Breaking NewsD5 specialNewsPoliticsPunjab

ਫਸਣਗੇ ਬਾਦਲ ਤੇ ਮਜੀਠੀਆ ! ਕੈਪਟਨ ਨੇ ਦਿੱਤੇ ਜਾਂਚ ਦੇ ਹੁਕਮ

ਪਟਿਆਲਾ : ਅਕਾਲੀ ਆਗੂ ਦਲਵੀਰ ਸਿੰਘ ਢਿੱਲਵਾਂ ਦੇ ਕਤਲ ਤੋਂ ਬਾਅਦ ਪਿਛਲੇੇ ਕਈ ਦਿਨਾਂ ਤੋਂ ਜੇਲ੍ਹ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਅਤੇ ਅਕਾਲੀਦਲ ਦੇ ਸੀਨੀਅਰ ਲੀਡਰ ਬਿਕਰਮ ਸਿੰਘ ਮਜੀਠੀਆ ਵਿਚਕਾਰ ਜੁਬਾਨੀ ਜੰਗ ਲਗਾਤਾਰ ਜਾਰੀ ਹੈ। ਦੋਵੇਂ ਲੀਡਰ ਇੱਕ ਦੂਜੇ ‘ਤੇ ਗੈਂਗਸਟਰਾਂ ਨਾਲ ਸਬੰਧ ਹੋਣ ਦੇ ਇਲਜ਼ਾਮ ਲਗਾ ਰਹੇ ਹਨ।ਇਹ ਮਾਮਲਾ ਹੁਣ ਇਸ ਹੱਦ ਤੱਕ ਭਖ ਗਿਆ ਕਿ ਇਸ ਲੜਾਈ ‘ਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੀ ਕੁੱਦ ਗਏ ਹਨ। ਦਰਅਸਲ ਅਕਾਲੀ ਆਗੂ ਦੇ ਕਤਲ ਤੋਂ ਬਾਅਦ ਦੋਵਾਂ ਸੀਨੀਅਰ ਆਗੂਆਂ ਵੱਲੋਂ ਤਸਵੀਰਾਂ ਦਿਖਾ ਕੇ ਇੱਕ ਦੂਜੇ ‘ਤੇ ਗੈਂਗਸਟਰਾਂ ਨਾਲ ਸਬੰਧ ਹੋਣ ਦੇ ਗੰਭੀਰ ਦੋਸ਼ ਲਾਏ ਜਾ ਰਹੇ ਸਨ।

ਫਸਣਗੇ ਬਾਦਲ ਤੇ ਮਜੀਠੀਆ! ਕੈਪਟਨ ਨੇ ਦਿੱਤੇ ਜਾਂਚ ਦੇ ਹੁਕਮ

ਜਿਸ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਨੇ ਮਾਮਲੇ ‘ਚ ਦਖਲ ਦਿੰਦਿਆਂ ਕਿਹਾ ਹੈ ਕਿ ਇਸ ਮਾਮਲੇ ਦੀ ਜਾਂਚ ਤੋਂ ਬਾਅਦ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇਗੀ।ਹੁਣ ਮੁੱਖ ਮੰਤਰੀ ਕੈਟਪਟ ਨੇ ਇੱਕ ਪ੍ਰੈੱਸ ਨੋਟ ਅਤੇ 3 ਤਸਵੀਰਾਂ ਜਾਰੀ ਕੀਤੀਆਂ ਹਨ। ਪਹਿਲੀ ਤਸਵੀਰ ‘ਚ ਦੇਖ ਸਕਦੇ ਹੋ ਕਿ ਹਰਜਿੰਦਰ ਸਿੰਘ ਬਿੱਟੂ ਨਾਂ ਦਾ ਵਿਅਕਤੀ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਸਨਮਾਨਿਤ ਕਰ ਰਿਹਾ ਹੈ ਅਤੇ ਦੂਜੀ ਤਸਵੀਰ ‘ਚ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਦੋਵ ਜਣੇ ਬਿੱਟੂ ਦੇ ਨਾਲ ਖੜੇ੍ਹ ਦਿਖਾਈ ਦੇ ਰਹੇ ਹਨ।

ਇਸ ਦੇ ਨਾਲ ਤੀਜੀ ਤਸਵੀਰ ‘ਚ ਸਾਬਕਾ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਅਤੇ ਸਿਕੰਦਰ ਮਲੂਕਾ ਬੈਠੇ ਦਿਖਾਈ ਦੇ ਰਹੇ ਹਨ।ਇਹਨਾ ਤਸਵੀਰਾਂ ‘ਚ ਹਰਜਿੰਦਰ ਸਿੰਘ ਬਿੱਟੂ ਨਾਂ ਦਾ ਵਿਅਕਤੀ ਸ਼ਾਮਿਲ ਹੈ। ਜਿਸ ‘ਤੇ ਕਈ 7 ਐੱਫ.ਆਈ ਦਰਜ ਹਨ ਅਤੇ ਵੱਖ-ਵੱਖ ਧਰਾਵਾਂ ਦੇ ਤਹਿਤ ਕਈ ਮਾਮਲੇ ਦਰਜ ਹਨ।  ਮੁੱਖ ਮੰਤਰੀ ਕੈਪਟਨ ਨੇ ਕਿਹਾ ਕਿ ਜਾਂਚ ਦੇ ਆਦੇਸ਼ ਦੇਣ ਤੋਂ ਪਹਿਲਾਂ ਉਨ੍ਹਾਂ ਨੇ ਰਾਜਪਾਲ ਨੂੰ ਕੁਝ ਤਸਵੀਰਾਂ ਬਾਰੇ ਜਾਣੂ ਕਰਵਾਇਆ ਸੀ ਅਤੇ ਜੇ ਇਹ ਤਸਵੀਰਾਂ ਪ੍ਰਮਾਣਿਤ ਹੋ ਜਾਂਦੀਆਂ ਹਨ ਤਾਂ ਇਸ ਤੋਂ ਬਾਅਦ ਸਖਤ ਐਕਸ਼ਨ ਲਿਆ ਜਾਵੇਗਾ।

ਕਰਤਾਰਪੁਰ ਸਾਹਿਬ ਦੀ ਫੀਸ ਲਈ SGPC ਦਾ ਵੱਡਾ ਬਿਆਨ

ਉਨ੍ਹਾਂ ਕਿਹਾ ਕਿ ਇਹ ਸਬੂਤ ਗੰਭੀਰ ਸਨ ਅਤੇ ਇਸ ਲਈ ਇਨ੍ਹਾਂ ਦੀ ਪੁਲਿਸ ਜਾਂਚ ਦੀ ਲੋੜ ਸੀ ਅਤੇ ਉਨ੍ਹਾਂ ਨੇ ਡੀਜੀਪੀ ਨੂੰ ਇਹ ਹੁਕਮ ਦੇ ਦਿੱਤੇ ਹਨ ਕਿ ਜਲਦੀ ਤੋਂ ਜਲਦੀ ਇਸ ਜਾਂਚ ਨੂੰ ਪੂਰਾ ਕਰ ਲਿਆ ਜਾਵੇ। ਮੁੱਖ ਮੰਤਰੀ ਨੇ ਕਿਹਾ ਕਿ ਅਕਾਲੀਆਂ ਵੱਲੋਂ ਜੇਲ੍ਹ ਮੰਤਰੀ ਸੁਖਜਿੰਦਰ ਰੰਧਾਵਾ ‘ਤੇ ਝੂਠੇ ਦੋਸ਼ ਲਾ ਕੇ ਸਿਰਫ ਧਿਆਨ ਭੜਕਾਇਆ ਜਾ ਰਿਹਾ ਸੀ।ਉਨ੍ਹਾਂ ਕਿਹਾ ਕਿ ਰੰਧਾਵਾ ਦੇ ਕਿਸੇ ਗੈਂਗਸਟਰ ਨਾਲ ਕੋਈ ਸਬੰਧ ਨਹੀਂ ਹਨ। ਮੁੱਖ ਮੰਤਰੀ ਵਲੋਂ ਪ੍ਰੈੱਸ ਨੋਟ ਜਾਰੀ ਕਰਨ ਤੋਂ ਬਾਅਦ ਪੰਜਾਬ ਦੀ ਸਿਆਸਤ ਹੋਰ ਵੀ ਗਰਮਾ ਸਕਦੀ ਹੈ ਅਤੇ ਅਕਾਲੀ ਦਲ ਵੀ ਇਸ ਦਾ ਮੋੜਵਾਂ ਜਾਵਬ ਦੇ ਸਕਦਾ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button