ਬਹੁਤ ਅਜੀਬ ਹੈ ਇਸ ਗੇਂਦਬਾਜ਼ ਦਾ ਐਕਸ਼ਨ, ਪੰਜ ਬਾਰ ਹੱਥ ਘੁਮਾ ਕੇ ਕਰਦਾ ਹੈ ਗੇਂਦਬਾਜ਼ੀ, ਹਰਭਜਨ ਸਿੰਘ ਨੇ ਸ਼ੇਅਰ ਕੀਤੀ ਵੀਡੀਓ
ਸੋਸ਼ਲ ਮੀਡੀਆ `ਤੇ ਇੱਕ ਗੇਂਦਬਾਜ਼ ਦਾ ਵੀਡੀਓ ਬਹੁਤ ਵਾਇਰਲ ਹੋ ਰਿਹਾ ਹੈ। ਇਹ ਗੇਂਦਬਾਜ਼ ਬਹੁਤ ਹੱਦ ਤੱਕ ਭਾਰਤ ਦੇ ਦਿੱਗਜ਼ ਸਪਿਨਰ ਹਰਭਜਨ ਸਿੰਘ ਦੇ ਐਕਸ਼ਨ ਦੀ ਕਾਪੀ ਕਰ ਰਿਹਾ ਹੈ, ਪਰ ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਇਹ ਗੇਂਦਬਾਜ਼ ਪੰਜ ਬਾਰ ਆਪਣਾ ਹੱਥ ਘੁਮਾਉਣ ਤੋਂ ਬਾਅਦ ਗੇਂਦਬਾਜ਼ੀ ਕਰ ਰਿਹਾ ਹੈ, ਜਿਸ ਨਾਲ ਬੱਲੇਬਾਜ਼ ਹੈਰਾਨ ਰਹਿ ਜਾਂਦਾ ਹੈ।
ਕਿਸਾਨਾਂ ਦੇ ਪ੍ਰਧਾਨ ਦਾ ਵੱਡਾ ਐਲਾਨ! ਸੁਣ ਘਰਾਂ ਤੋਂ ਨਿਕਲੇ ਕਿਸਾਨ! ਹੁਣ ਹੋਊ ਓਹੀ ਕੰਮ ਜਿਹਦਾ ਸੀ ਡਰ!
ਹਰਭਜਨ ਸਿੰਘ ਨੇ ਇਸ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਕਿਹਾ ਕਿ ਗੇਂਦ ਪਤਾ ਨਹੀਂ ਘੁਮੇਗੀ ਜਾਂ ਨਹੀਂ ਪਰ ਸਿਰ ਘੁਮ ਗਿਆ। ਉਨ੍ਹਾਂ ਨੇ ਵੀਡੀਓ ਪੋਸਟ ਕਰਦੇ ਹੋਏ ਲਿਖਿਆ, “ਇਹ ਮੇਰਾ ਵਧੀਆ ਵਰਜ਼ਨ ਹੈ। ਥੈਂਕ ਯੂ ਗਗਨ ਗੁਜਰਾਤ ਇਸ ਵੀਡੀਓ ਨੂੰ ਭੇਜਣ ਲਈ । ਗੇਂਦ ਪਤਾ ਨਹੀਂ ਘੁਮੇਗੀ ਕਿ ਨਹੀਂ ਪਰ ਮੇਰਾ ਸਿਰ ਜ਼ਰੂਰ ਘੁਮ ਗਿਆ।” ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਦਿੱਗਜ ਬੱਲੇਬਾਜ਼ ਯੁਵਰਾਜ ਸਿੰਘ ਨੇ ਇਸ ਨੂੰ ਹਰਭਜਨ ਸਿੰਘ ਦਾ ਹਾਈਬ੍ਰਿਡ ਵਰਜ਼ਨ ਕਰਾਰ ਦਿੱਤਾ। ਉਨ੍ਹਾਂ ਨੇ ਭੱਜੀ ਦੀ ਪੋਸਟ `ਤੇ ਕਮੈਂਟ ਕਰਦੇ ਹੋਏ ਲਿਖਿਆ,”ਹਾਈਬ੍ਰਿਡ ਵਰਜ਼ਨ”।
View this post on Instagram
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.