International

ਭਾਰੀ ਨਸ਼ੇ ਨਾਲ ਕਨੈਡਾ ‘ਚ 3 ਪੰਜਾਬੀਆਂ ਸਮੇਤ 5 ‘ਡਰੱਗ ਸਮੱਗਲਰ ਕ਼ਾਬੂ

3 ਪੰਜਾਬੀਆਂ ਸਣੇ 5 ਨਸ਼ਾ ਸਮੱਗਲਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ ਜਿਨ੍ਹਾਂ ਕੋਲੋਂ ਢਾਈ ਕਰੋੜ ਡਾੱਲਰ ਤੋਂ ਵੱਧ ਦੀ ਨਸ਼ੇ ਦੀ ਖ਼ੇਪ ਬਰਾਮਦ ਕੀਤੀ ਹੈ। ਇਹ ਪੰਜੋ ਨਸ਼ਾ ਤਸਕਰ ਅਮਰੀਕਾ ਤੋਂ ਟਰਾਂਸਪੋਰਟ ਦੇ ਧੰਦੇ ਦੀ ਆੜ ਵਿੱਚ ਇਹ ਕਾਰੋਬਾਰ ਕਰਦੇ ਸਨ ਅਤੇ ਇਹ ਨਸ਼ਾ ਅਮਰੀਕਾ ਤੋਂ ਲਿਆ ਕੇ ਕੈਨੇਡਾ ਵਿੱਚ ਵੇਚਦੇ ਸੀ।ਨਸ਼ਾ ਤਸਕਰਾਂ ਦੇ ਕੋਲੋਂ 70 ਹਜ਼ਾਰ ਡਾੱਲਰ ਦੀ ਨਕਦੀ ਬਰਾਮਦ ਕੀਤੀ ਗਈ ਹੈ। ਇਨ੍ਹਾਂ ਗ੍ਰਿਫ਼ਤਾਰ ਹੋਏ ਵਿਅਕਤੀਆਂ ਵਿੱਚ 3 ਪੰਜਾਬੀ, ਇਕ ਚੀਨੀ ਅਤੇ ਇਕ ਪਾਕਿਸਤਾਨੀ ਪਿਛੋਕੜ ਦਾ ਹੈ।3 ਪੰਜਾਬੀਆਂ ਵਿਚੋਂ 28 ਸਾਲਾਂ ਜਸਪ੍ਰੀਤ ਸਿੰਘ ਬਰੈਂਪਟਨ ਦਾ ਰਹਿਣ ਵਾਲਾ ਹੈ, 27 ਸਾਲਾਂ ਰਵਿੰਦਰ ਬੋਪਾਰਾਏ ਮਿਸੀਸਾਗਾ ਦਾ ਰਹਿਣ ਵਾਲਾ ਹੈ ਅਤੇ 38 ਸਾਲਾਂ ਗੁਰਦੀਪ ਗਾਖ਼ਲ ਕੇਲਡਨ ਦਾ ਰਹਿਣ ਵਾਲਾ ਹੈਪੀਲ ਪੁਲਿਸਨੇ ਦੱਸਿਆ ਕਿ ਇਹ ਕਾਮਯਾਬੀ ਨਵੰਬਰ 2021 ਵਿੱਚ ਸ਼ੁਰੂ ਕੀਤੀ ਗਈ ਕਈ ਮਹੀਨਿਆਂ ਦੀ ਜਾਂਚ ਦਾ ਨਤੀਜਾ ਹੈ। ਪੀਲ ਪੁਲਿਸ ਵੱਲੋਂ ‘ਪ੍ਰਾਜੈਕਟ ਜ਼ੁਕਾਰੀਟਸ’ ਨਾਮ ਦੇ ਅਪ੍ਰੇਸ਼ਨ ਤਹਿਤ 383 ਕਿਲੋ ਕੋਕੀਨ, ਮੈਟਾਮੌਰਫ਼ਾਈਨ ਅਤੇ ਕੈਟਾਮਿਨ ਬਰਾਮਦ ਕੀਤੀ ਗਈ ਹੈ ਜਿਸ ਦੀ ਬਜ਼ਾਰ ਕੀਮਤ 25.25 ਮਿਲੀਅਨ ਡਾੱਲਰ ਦੱਸੀ ਜਾ ਰਹੀ ਹੈ। ਇਸ ਕਾਰਵਾਈ ਨੂੰ ਪੀਲ ਪੁਲਿਸ ਦੇ ਵਿਸ਼ੇਸ਼ ਐਨਫ਼ੋਰਸਮੈਂਟ ਬਿਓਰੋ ਨੇ ਯੂ.ਐਸ. ਹੋਮਲੈਂਡ ਸਕਿਉਰਿਟੀ ਇਨਵੈਸਟੀਗੇਸ਼ਨਜ਼ ਅਤੇ ਬਾਰਡਰ ਐਨਫ਼ੋਰਸਮੈਂਟ ਸਕਿਉਰਿਟੀ ਟਾਸਕ ਫ਼ੋਰਸ ਦੇ ਸਹਿਯੋਗ ਨਾਲ ਅੰਜ਼ਾਮ ਦਿੱਤਾ।

 

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Leave a Reply

Your email address will not be published. Required fields are marked *

Back to top button