Breaking NewsD5 specialInternationalNews

ਪਾਕਿਸਤਾਨ ’ਚ ਮਹਿੰਗਾਈ ਨੇ ਤੋੜੀ ਕਮਰ, ਅੱਠ ਰੁਪਏ ਪ੍ਰਤੀ ਯੂਨਿਟ ਮਹਿੰਗੀ ਹੋਈ ਬਿਜਲੀ

ਇਸਲਾਮਾਬਾਦ: ਮਹਿੰਗਾਈ ਨੇ ਹਰ ਕਿਸੇ ਦੀ ਕਮਰ ਤੋੜ ਰੱਖੀ ਹੈ।ਭਾਵੇ ਉਹ ਸਰਹੱਦ ਦੇ ਇਸ ਪਾਸੇ ਹੋਵੇ ਜਾਂ ਦੂਜੇ ਪਾਸੇ।ਪਾਕਿਸਤਾਨ ’ਚ ਲਗਾਤਾਰ ਵਧ ਰਹੀ ਮਹਿੰਗਾਈ ਵਿਚਾਲੇ ਆਮ ਲੋਕਾਂ ਨੂੰ ਇਕ ਹੋਰ ਝਟਕਾ ਲੱਗਾ ਹੈ। ਬਿਜਲੀ ਤੇ ਮਹਿੰਗੀ ਕਰ ਦਿੱਤੀ ਗਈ ਹੈ। ਸਰਕਾਰ ਨੇ ਬਿਜਲੀ ਦੀ ਕੀਮਤ ’ਚ ਕਰੀਬ ਅੱਠ ਰੁਪਏ ਪ੍ਰਤੀ ਯੂਨਿਟ ਦਾ ਵਾਧਾ ਕੀਤਾ ਹੈ।

ਚੱਪੇ-ਚੱਪੇ ’ਤੇ ਲੱਗੀ ਭਾਰੀ ਪੁਲਿਸ! ਸੋਚ ਸਮਝਕੇ ਨਿਕਲਿਓ ਬਾਹਰ D5 Channel Punjabi

ਅਖ਼ਬਾਰ ਡਾਨ ਮੁਤਾਬਕ, ਪਾਕਿਸਤਾਨ ਬਿਜਲੀ ਰੈਗੂਲੇਟਰੀ ਅਥਾਰਟੀ ਨੇ ਸੰਘੀ ਸਰਕਾਰ ਦੀ ਅਪੀਲ ਨੂੰ ਸ਼ੁੱਕਰਵਾਰ ਨੂੰ ਮਨਜ਼ੂਰੀ ਦਿੱਤੀ। ਇਸਦੇ ਨਾਲ ਹੀ ਦੇਸ਼ ’ਚ ਬਿਜਲੀ ਪ੍ਰਤੀ ਯੂਨਿਟ 7.91 ਪਾਕਿਸਤਾਨੀ ਰੁਪਏ ਮਹਿੰਗੀ ਹੋ ਗਈ। ਸਰਕਾਰ ਨੇ ਬਿਜਲੀ ਦੀ ਕੀਮਤ ’ਚ ਅਜਿਹੇ ਸਮੇਂ ਵਾਧਾ ਕੀਤਾ ਹੈ, ਜਦੋਂ ਇਕ ਦਿਨ ਪਹਿਲਾਂ ਡਾਲਰ ਦੇ ਮੁਕਾਬਲੇ ਪਾਕਿਸਤਾਨੀ ਰੁਪਇਆ ਹੋਰ ਕਮਜ਼ੋਰ ਹੋ ਗਿਆ।

ਅੰਮ੍ਰਿਤਸਰ ਚੋਂ ਹੀ ਮਿਲਿਆ ਸ਼ੂਟਰ ਦੀਪਕ ਮੁੰਡੀ, ਜਿਸਦੀ ਸੀ ਪੁਲਿਸ ਨੂੰ ਭਾਲ | D5 Channel Punjabi

ਇਕ ਡਾਲਰ ਦੀ ਕੀਮਤ 228 ਪਾਕਿਸਤਾਨੀ ਰੁਪਇਆ ਹੋ ਗਿਆ ਹੈ। ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ਼ ਦੀ ਅਗਵਾਈ ਵਾਲੀ ਸਰਕਾਰ ਨੇ ਇਸ ਮਹੀਨੇ ਦੇ ਸ਼ੁਰੂ ’ਚ ਵੀ ਬਿਜਲੀ ਦੀ ਕੀਮਤ ’ਚ ਵਾਧਾ ਕੀਤਾ ਸੀ। ਉਸ ਸਮੇਂ ਅੰਤਰਰਾਸ਼ਟਰੀ ਮੁਦਰਾ ਕੋਸ਼ ਤੋਂ ਫੰਡ ਲੈਣ ਦੀ ਕੋਸ਼ਿਸ਼ ’ਚ ਇਹ ਕਦਮ ਚੁੱਕਿਆ ਗਿਆ ਸੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button