Breaking NewsD5 specialInternationalNewsSportsTop News

PCB ਨੇ ਭਾਰਤ, ਪਾਕਿਸਤਾਨ ਸਮੇਤ 4 ਦੇਸ਼ਾਂ ਦੀ ਟੀ20 ਸੀਰੀਜ਼ ਦਾ ਰੱਖਿਆ ਪ੍ਰਸਤਾਵ 

ਕਰਾਚੀ : ਪਾਕਿਸਤਾਨ ਕ੍ਰਿਕੇਟ ਬੋਰਡ ਦੇ ਪ੍ਰਧਾਨ ਰਮੀਜ਼ ਰਾਜਾ ਨੇ ਕਿਹਾ ਕਿ ਉਹ ਅੰਤਰਰਾਸ਼ਟਰੀ ਕ੍ਰਿਕਟ ਪ੍ਰੀਸ਼ਦ (ਆਈ. ਸੀ. ਸੀ.) ਕੋਲ 4 ਦੇਸ਼ਾਂ ਦੀ ਟੀ-20 ਅੰਤਰਰਾਸ਼ਟਰੀ ਸੀਰੀਜ਼ ਦਾ ਪ੍ਰਸਤਾਵ ਰੱਖੇਗਾ, ਜਿਸ ‘ਚ ਉਸ ਦੇ ਦੇਸ਼ ਤੋਂ ਇਲਾਵਾ ਮੁੱਖ-ਵਿਰੋਧੀ ਭਾਰਤ, ਆਸਟ੍ਰੇਲੀਆ ਅਤੇ ਇੰਗਲੈਂਡ ਦੀ ਟੀਮ ਸ਼ਾਮਿਲ ਹੋਵੇਗੀ। ਰਾਜਾ ਨੇ ਕਿਹਾ ਕਿ ਉਸ ਦੇ ਇਸ ਪ੍ਰਸਤਾਵ ਅਨੁਸਾਰ ਟੂਰਨਾਮੈਂਟ ਦੀ ਮੇਜ਼ਬਾਨੀ ਚਾਰੋਂ ਪ੍ਰਤੀਯੋਗੀ ਦੇਸ਼ਾਂ ਵੱਲੋਂ ਵਾਰੀ-ਵਾਰੀ ਨਾਲ ਕੀਤੀ ਜਾਵੇਗੀ।

ਕੇਜਰੀਵਾਲ ਨੇ ਪਲਟੀ ਸਿਆਸਤ, ਜਥੇਬੰਦੀਆਂ ‘ਚ ਖੜਕੀ, ਆਪਸ ‘ਚ ਉਲਝੇ ਕਾਂਗਰਸੀ, ਲਿਆ ਕਲੇਸ਼ | D5 Channel Punjabi

ਆਈ. ਸੀ. ਸੀ. ਦੇ ਭਵਿੱਖ ਦੌਰੇ ਦੇ ਪ੍ਰੋਗਰਾਮ ’ਚ ਹਾਲਾਂਕਿ ਇਸ ਤਰ੍ਹਾਂ ਦੇ ਟੂਰਨਾਮੈਂਟ ਲਈ ਕੋਈ ਜਗ੍ਹਾ ਨਹੀਂ ਹੈ। ਭਾਰਤ ਨੇ ਵੀ ਲਗਭਗ ਇਕ ਦਹਾਕੇ ਤੋਂ ਤ੍ਰਿਕੌਣੀ ਅਤੇ 4 ਦੇਸ਼ਾਂ ਦੀ ਸੀਰੀਜ਼ ਖੇਡਣੀ ਬੰਦ ਕੀਤੀ ਹੋਈ ਹੈ। ਦੋਵੇਂ ਗੁਆਂਢੀ ਦੇਸ਼ 2013 ਦੇ ਬਾਅਦ ਤੋਂ ਆਈ. ਸੀ. ਸੀ. ਟੂਰਨਾਮੈਂਟ ਅਤੇ ਏਸ਼ੀਆ ਕੱਪ ਦੇ ਇਲਾਵਾ ਇਕ-ਦੂਜੇ ਖਿਲਾਫ ਨਹੀਂ ਖੇਡੇ ਹਨ। ਭਾਰਤ ਅਤੇ ਪਾਕਿਸਤਾਨ ਵਿਚਾਲੇ ਪਿਛਲੀ ਦੋ-ਪੱਖੀ ਸੀਰੀਜ਼ 2012-13 ’ਚ ਆਯੋਜਿਤ ਕੀਤੀ ਗਈ ਸੀ, ਜਦੋਂ ਭਾਰਤ ਨੇ ਟੀ-20 ਸੀਰੀਜ਼ ’ਚ ਪਾਕਿਸਤਾਨ ਦੀ ਮੇਜ਼ਬਾਨੀ ਕੀਤੀ ਸੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button