Breaking NewsD5 specialNewsPunjabTop News

ਬੀਬੀ ਮਜੀਠੀਆ ਤੇ BJP ਵਿਧਾਇਕਾਂ ਨੇ ਨਹੀਂ ਚੁੱਕੀ ਸਹੁੰ

ਪਟਿਆਲਾ : ਬੀਤੇ ਦਿਨੀਂ ਵਿਧਾਨ ਸਭਾ ’ਚ ਕਰਵਾਏ ਗਏ ਸਹੁੰ ਚੁੱਕ ਸਮਾਗਮ ’ਚ ਬੀਜੇਪੀ ਦੇ ਪਠਾਨਕੋਟ ਤੋਂ ਵਿਧਾਇਕ ਅਸ਼ਵਨੀ ਕੁਮਾਰ ਸ਼ਰਮਾ ਤੇ ਮੁਕੇਰੀਆਂ ਤੋਂ ਸ੍ਰੀ ਜੰਗੀ ਲਾਲ ਮਹਾਜਨ ਸਦਨ ’ਚ ਗ਼ੈਰ-ਹਾਜ਼ਰ ਹੋਣ ਕਰਕੇ ਸਹੁੰ ਨਹੀਂ ਚੁੱਕ ਸਕੇ। ਇਸ ਤੋਂ ਇਲਾਵਾ ਕਪੂਰਥਲਾ ਤੋਂ ਕਾਂਗਰਸ ਦੇ ਵਿਧਾਇਕ ਰਾਣਾ ਗੁਰਜੀਤ ਸਿੰਘ, ਸੁਲਤਾਨਪੁਰ ਲੋਧੀ ਤੋਂ ਅਜ਼ਾਦ ਉਮੀਦਵਾਰ ਰਾਣਾ ਇੰਦਰ ਪ੍ਰਤਾਪ ਸਿੰਘ, ਮਜੀਠਾ ਤੋਂ ਸ਼੍ਰੋਮਣੀ ਅਕਾਲੀ ਦਲ ਦੀ ਵਿਧਾਇਕਾ ਗਨੀਵ ਕੌਰ ਮਜੀਠੀਆ ਵੀ ਸਦਨ ’ਚ ਗ਼ੈਰ-ਹਾਜ਼ਰ ਹੋਣ ਕਰਕੇ ਸਹੁੰ ਨਹੀਂ ਚੁੱਕ ਸਕੇ।

ਭਗਵੰਤ ਮਾਨ ਨੇ ਸੱਦੀ ਕੈਬਨਿਟ ਮੀਟਿੰਗ! ਪੰਜਾਬ ਦੇ ਲੋਕਾਂ ਨੂੰ ਮਿਲਣਗੇ ਵੱਡੇ ਤੋਹਫ਼ੇ

ਜਲੰਧਰ ਪੱਛਮੀ ਤੋਂ ਸ੍ਰੀ ਸੀਤਲ ਅੰਗੁਰਾਲ, ਜਲੰਧਰ ਕੇਂਦਰ ਤੋਂ ਸ੍ਰੀ ਰਮਨ ਅਰੋੜਾ ਤੇ ਅਬਰੋਹ ਤੋਂ ਸ੍ਰੀ ਸੰਦੀਪ ਜਾਖੜ ਨੇ ਹਿੰਦੀ ’ਚ ਸਹੁੰ ਚੁੱਕੀ।ਮਲੇਰਕੋਟਲਾ ਤੋਂ ਚੁਣੇ ਗਏ ਮੈਂਬਰ ਮੁਹੰਮਦ ਜਮੀਲ ਉਰਫ਼ ਰਹਿਮਾਨ ਵਲੋਂ ਆਪਣੀ ਸਹੁੰ ਉਰਦੂ ਵਿਚ ਚੁੱਕੀ ਗਈ, ਜਦੋਂਕਿ ਲੁਧਿਆਣਾ ਦੇ ਸਾਬਕਾ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੂੰ ਹਰਾਉਣ ਵਾਲੇ ਆਮ ਆਦਮੀ ਪਾਰਟੀ ਵਿਧਾਇਕ ਕੁਲਵੰਤ ਸਿੰਘ ਸਿੱਧੂ ਸਹੁੰ ਚੁੱਕਣ ਮੌਕੇ ਸਹੁੰ ਨਾ ਪੜ੍ਹ ਸਕੇ, ਜਿਸ ਕਾਰਨ ਸਪੀਕਰ ਨੇ ਉਨ੍ਹਾਂ ਨੂੰ ਆਪ ਬੋਲ ਕੇ ਸਹੁੰ ਚੁਕਾਈ | ਭਾਰਤ ਦੇ ਸੰਵਿਧਾਨ ਦੀ ਧਾਰਾ 188 ਅਧੀਨ ਮੁੱਖ ਮੰਤਰੀ ਭਗਵੰਤ ਮਾਨ ਸਮੇਤ 111 ਵਿਧਾਇਕ ਨੇ ਸਹੁੰ ਚੁੱਕੀ।

‘AAP’ ‘ਚ ਸ਼ਾਮਿਲ ਹੋ ਸਕਦੇ ਨੇ Sukhpal Khaira? Bhagwant Mann ਦੇ ਫੈਸਲੇ ਦਾ ਕੀਤਾ ਸੁਆਗਤ | D5 Channel Punjabi

ਜ਼ਿਕਰਯੋਗ ਹੈ ਕਿ ਬੀਜੇਪੀ ਚੋਣਾਂ ਦੇ ਨਤੀਜਿਆਂ ਤੋਂ ਪਹਿਲਾਂ ਪੰਜਾਬ ’ਚ ਸਰਕਾਰ ਬਣਾਉਣ ਦੇ ਦਾਅਵੇ ਕਰ ਰਹੀ ਸੀ, ਪਰ 10 ਮਾਰਚ ਨੂੰ ਆਏ ਨਤੀਜੇ ਵੱਡੇ ਵੱਡੇ ਲੀਡਰਾਂ ਲਈ ਤੇ ਸਿਆਸੀ ਮਾਹਿਰਾਂ ਲਈ ਹੈਰਾਨੀਜਨਕ ਸਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button