Breaking NewsD5 specialNewsPunjab

ਬਹਾਦਰ ਮਹਿਲਾ ਨੇ ਲੁਟੇਰਿਆਂ ਦਾ ਡਟ ਕੇ ਕੀਤਾ ਮੁਕਾਬਲਾ, ਲੁਟੇਰੇ ਅੱਗੇ – ਅੱਗੇ ਮਹਿਲਾ ਪਿੱਛੇ – ਪਿੱਛੇ (ਵੀਡੀਓ)

ਮੋਗਾ : ਪੁਲਿਸ ਵਲੋਂ ਕੀਤੇ ਜਾਂਦੇ ਸੁਰੱਖਿਆ ਦੇ ਦਾਅਵਿਆਂ ਦੇ ਬਾਵਜੂਦ ਸੂਬੇ ਅੰਦਰ ਲੁੱਟ ਖੋਹ ਦੀਆਂ ਵਾਰਦਾਤਾਂ ਲਗਾਤਾਰ ਵਧ ਰਹੀਆਂ ਹਨ। ਗੈਰ ਸਮਾਜਕ ਅਨਸਰ ਬੇਖੌਫ ਹੋ ਕੇ ਲਗਾਤਾਰ ਆਪਣੀਆਂ ਕਾਰਵਾਈਆਂ ਨੂੰ ਅੰਜਾਮ ਦੇ ਰਹੇ ਹਨ। ਤਾਜ਼ਾ ਮਾਮਲਾ ਸਾਹਮਣੇ ਆਇਆ ਮੋਗਾ ਦੇ ਕਸਬਾ ਅਜੀਤਵਾਲ ਤੋਂ ਜਿੱਥੇ ਦੋ ਲੁਟੇਰੇ ਇੱਕ ਦੁਕਾਨ ‘ਚ ਨਕਦੀ ਲੁੱਟਣ ਦੇ ਇਰਾਦੇ ਨਾਲ ਦਾਖਲ ਹੋਏ ਪਰ ਮਹਿਲਾ ਦੀ ਦਿਲੇਰੀ ਕਾਰਨ ਉਹ ਆਪਣੇ ਇਰਾਦਿਆਂ ‘ਚ ਕਾਮਯਾਬ ਨਹੀਂ ਹੋ ਸਕੇ। ਇਹ ਪੂਰੀ ਘਟਨਾ ਦੁਕਾਨ ‘ਚ ਲੱਗੇ ਸੀਸੀਟੀਵੀ ਕੈਮਰੇ ‘ਚ ਕੈਦ ਹੋ ਗਈ ਘਟਨਾ ਮੋਗਾ ਦੇ ਅਜੀਤਵਾਲ ਦੀ ਹੈ। ਬੀਤੇ ਦਿਨ ਸ਼ਾਮੀ ਸਾਢੇ ਪੰਜ ਵਜੇ ਦੇ ਕਰੀਬ 2 ਲੁਟੇਰੇ ਇੱਕ ਦੁਕਾਨ ਦੇ ਅੰਦਰ ਪਹੁੰਚੇ, ਇੱਕ ਲੁਟੇਰੇ ਦੇ ਹੱਥ ‘ਚ ਪਿਸਤੌਲ ਸੀ।

Read Also ਲੁਟੇਰਿਆਂ ਨੇ ਦਿਨ-ਦਿਹਾੜੇ ਕੈਸ਼ ਵੈਨ ‘ਤੇ ਫਾਇਰਿੰਗ ਕਰ ਲੁੱਟੇ 5 ਲੱਖ

ਜਿਸਨੇ ਆਉਨਦੇ ਸਾਰ ਮਹਿਲਾ ‘ਤੇ ਪਿਸਤੌਲ ਤਾਣ ਲਈ ਦੂਜੇ ਲੁਟੇਰੇ ਨੇ ਮਹਿਲਾ ਤੋਂ ਗੱਲੇ ‘ਚ ਰੱਖੀ ਨਕਦੀ ਲੁੱਟਣ ਦੇ ਇਰਾਦੇ ਨਾਲ ਪਹਿਲਾਂ ਉਸ ਨੂੰ ਧਮਕਾਇਆ ਅਤੇ ਫਿਰ ਨਕਦੀ ਚੁੱਕਣ ਲਈ ਗੱਲੇ ਵਲ ਵਧਿਆ ਹੀ ਸੀ ਕਿ ਮਹਿਲਾ ਨੇ ਉਸ ਨੂੰ ਅਜਿਹਾ ਕਰਨ ਤੋਂ ਰੋਕਿਆ ਅਤੇ ਇਹਨਾਂ ਲੁਟੇਰਿਆਂ ਦਾ ਡੱਟ ਕੇ ਵਿਰੋਧ ਕੀਤਾ। ਤਸਵੀਰਾਂ ‘ਚ ਤੁਸੀਂ ਵੇਖ ਸਕਦੇ ਹੋ ਕਿ ਜਦੋਂ ਮਹਿਲਾ ਨੇ ਉਹਨਾਂ ਨੂੰ ਲਲਕਾਰਿਆ ਤਾਂ ਉਹ ਇਕਦਮ ਪਿੱਛੇ ਵਲ ਭੱਜ ਗਏ। ਇਹਨਾਂ ਲੁਟੇਰਿਆਂ ਨੇ ਇੱਕ ਵਾਰ ਫਿਰ ਤੋਂ ਮਹਿਲਾ ‘ਤੇ ਪਿਸਤੌਲ ਤਾਣ ਲਈ ਅਤੇ ਉਸਨੂੰ ਡਰਾਉਣ ਦੀ ਕੋਸ਼ਿਸ਼ ਕੀਤੀ ਪਰ ਮਹਿਲਾ ਨੇ ਬਹਾਦਰੀ ਵਿਖਾਉਂਦੇ ਹੋਏ ਉਹਨਾਂ ਨੂੰ ਨਾ ਸਿਰਫ ਭਜਾਇਆ ਸਗੋਂ ਉਹ ਇਹਨਾਂ ਲੁਟੇਰਿਆਂ ਨੂੰ ਫੜਣ ਲਈ ਇਹਨਾਂ ਦੇ ਪਿੱਛੇ ਵੀ ਦੌੜੀ ਪਰ ਲੁਟੇਰੇ ਮੌਕੇ ਦਾ ਫਾਇਦਾ ਲੈਂਦੇ ਹੋਏ ਉਥੋਂ ਫਰਾਰ ਹੋ ਗਏ।

ਦੁਕਾਨ ‘ਚ ਇੱਕ ਨੌਕਰ ਵੀ ਮੌਜੂਦ ਸੀ ਜੋ ਪਹਿਲਾਂ ਤਾਂ ਡਰਦਾ ਕੁਝ ਕਰ ਨਹੀਂ ਸਕਿਆ ਪਰ ਜਦੋਂ ਮਹਿਲਾ ਨੇ ਲੁਟੇਰਿਆਂ ਨੂੰ ਲਲਕਾਰਿਆ ਤਾਂ ਉਸ ਨੇ ਵੀ ਹਿੰਮਤ ਵਿਖਾਈ ਅਤੇ ਲੁਟੇਰਿਆਂ ਨੂੰ ਫੜਣ ਦੀ ਅਸਫਲ ਕੋਸ਼ਿਸ਼ ਕੀਤੀ। ਮਹਿਲਾ ਦੀ ਦਿਲੇਰੀ ਕਾਰਨ ਬੇਸ਼ਕ ਲੁਟੇਰੇ ਆਪਣੀ ਕਾਰਵਾਈ ਨੂੰ ਅੰਜਾਮ ਨਹੀਂ ਦੇ ਸਕੇ ਪਰ ਪੁਲਿਸ ਦੀ ਚੌਕਸੀ ਅਤੇ ਕਾਰਗੁਜ਼ਾਰੀ ‘ਤੇ ਵੱਡੇ ਸਵਾਲ ਜ਼ਰੂਰ ਖੜੇ ਹੋ ਗਏ ਹਨ। ਸੂਬੇ ਅੰਦਰ ਲੁੱਟ-ਖੋਹ ਦੀਆਂ ਲਗਾਤਾਰ ਹੋ ਰਹੀਆਂ ਵਾਰਦਾਤਾਂ ਤੋਂ ਇਹ ਜਾਪ ਰਿਹਾ ਹੈ ਕਿ ਗੈਰ ਸਮਾਜਿਕ ਅਨਸਰਾਂ ਦੇ ਮਨਾਂ ‘ਚ ਪੁਲਿਸ ਦਾ ਕੋਈ ਖੌਫ਼ ਨਹੀਂ। ਜ਼ਰੂਰਤ ਹੈ ਪੁਲਿਸ ਪ੍ਰਸ਼ਾਸਨ ਠੋਸ ਉਪਰਾਲੇ ਕਰੇ ਅਤੇ ਚੌਕਸੀ ਵਧਾਏ ਤਾਂ ਜੋ ਅਜਿਹੀਆਂ ਅਪਰਾਧਿਕ ਘਟਨਾਵਾਂ ਨੂੰ ਰੋਕਿਆ ਜਾ ਸਕੇ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button