Breaking NewsD5 specialIndiaNewsPoliticsPunjab

DGP Dinkar Gupta ‘ਤੇ ਕੈਪਟਨ ਦਾ ਵੱਡਾ ਬਿਆਨ, ਕੈਟ ਨੇ ਨਿਯੁਕਤੀ ਰੱਦ ਕੀਤੀ

ਚੰਡੀਗੜ੍ਹ : ਇਸ ਵੇਲੇ ਦੀ ਵੱਡੀ ਖ਼ਬਰ ਸਾਹਮਣੇ ਆਈ ਹੈ ਕਿ ਪੰਜਾਬ ‘ਚ ਡੀ.ਜੀ.ਪੀ ਦੀ ਨਿਯੁਕਤੀ ਮਾਮਲੇ ਸਬੰਧੀ। ਕੈਟ ਦੇ ਹੁਕਮਾਂ ਤੇ ਕੈਪਟਨ ਅਮਰਿੰਦਰ ਸਿੰਘ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ। ਕੈਪਟਨ ਨੇ ਕਿਹਾ ਹੈ ਕਿ ਪੰਜਾਬ ਦੇ ਡੀ.ਜੀ.ਪੀ ਦਿਨਕਰ ਗੁਪਤਾ ਹੀ ਹਨ। ਉਨ੍ਹਾਂ ਨੇ ਕਿਹਾ ਹੈ ਕਿ ਇਹ ਯੂ.ਪੀ.ਐੱਸ.ਸੀ ਅਤੇ ਕੈਟ ਦਾ ਆਪਸੀ ਮਾਮਲਾ ਹੈ।

Breaking | DGP Dinkar Gupta ‘ਤੇ ਕੈਪਟਨ ਦਾ ਵੱਡਾ ਬਿਆਨ | ਕੈਟ ਨੇ ਨਿਯੁਕਤੀ ਰੱਦ ਕੀਤੀ

ਦੱਸ ਦੇਈਏ ਕਿ ਕੈਟ ਵਲੋਂ ਡੀ. ਜੀ. ਪੀ. ਦੀ ਨਿਯੁਕਤੀ ਦੇ ਖਿਲਾਫ਼ ਡੀ. ਜੀ. ਪੀ. ਮੁਹੰਮਦ ਮੁਸਤਫਾ ਤੇ ਡੀ. ਜੀ. ਪੀ. ਚਟੋਪਾਧਿਆਏ ਵੱਲੋਂ ਕੈਟ ਦੇ ਕੋਲ ਇੱਕ ਪਟੀਸਨ ਪਾਈ ਗਈ ਸੀ। ਜਿਸਨੂੰ ਮਨਜ਼ੂਰ ਕਰਦਿਆਂ ਕੈਟ ਨੇ ਡੀ. ਜੀ. ਪੀ. ਦੀ ਨਿਯੁਕਤੀ ਨੂੰ ਰੱਦ ਕਰਨ ਦਾ ਫੈਸਲਾ ਕੀਤਾ ਸੀ।

BREAKING | ਕੈਪਟਨ ਸਰਕਾਰ ਨੂੰ ਝਟਕਾ, DGP Dinkar Gupta ਦੀ ਨਿਯੁਕਤੀ ਰੱਦ, ਹੁਣ ਨਵਾਂ ਬਣੇਗਾ ਡੀਜੀਪੀ!

ਜਿਸ ਤੋਂ ਬਾਅਦ ਹੁਣ ਡੀ. ਜੀ. ਪੀ. ਦਿਨਕਰ ਗੁਪਤਾ ਮੁਸ਼ਕਿਲਾਂ ‘ਚ ਘਿਰਦੇ ਹੋਏ ਦਿਖਾਈ ਦੇ ਰਹੇ ਹਨ ਪਰ ਕੈਪਟਨ ਅਮਰਿੰਦਰ ਸਿੰਘ ਹੁਣ ਉਨ੍ਹਾਂ ਨੂੰ ਸਹਾਰਾ ਦਿੰਦੇ ਨਜ਼ਰ ਆ ਰਹੇ ਹਨ। ਕੈਪਟਨ ਅਮਰਿੰਦਰ ਨੇ ਸਾਫ ਕਰ ਦਿੱਤਾ ਹੈ ਕਿ ਇਹ ਯੂ.ਪੀ.ਐੱਸ.ਸੀ ਅਤੇ ਕੈਟ ਦਾ ਆਪਸੀ ਮਾਮਲਾ ਹੈ ਪਰ ਪੰਜਾਬ ਦੇ ਡੀ.ਜੀ.ਪੀ ਦਿਨਕਰ ਗੁਪਤਾ ਹੀ ਬਣੇ ਰਹਿਣਗੇ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button