ ਡਿਊਟੀ ਪੰਜਾਬ ਯੂਥ ਕਾਂਗਰਸ ਨੂੰ ਸੌਂਪੀ ਗਈ ਹੈ। ਇਸ ਤੋਂ ਪਤਾ ਲੱਗਾ ਹੈ ਕਿ ਬਰਗਾੜੀ ਬੇਅਦਬੀ ਮਾਮਲੇ ‘ਤੇ ਸਿਆਸਤ ਖੇਡਣ ਦੀ ਡੂੰਘੀ ਸਾਜ਼ਿਸ਼ ਰਚੀ ਗਈ ਹੈ। ਮੁੱਖ ਮੰਤਰੀ ਨੂੰ ਇਸ ਮਾਮਲੇ ‘ਤੇ ਰਾਜਨੀਤੀ ਨਾ ਕਰਨ ਦੀ ਸਲਾਹ ਦਿੰਦਿਆਂ ਡਾ. ਚੀਮਾ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਇਹ ਸਵਾਲ ਵੀ ਕੀਤਾ ਕਿ ਉਹ ਕਿਸ ਸਮਰਥਾ ਵਿਚ ਅਫਸਰਾਂ ਨੂੰ ਯੂਥ ਕਾਂਗਰਸ ਨੂੰ ਰਿਪੋਰਟ ਕਰਨ ਵਾਸਤੇ ਕਹਿ ਰਹੇ ਹਨ। ਉਹਨਾਂ ਕਿਹਾ ਕਿ ਹੈਰਾਨੀ ਵਾਲੀ ਗੱਲ ਹੈ ਕਿ ਮੁੱਖ ਮੰਤਰੀ ਨੇ ਕਹਿ ਰਹੇ ਹਨ ਕਿ ਸੀ ਬੀ ਆਈ ਕੇਸ ਦੀਆਂ ਫਾਈਲਾਂ ਨਹੀਂ ਮੋੜ ਰਹੀ ਤੇ ਬੇਅਦਬੀ ਕੇਸ ਦੀ ਜਾਂਚ ਹਾਲੇ ਬਾਕੀ ਹੈ।

Rafale Plane | ਅੱਜ ਭਾਰਤ ਨੂੰ ਮਿਲੇ ਰਾਫੇਲ ਜਹਾਜ਼ | ਚੀਨ ਤੇ ਪਾਕਿਸਤਾਨ ਦੀਆਂ ਚੀਕਾਂ ਕਢਾਉਣਗੇ

ਉਹਨਾਂ ਕਿਹਾ ਕਿ ਜੇਕਰ ਇਹ ਸੱਚਾਈ ਹੈ ਤਾਂ ਫਿਰ ਮੁੱਖ ਮੰਤਰੀ ਬੇਅਦਬੀ ਕੇਸਾਂ ਨੂੰ ਹੱਲ ਕਰਨ ਦਾ ਡਰਾਮਾ ਕਿਉਂ ਕਰ ਰਹੇ ਹਨ ਤੇ ਜਿਹਨਾਂ ਦੀਆਂ ਗ੍ਰਿਫਤਾਰੀਆਂ ਕੀਤੀਆਂ ਗਈਆਂ, ਉਹਨਾਂ ਨੂੰ ਇਕ ਹਫਤੇ ਦੇ ਅੰਦਰ ਅੰਦਰ ਹੀ ਜ਼ਮਾਨਤ ਮਿਲ ਗਈ। ਉਹਨਾਂ ਕਿਹਾ ਕਿ ਇਸ ਤੋਂ ਡੇਰੇ ਅਤੇ ਕਾਂਗਰਸ ਸਰਕਾਰ ਵਿਚਾਲੇ ਗੰਢਤੁਪ ਦਾ ਪਤਾ ਚਲਦਾ ਹੈ ਜਿਸਦੇ ਕਾਰਨ ਹੀ ਸਰਕਾਰ ਨੇ ਡੇਰਾ ਹਮਾਇਤੀਆਂ ਦੀ ਜ਼ਮਾਨਤ ਲੈਣ ਵਿਚ ਮਦਦ ਕੀਤੀ।

ਡਾ. ਚੀਮਾ ਨੇ ਮੁੱਖ ਮੰਤਰੀ ਨੂੰ ਕਿਹਾ ਕਿ ਉਹ ਯੂਥ ਕਾਂਗਰਸ ਨਾਲ ਇਕ ਮੀਟਿੰਗ ਕਰ ਕੇ ਜਥੇਬੰਦੀ ਨੂੰ ਦੱਸਣ ਕਿ ਉਹ ਆਪਣੇ ਘਰ ਘਰ ਨੌਕਰੀ ਦੇ ਵਾਅਦੇ ਅਨੁਸਾਰ 50 ਲੱਖ ਨੌਕਰੀਆਂ ਦੇਣ ਵਿਚ ਫੇਲ੍ਹ ਕਿਉਂ ਹੋਏ ਹਨ। ਉਹਨਾਂ ਕਿਹਾ ਕਿ ਮੁੱਖ ਮੰਤਰੀ ਇਹ ਵੀ ਦੱਸਣ ਕਿ ਆਪਣੀ ਗੱਡੀ ਆਪਣਾ ਰੋਜ਼ਗਾਰ ਤੇ ਯਾਰੀ ਐਂਟਰਪ੍ਰਾਇਜ਼ਿਜ਼ ਸਕੀਮ ਤਹਿਤ ਕਿੰਨੀਆਂ ਟੈਕਸੀਆਂ ਤੇ ਕਮਰਸ਼ੀਅਲ ਵਾਹਨ ਅਤੇ ਟਰੈਕਟਰ ਦਿੱਤੇ ਗਏ ਹਨ। ਉਹਨਾਂ ਕਿਹਾ ਕਿ ਮੁੱਖ ਮੰਤਰੀ ਇਹ ਵੀ ਦੱਸਣ ਕਿ ਕੀ ਇਕ ਵੀ ਨੌਜਵਾਨ ਨੂੰ ਵਾਅਦੇ ਮੁਤਾਬਕ 2500 ਰੁਪਏ ਮਹੀਨਾ ਬੇਰੋਜ਼ਗਾਰੀ ਭੱਤਾ ਦਿੱਤਾ ਗਿਆ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button