Breaking NewsD5 specialIndiaNewsTop News

DSGMC ਨੇ ਦਾਨ ਕੀਤਾ 20 ਕਿੱਲੋ ਸੋਨਾ – ਚਾਂਦੀ, ਬਣੇਗਾ 125 ਬਿਸਤਰਿਆਂ ਵਾਲਾ ਕੋਵਿਡ – 19 ਹਸਪਤਾਲ

ਨਵੀਂ ਦਿੱਲੀ : ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (DSGMC) ਨੇ ਸ਼ਹਿਰ ‘ਚ 125 ਬਿਸਤਰਿਆਂ ਵਾਲਾ ਕੋਵਿਡ – 19 ਹਸਪਤਾਲ ਬਣਾਉਣ ਲਈ 20 ਕਿੱਲੋਗ੍ਰਾਮ ਸੋਨਾ ਅਤੇ ਚਾਂਦੀ ਦਾਨ ਕੀਤਾ ਹੈ। ਹਸਪਤਾਲ ਦੀ ਉਸਾਰੀ ਲਈ ਗਹਿਣੇ ਬਾਬਾ ਬਚਨ ਸਿੰਘ ਜੀ ਕਾਰਸੇਵਾ ਵਾਲਿਆਂ ਨੂੰ ਸੌਂਪ ਦਿੱਤੇ ਗਏ ਹਨ। DSGMC ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਦੱਸਿਆ ਕਿ ਹਸਪਤਾਲ ਨੂੰ ਰਿਕਾਰਡ 60 ਦਿਨਾਂ ‘ਚ ਬਣਾਇਆ ਜਾਵੇਗਾ। ਉਨ੍ਹਾਂ ਨੇ ਕਿਹਾ, ‘‘ਸੋਨਾ ਅਤੇ ਚਾਂਦੀ ਜ਼ਰੂਰੀ ਨਹੀਂ ਹੈ, ਸਿਹਤ ਸੇਵਾ ਸਭ ਤੋਂ ਜ਼ਰੂਰੀ ਹੈ। ਅਸੀਂ ਇਸਦਾ ਇਸਤੇਮਾਲ ਲੋਕਾਂ ਦੇ ਕਲਿਆਣ ਲਈ ਕਰਨਾ ਚਾਹੁੰਦੇ ਹਾਂ।’’

ਸਵੇਰੇ-ਸਵੇਰੇ ਕਿਸਾਨਾਂ ਲਈ ਆਈ ਵੱਡੀ ਖੁਸ਼ਖਬਰੀ,ਬਾਰਡਰ ’ਤੇ ਵੱਜੇ ਖੁਸ਼ੀ ’ਚ ਲਲਕਾਰੇ!

ਸਿਰਸਾ ਨੇ ਦੱਸਿਆ ਕਿ ਹਸਪਤਾਲ ‘ਚ ਬਾਲਗਾਂ ਲਈ 35 ਆਈਸੀਯੂ ਬਿਸਤਰੇ ਅਤੇ ਬੱਚਿਆਂ ਲਈ ਚਾਰ ਆਈਸੀਯੂ ਬਿਸਤਰੇ ਹੋਣਗੇ। ਔਰਤਾਂ ਲਈ ਅਲੱਗ ਤੋਂ ਵਾਰਡ ਵੀ ਹੋਵੇਗਾ। ਹੁਣ ਇੱਥੇ ਕੋਰੋਨਾ ਵਾਇਰਸ ਦੇ ਮਰੀਜਾਂ ਦਾ ਇਲਾਜ਼ ਕੀਤਾ ਜਾਵੇਗਾ ਅਤੇ ਬਾਅਦ ‘ਚ ਇਸਨੂੰ ਆਮ ਹਸਪਤਾਲ ‘ਚ ਤਬਦੀਲ ਕਰ ਦਿੱਤਾ ਜਾਵੇਗਾ। ਉਨ੍ਹਾਂ ਨੇ ਦੱਸਿਆ ਕਿ ਰਾਸ਼ਟਰੀ ਰਾਜਧਾਨੀ ਦੇ ਰਕਾਬਗੰਜ਼ ‘ਚ DSGMC ਪਹਿਲਾਂ ਹੀ 400 ਬਿਸਤਰਿਆ ਵਾਲਾ ਕੋਵਿਡ ਦੇਖਭਾਲ ਕੇਂਦਰ ਚਲਾ ਰਿਹਾ ਹੈ, ਜਿਸ ‘ਚ ਆਕਸੀਜਨ ਕੰਸਟ੍ਰੇਟਰਸ ਸਮੇਤ ਸਾਰੀ ਸਮੱਗਰੀ ਮੌਜੂਦ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button