Breaking NewsD5 specialNewsPoliticsPunjabTop News

ਨਵਜੋਤ ਸਿੱਧੂ ਨੇ ਸਿਆਸਤ ‘ਤੇ ਚੁੱਕੇ ਸਵਾਲ, ਟਵੀਟ ਦੇ ਜ਼ਰੀਏ ਕਸਿਆ ਤੰਜ਼

ਚੰਡੀਗੜ੍ਹ : ਪੰਜਾਬ ਦੀ ਸਿਆਸਤ ‘ਚ ਉੱਥਲ ਪੁਥਲ ਲਗਾਤਾਰ ਜਾਰੀ ਹੈ। ਆਉਣ ਵਾਲੇ ਸਮੇਂ ‘ਚ ਵਿਧਾਨ ਸਭਾ ਚੋਣਾਂ ਹੋਣ ਵਾਲੀਆਂ ਹਨ ਅਤੇ ਉਸ ਦੇ ਲਈ ਪੰਜਾਬ ‘ਚ ਕਾਂਗਰਸ, ਅਕਾਲੀ ਅਤੇ ਬੀਜੇਪੀ ਸਮੇਤ ਆਮ ਆਦਮੀ ਪਾਰਟੀ ਨੇ ਕਮਰ ਕਸ ਲਈ ਹੈ। ਉਥੇ ਹੀ ਦੂਜੇ ਪਾਸੇ ਪੰਜਾਬ ਕਾਂਗਰਸ ਦੇ ਦਿੱਗਜ ਨੇਤਾ ਨਵਜੋਤ ਸਿੰਘ ਸਿੱਧੂ ਹਮੇਸ਼ਾ ਤੋਂ ਅਲੱਗ ਹੀ ਰੁਖ਼ ਅਪਣਾਉਂਦੇ ਰਹੇ ਹਨ। ਅੱਜ ਉਨ੍ਹਾਂ ਨੇ ਟਵੀਟ ਕਰ ਲਿਖਿਆ ਕਿ ‘ਸਿਆਸਤ ਕੋ ਲਹੂ ਪੀਨੇ ਕੀ ਲਤ ਹੈ, ਵਰਨਾ ਮੁਲਕ ਮੇਂ ਸਬਭ ਖ਼ੈਰੀਅਤ ਹੈ।

ਕਿਸਾਨ ਲੀਡਰਾਂ ਨੇ ਦਿੱਤੀ ਕੇਂਦਰ ਨੂੰ ਚਿਤਾਵਨੀ !ਸੁਣਕੇ ਭਾਜਪਾ ਦੇ ਲੀਡਰਾਂ ਨੂੰ ਪਈਆਂ ਭਾਜੜਾ !

ਨਵਜੋਤ ਸਿੰਘ ਸਿੱਧੂ ਦਾ ਇਹ ਕੋਈ ਪਹਿਲਾ ਟਵੀਟ ਨਹੀਂ ਹੈ, ਜਦੋਂ ਉਨ੍ਹਾਂ ਨੇ ਸਿਆਸਤ ‘ਚ ਰਹਿ ਕੇ ਹੀ ਸਿਆਸਤਦਾਨਾਂ  ਦੇ ਖਿਲਾਫ ਆਪਣੀ ਆਵਾਜ਼ ਬੁਲੰਦ ਕੀਤੀ ਹੋਵੇ। ਨਵਜੋਤ ਸਿੰਘ ਸਿੱਧੂ ਅਕਸਰ ਪੰਜਾਬ ਕਾਂਗਰਸ ‘ਤੇ ਵੀ ਸਵਾਲ ਚੁੱਕਦੇ ਰਹੇ ਹਨ ਜਿਸਦੇ ਚੱਲਦਿਆਂ ਉਨ੍ਹਾਂ ਨੂੰ ਕਈ ਵਾਰ ਪਾਰਟੀ ‘ਚ ਨਜ਼ਰਅੰਦਾਜ਼ ਵੀ ਕੀਤਾ ਜਾਂਦਾ ਰਿਹਾ ਹੈ। ਜ਼ਿਕਰਯੋਗ ਹੈ ਕਿ ਕੁਝ ਦਿਨ ਪਹਿਲਾਂ ਚਰਚਾ ਸੀ ਕਿ ਪੰਜਾਬ ਕਾਂਗਰਸ ‘ਚ ਨਵਜੋਤ ਸਿੰਘ ਸਿੱਧੂ ਨੂੰ ਵੱਡੀ ਜ਼ਿੰਮੇਵਾਰੀ ਮਿਲੇਗੀ ਅਤੇ ਸੀਐਮ ਕੈਪਟਨ ਨੇ ਆਪਣੇ ਆਪ ਨਵਜੋਤ ਸਿੰਘ ਸਿੱਧੂ ਨੂੰ ਮਿਲਣ ਦਾ ਸੱਦਾ ਵੀ ਭੇਜਿਆ ਪਰ ਗੱਲ ਨਹੀਂ ਬਣ ਸਕੀ ਅਤੇ ਦੋਵਾਂ ਦੀ ਮੁਲਾਕਾਤ ਨੇ ਇੱਕ ਵਾਰ ਫਿਰ ਤੋਂ ਸਿੱਧੂ ਦੇ ਪ੍ਰਸ਼ੰਸਕਾਂ ਨੂੰ ਨਿਰਾਸ਼ ਕਰ ਦਿੱਤਾ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button