Breaking NewsD5 specialIndiaNewsPoliticsPunjab

ਬਾਦਲਾਂ ਨੂੰ ਇਕ ਹੋਰ ਝਟਕਾ, ਜਥੇਦਾਰ ਤਲਵੰਡੀ ਦੀ ਧੀ ਦਾ ਫ਼ੈਸਲਾ.. ਦੋਆਬੇ ਦੇ ਲੀਡਰਾਂ ਨੇ ਖੋਲ੍ਹੀਆਂ ਪੋਲਾਂ

ਜਲੰਧਰ : ਬਾਦਲਾਂ ਨੂੰ ਓਸ ਵੇਲੇ ਵੱਡਾ ਝਟਕਾ ਲੱਗਿਆ ਜਦੋਂ ਅਕਾਲੀ ਦਲ ਦੇ ਸਾਬਕਾ ਪ੍ਰਧਾਨ ਮਰਹੂਮ ਜਗਦੇਵ ਸਿੰਘ ਤਲਵੰਡੀ ਦੀ ਧੀ ਨੇ ਢੀਂਡਸਿਆਂ ਦਾ ਸਮਰਥਨ ਕਰਨ ਦਾ ਐਲਾਨ ਕੀਤਾ। ਹਰਜੀਤ ਕੌਰ ਇਸਤਰੀ ਅਕਾਲੀ ਦਲ ਦੀ ਸੂਬਾਈ ਸੀਨੀਅਰ ਮੀਤ ਪ੍ਰਧਾਨ ਹੈ। ਜਲੰਧਰ ‘ਚ ਪ੍ਰੈੱਸ ਕਾਨਫਰੰਸ ਕਰਦਿਆਂ ਦੋਆਬੇ ਦੇ ਇਹਨਾਂ ਆਗੂਆਂ ਨੇ ਟਕਸਾਲੀਆਂ ਦੀ ਹਮਾਇਤ ਕੀਤੀ ਅਤੇ ਬਾਦਲਾਂ ਨੂੰ ਰੱਜ ਕੇ ਭੰਡਿਆ। ਸ਼੍ਰੋਮਣੀ ਕਮੇਟੀ ‘ਚ ਹੋ ਰਹੀਆਂ ਧਾਂਦਲੀਆਂ ਦਾ ਵੀ ਕੱਚਾ ਚਿੱਠਾ ਮੀਡੀਆ ਅੱਗੇ ਰੱਖਦਿਆਂ ਐਲਾਨ ਕੀਤਾ ਕਿ 13 ਫ਼ਰਵਰੀ ਨੂੰ ਜਲੰਧਰ ‘ਚ ਪੰਥਕ ਇਕੱਠ ਹੋਵੇਗਾ।

ਬਾਦਲਾਂ ਨੂੰ ਇਕ ਹੋਰ ਝਟਕਾ, ਜਥੇਦਾਰ ਤਲਵੰਡੀ ਦੀ ਧੀ ਦਾ ਫ਼ੈਸਲਾ.. ਦੋਆਬੇ ਦੇ ਲੀਡਰਾਂ ਨੇ ਖੋਲ੍ਹੀਆਂ ਪੋਲਾਂ (Video)

ਆਗੂਆਂ ਨੇ ਇਲਜ਼ਾਮ ਲਗਾਏ ਕਿ ਅਕਾਲੀ ਦਲ ਆਪਣੇ ਮਕਸਦ ਤੋਂ ਭਟਕ ਚੁੱਕਿਆ ਹੈ। ਹੁਣ ਤੱਕ ਢੀਂਡਸਿਆਂ ਤੇ ਬ੍ਰਹਮਪੁਰਾ ਧੜੇ ‘ਤੇ ਅਕਾਲੀ ਦਲ ਇਲਾਮਤਰਾਸ਼ੀ ਕਰਕੇ ਪਾਰਟੀ ‘ਚੋਂ ਬਾਹਰ ਦਾ ਰਾਸਤਾ ਵਿਖਾ ਚੁੱਕਿਆ ਹੈ। ਇਹਨਾਂ ਆਗੂਆਂ ਦਾ ਕਹਿਣਾ ਹੈ ਕਿ ਉਹ ਵੀ ਪਾਰਟੀ ‘ਚੋਂ ਕੱਢਣ ਦੀ ਪਰਵਾਹ ਨਹੀਂ ਕਰਦੇ। ਫ਼ੁਰਮਾਨਾਂ ਨੂੰ ਚੋਣ ਕਮਿਸ਼ਨ ਕੋਲ ਚੁਣੌਤੀ ਵੀ ਦਿੱਤੀ ਜਾ ਸਕਦੀ ਹੈ। ਬੇਅਦਬੀ ਮਸਲਿਆਂ ਵੇਲੇ ਇਹ ਆਗੂ ਕਿਉਂ ਨਹੀਂ ਬੋਲੇ, ਇਸ ‘ਤੇ ਸਵਾਲ ਉੱਠਣੇ ਲਾਜ਼ਮੀ ਹਨ। ਜਿਸ ਦਾ ਜਵਾਬ ਹੁਣ ਇਹ ਮੀਡੀਆ ਨੂੰ ਕੁਝ ਇਸ ਤਰ੍ਹਾਂ ਦੇ ਰਹੇ ਹਨ।

ਕੇਜਰੀਵਾਲ ਨੇ ਵੋਟ ਪਾ ਕੇ ਦਿੱਤਾ ਵੱਡਾ ਬਿਆਨ | Kejriwal | Voting | Delhi Election 2020

13 ਫਰਵਰੀ ਨੂੰ ਅਕਾਲੀ ਦਲ ਅੰਮ੍ਰਿਤਸਰ ‘ਚ ਰੈਲੀ ਕਰੇਗਾ ਅਤੇ 13 ਫਰਵਰੀ ਨੂੰ ਹੀ ਟਕਸਾਲੀ ਜਲੰਧਰ ‘ਚ ਪੰਥਕ ਇਕੱਠ ਕਰਨਗੇ। ਮਾਝੇ ਅਤੇ ਦੁਆਬੇ ਦੀ ਇਸ ਜੰਗ ‘ਚ ਕੌਣ ਕਾਮਯਾਬ ਹੁੰਦਾ ਹੈ। ਇਹ ਤਾਂ ਸਮਾਂ ਦੱਸੇਗਾ ਪਰ ਜਿਸ ਤਰੀਕੇ ਨਾਲ ਟਕਸਾਲੀਆਂ ਨੇ ਬਾਦਲਾਂ ਨੂੰ ਨਿੱਤ ਨਵਾਂ ਝਟਕਾ ਦੇਣ ਦਾ ਰੋਡ ਮੈਪ ਤਿਆਰ ਕੀਤਾ ਹੈ ਉਸ ਨਾਲ ਅਰਸ਼ ਤੋਂ ਫਰਸ਼ ਆਏ ਬਾਦਲ ਧੜੇ ਲਈ 2022 ਤੱਕ ਮੁਸ਼ਕਿਲਾਂ ਦੀ ਮੁਸ਼ਕਿਲਾਂ ਨਜ਼ਰ ਆ ਰਹੀਆਂ ਹਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button