Breaking NewsD5 specialNewsPunjabTop News

ਬਠਿੰਡਾ ‘ਚ ਚੱਲੀ ਗੋਲੀ, ਪੈਸੇ ਵੰਡਣ ਦੇ ਇਲਜ਼ਾਮ

ਬਠਿੰਡਾ : ਬਠਿੰਡਾ ਦੀ ਅਮਰਪੁਰਾ ਬਸਤੀ ‘ਚ ਕਾਂਗਰਸੀ ਵਰਕਰਾਂ ਤੇ ਅਕਾਲੀਆਂ ਵਿਚਾਲੇ ਝੜਪ ਹੋਣ ਦੀ ਸੂਚਨਾ ਮਿਲੀ ਹੈ। ਅਕਾਲੀਆਂ ਦਾ ਕਹਿਣਾ ਹੈ ਕਿ ਕਾਂਗਰਸੀ ਉੱਥੇ ਵੋਟਰਾਂ ‘ਚ ਪੈਸੇ ਵੰਡ ਰਹੇ ਸਨ ਤੇ ਜਦੋਂ ਉਹ ਰੋਕੇ ਤਾਂ ਉਨ੍ਹਾਂ ਨੇ ਹਮਲਾ ਕਰਦੇ ਹੋਏ ਗੋਲ਼ੀਆਂ ਚਲਾ ਦਿੱਤੀਆਂ। ਦੋਵਾਂ ਧਿਰਾਂ ਦੇ ਟਕਰਾਅ ‘ਚ ਇਕ ਕਾਰ ਨੁਕਸਾਨੀ ਜਾਣ ਬਾਰੇ ਵੀ ਕਿਹਾ ਜਾ ਰਿਹਾ ਹੈ।

Punjab Election 2022 : ਚੋਣਾਂ ਦਾ ਬਾਈਕਾਟ, ਭਦੌੜ ’ਚ AAP ਉਮੀਦਵਾਰ ’ਤੇ ਹਮਲਾ | D5 Channel Punjabi

ਅਮਰਪੁਰਾ ਬਸਤੀ ‘ਚ ਬੂਥ ’ਤੇ ਤਾਇਨਾਤ ਅਕਾਲੀ ਆਗੂ ਅਵਤਾਰ ਸਿੰਘ ਅਨੁਸਾਰ ਇੱਥੇ ਕਾਂਗਰਸ ਦੇ 20 ਤੋਂ 25 ਵਿਅਕਤੀ ਪੈਸੇ ਵੰਡਣ ਆਏ ਸਨ। ਜਦੋਂ ਉਸ ਨੇ ਵਿਰੋਧ ਕੀਤਾ ਤਾਂ ਉਸ ਨੇ ਆਪਣੀ ਕਾਰ ਵਿਚੋਂ ਹਥਿਆਰ ਕੱਢ ਕੇ ਗੋਲ਼ੀਆਂ ਚਲਾ ਦਿੱਤੀਆਂ। ਉਸ ਨਾਲ ਕੁੱਟਮਾਰ ਕਰਨ ਦੀ ਕੋਸ਼ਿਸ਼ ਵੀ ਕੀਤੀ ਗਈ ਤੇ ਕਾਰ ਭੰਨ ਦਿੱਤੀ। ਇਸ ਘਟਨਾ ਦੀ ਜਾਣਕਾਰੀ ਮਿਲਦਿਆਂ ਹੀ ਅਕਾਲੀ ਦਲ ਦੇ ਉਮੀਦਵਾਰ ਸਰੂਪ ਚੰਦ ਸਿੰਗਲਾ ਵੀ ਮੌਕੇ ‘ਤੇ ਪਹੁੰਚ ਗਏ। ਮੌਕੇ ‘ਤੇ ਵੱਡੀ ਗਿਣਤੀ ‘ਚ ਪੁਲਿਸ ਫੋਰਸ ਤਾਇਨਾਤ ਹੈ ਤੇ ਮਾਹੌਲ ਤਣਾਅਪੂਰਨ ਬਣਿਆ ਹੋਇਆ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button