IndiaTop News

ਦਿੱਲੀ-ਪੰਜਾਬ, ਦਿੱਲੀ-ਚੰਡੀਗੜ੍ਹ ਤੇ ਨਾਰਾਇਣਗੜ੍ਹ-ਦਿੱਲੀ ਹਾਈਵੇ ’ਤੇ ਲੱਗੇ 20 ਕਿਲੋਮੀਟਰ ਲੰਬੇ ਜਾਮ

ਪੰਜੋਖਰਾ ਸਾਹਿਬ ਮਾਰਕੁੱਟ ਮਾਮਲੇ ’ਚ ਗ੍ਰਿਫ਼ਤਾਰ ਦੋ ਲੋਕਾਂ ਦੀ ਰਿਹਾਈ ਦੀ ਮੰਗ ਨੂੰ ਲੈ ਕੇ ਵੀਰਵਾਰ ਦੁਪਹਿਰ ਬਾਅਦ ਕਰੀਬ 500 ਲੋਕਾਂ ਦੀ ਭੀੜ ਜੀਟੀ ਰੋਡ ’ਤੇ ਪਹੁੰਚ ਗਈ। ਇਸ ਨਾਲ ਦਿੱਲੀ-ਅੰਮਿ੍ਰਤਸਰ, ਦਿੱਲੀ-ਚੰਡੀਗੜ੍ਹ ਤੇ ਨਾਰਾਇਣਗੜ੍ਹ-ਦਿੱਲੀ ਹਾਈਵੇ ’ਤੇ ਲੰਬਾ ਜਾਮ ਲੱਗ ਗਿਆ। ਜੀਟੀ ਰੋਡ ਦੀਆਂ ਦੋਵੇਂ ਲੇਨਾਂ ਸਮੇਤ ਲਗਪਗ 20 ਕਿਲੋਮੀਟਰ ਜਾਮ ’ਚ ਵਾਹਨ ਫਸੇ ਰਹੇ। ਹਾਈਵੇ ਸੱਤ ਘੰਟੇ ਠੱਪ ਰਿਹਾ। ਪੁਲਿਸ ਨੇ ਰੂਟ ਡਾਇਵਰਟ ਕਰ ਕੇ ਜਿਨ੍ਹਾਂ ਸੜਕਾਂ ’ਤੇ ਵਾਹਨ ਭੇਜੇ, ਉੱਥੇ ਵੀ ਲੋਕ ਜਾਮ ’ਚ ਫਸੇ ਰਹੇ। ਦੋ ਵਾਰ ਅੱਥਰੂ ਗੈਸ ਦੇ ਗੋਲੇ ਛੱਡੇ। ਪੁਲਿਸ ਨੇ ਸ਼ਾਮ ਸਾਢੇ ਅੱਠ ਵਜੇ ਹਲਕਾ ਲਾਠੀਚਾਰਜ ਕਰ ਤੇ ਭੀੜ ਨੂੰ ਹਟਾ ਕੇ ਜਾਮ ਖੁੱਲ੍ਹਵਾਇਆ।
ਇਸ ਤੋਂ ਪਹਿਲਾਂ ਜਾਮ ਖੁੱਲ੍ਹਵਾਉਣ ਪਹੁੰਚੀ ਪੁਲਿਸ ਤੇ ਸੰਗਤ ਵਿਚਾਲੇ ਕਈ ਵਾਰ ਟਕਰਾਅ ਦੀ ਸਥਿਤੀ ਬਣੀ। ਸੰਗਤ ਦਾ ਕਹਿਣਾ ਹੈ ਕਿ ਪੰਜੋਖਰਾ ਸਾਹਿਬ ਮਾਮਲੇ ’ਚ ਗ੍ਰਿਫ਼ਤਾਰ ਕੀਤੇ ਗਏ ਲੋਕਾਂ ਨੂੰ ਤਤਕਾਲ ਰਿਹਾਅ ਕੀਤਾ ਜਾਏ। ਇਸ ਤੋਂ ਪਹਿਲਾਂ ਗੁਰਦੁਆਰਾ ਸਾਹਿਬ ’ਚ ਥਾਣੇ ਦੇ ਘਿਰਾਓ ਦਾ ਫ਼ੈਸਲਾ ਕੀਤਾ ਗਿਆ ਸੀ, ਪਰ ਬਾਅਦ ’ਚ ਹਾਈਵੇ ਜਾਮ ਕਰਨ ਦਾ ਫ਼ੈਸਲਾ ਕੀਤਾ ਗਿਆ। ਸੰਗਤ ਜਦੋਂ ਜੱਗੀ ਸਿਟੀ ਵੱਲ ਵਧੀ ਤਾਂ ਨਾਰਾਇਣਗੜ੍ਹ ਰੋਡ ’ਤੇ ਪੁਲਿਸ ਨੇ ਅੱਥਰੂ ਗੈਸ ਦੇ ਗੋਲੇ ਛੱਡੇ। ਇਸ ਦੌਰਾਨ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਗਦੀਸ਼ ਸਿੰਘ ਝੀਂਡਾ ਵੀ ਜ਼ਖ਼ਮੀ ਹੋ ਗਏ। ਇਸ ਤੋਂ ਬਾਅਦ ਸੰਗਤ ਨੇ ਜੱਗੀ ਸਿਟੀ ਸੈਂਟਰ ਦੇ ਨਜ਼ਦੀਕ ਹਾਈਵੇ ’ਤੇ ਡੇਰਾ ਲਾ ਲਿਆ। ਪੁਲਿਸ ਨੇ ਭੀੜ ਨੂੰ ਹਟਾਉਣ ਦੀ ਕੋਸ਼ਿਸ਼ ਕੀਤੀ, ਪਰ ਪ੍ਰਦਰਸ਼ਨਾਕਾਰੀ ਸੜਕ ’ਤੇ ਹੀ ਬੈਠ ਗਏ। ਇਸ ਤੋਂ ਬਾਅਦ ਸ਼ਾਮ ਸਾਢੇ ਅੱਠ ਵਜੇ ਇਕ ਵਾਰ ਮੁੜ ਅੱਥਰੂ ਗੈਸ ਦੇ ਗੋਲੇ ਛੱਡੇ ਗਏ ਤੇ ਹਲਕਾ ਲਾਠੀਚਾਰਜ ਕੀਤਾ।
ਪੰਜੋਖਰਾ ਸਾਹਿਬ ਗੁਰਦੁਆਰੇ ’ਚ ਸੱਤ ਅਗਸਤ ਨੂੰ ਗੁਰਸਿਮਰਨ ਸਿੰਘ ਮੰਡ ਆਪਣੇ ਬੇਟੇ ਤੇ ਸੁਰੱਖਿਆ ਮੁਲਾਜ਼ਮਾਂ ਨਾਲ ਪਹੁੰਚੇ ਸਨ। ਦੋਸ਼ ਹੈ ਕਿ ਉਨ੍ਹਾਂ ਦੀ ਗੱਡੀ ਉਸ ਰਸਤੇ ਤੋਂ ਗੁਰਦੁਆਰਾ ਕੰਪਲੈਕਸ ਵੱਲ ਗਈ, ਜਿਸ ਰਸਤੇ ’ਤੇ ਸੰਗਤ ਪੈਦਲ ਆਉਂਦੀ-ਜਾਂਦੀ ਸੀ, ਜਦਕਿ ਵਾਹਨਾਂ ਲਈ ਅਲੱਗ ਰਸਤਾ ਨਿਰਧਾਰਤ ਸੀ। ਇਸੇ ਨੂੰ ਲੈ ਕੇ ਵਿਵਾਦ ਵਧਿਆ। ਇਸੇ ਦੌਰਾਨ ਕੁਝ ਲੋਕ ਗੱਡੀ ਦੀ ਲਪੇਟ ’ਚ ਆ ਗਏ, ਜਿਸ ਤੋਂ ਬਾਅਦ ਭੜਕੀ ਭੀੜ ਨੇ ਮਾਰਕੁੱਟ ਕੀਤੀ ਤੇ ਗੱਡੀ ’ਚ ਭੰਨਤੋੜ ਕੀਤੀ। ਮਾਮਲੇ ’ਚ ਪੁਲਿਸ ਨੇ ਮੁਕੱਦਮਾ ਦਰਜ ਕਰ ਕੇ ਦੋ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਸੀ। ਹੁਣ ਇਨ੍ਹਾਂ ਦੀ ਰਿਹਾਈ ਦੀ ਮੰਗ ਨੂੰ ਲੈ ਕੇ ਸੰਗਤ ਸੜਕ ’ਤੇ ਉਤਰ ਆਈ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button