Breaking NewsD5 specialNewsPoliticsPunjab

ਬਰਗਾੜੀ ਵਾਲੇ ਸਿੰਘਾਂ ਨੇ ਘੇਰੇ ਅਕਾਲੀ, ਵਿਰੋਧ ਦੀਆਂ EXCLUSIVE ਤਸਵੀਰਾਂ (ਵੀਡੀਓ)

ਫਰੀਦਕੋਟ : ਬਠਿੰਡਾ ਫਿਰੋਜ਼ਪੁਰ ਤੇ ਫਰੀਦਕੋਟ ਇਨ੍ਹਾਂ ਹਲਕਿਆਂ ‘ਚ ਅਕਾਲੀ ਦਲ ਦਾ ਵਿਰੋਧ ਹੋ ਰਿਹਾ। ਵਿਰੋਧ ਤਾਂ ਕਿ ਬੇਅਦਬੀ ਤੇ ਗੋਲੀ ਕਾਂਡ ਦਾ ਸਭ ਤੋਂ ਵੱਧ ਸੇਕ ਇਨ੍ਹਾਂ ਹਲਕਿਆਂ ‘ਚ ਲੱਗਿਆ। ਪਹਿਲਾਂ ਹਰਸਿਮਰਤ ਕੌਰ ਬਾਦਲ ਫਿਰ ਸੁਖਬੀਰ ਬਾਦਲ ਤੇ ਹੁਣ ਗੁਲਜ਼ਾਰ ਸਿੰਘ ਰਣੀਕੇ ਨੂੰ ਲੋਕਾਂ ਦੇ ਗੁੱਸੇ ਦਾ ਸਾਹਮਣੇ ਕਰਨਾ ਪੈ ਰਿਹਾ ਹੈ। ਫਰੀਦਕੋਟ ਹਲਕੇ ਤੋਂ ਅਕਾਲੀ ਉਮੀਦਵਾਰ ਗੁਲਜ਼ਾਰ ਸਿੰਘ ਰਣੀਕੇ ਬਰਗਾੜੀ ਨਾਲ ਲੱਗਦੇ ਪਿੰਡ ਵਿੱਚ ਚੋਣ ਪ੍ਰਚਾਰ ਕਰਨ ਪਹੁੰਚੇ ਸੀ।

Read Also ਬਰਗਾੜੀ ਮੋਰਚੇ ਦਾ ਨਤੀਜਾ ਹੈ ਆਈਜੀ ਉਮਰਾਨੰਗਲ ਦੀ ਗ੍ਰਿਫ਼ਤਾਰੀ: ਧਿਆਨ ਸਿੰਘ ਮੰਡ

ਜਿਥੇ ਰਣੀਕੇ ਨੂੰ ਸਿੱਖ ਆਗੂਆਂ ਵਲੋਂ ਕਾਲੀਆਂ ਝੰਡੀਆਂ ਵਿਖਾਈਆਂ ਗਈਆਂ। ਰਣੀਕੇ ਨੂੰ ਪਹਿਲਾਂ ਵੀ ਕਈ ਪਿੰਡਾਂ ਵਿੱਚ ਵਿਰੋਧ ਦਾ ਸਾਹਮਣਾ ਕਰਨਾ ਪਿਆ ਹੈ। ਸਿੱਖ ਆਗੂਆਂ ਦਾ ਕਹਿਣਾ ਹੈ ਕਿ ਸਿਖ ਸੰਗਤ ‘ਚ ਰੋਸ ਹੈ ਕਿ ਅਕਾਲੀ ਦਲ ਨੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਵਾਈ ਜਿਸ ਦੇ ਦੋਸ਼ੀ ਹਾਲੇ ਤੱਕ ਨਹੀ ਫੜੇ ਗਏ। ਗੁਲਜ਼ਾਰ ਰਣੀਕੇ ਨੇ ਆਪਣੇ ਹੋ ਰਹੇ ਵਿਰੋਧ ਬਾਰੇ ਬੋਲਦੇ ਹੋਏ ਕਿਹਾ ਕਿ ਅਸੀਂ ਅੱਜ ਵੀ ਸਾਥ ਦੇ ਰਹੇ ਹਾਂ ਅਤੇ ਇਹੀ ਚਹੁੰਦੇ ਹਾਂ ਕਿ ਆਸਲ ਦੋਸ਼ੀ ਫੜੇ ਜਾਣ ਬਾਕੀ ਡੈਮੋਕਰੇਸੀ ਹੈ ਜੋ ਕੋਈ ਮਰਜੀ ਕਰ ਸਕਦਾ।

ਦਸਦੇਈਏ ਕਿ ਇਸ ਬਾਰੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਲੋਕਾਂ ਨੂੰ ਅਪੀਲ ਵੀ ਕੀਤੀ ਸੀ ਕਿ ਵੋਟਾਂ ਭਾਵੇਂ ਨਾ ਪਾਓ ਪਰ ਕਾਲੀਆਂ ਝੰਡੀਆਂ ਵਿਖਾਉਣਾ ਸਹੀ ਨਹੀਂ। ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਨੇ ਐਲਾਨ ਕੀਤਾ ਹੈ ਕਿ ਅਕਾਲੀ ਉਮੀਦਵਾਰਾਂ ਨੂੰ ਝੰਡੀਆਂ ਨਹੀਂ ਸਗੋਂ ਝੰਡੇ ਵਿਖਾਉਣੇ ਚਾਹੀਦੇ ਹਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button