Breaking NewsD5 specialNewsPoliticsPress ReleasePunjabTop News

ਪੰਜਾਬ ਹੁਨਰ ਵਿਕਾਸ ਮਿਸ਼ਨ ਵੱਲੋਂ ਹੁਨਰ ਮੁਕਾਬਲਿਆਂ ਦੇ 142 ਜੇਤੂਆਂ ਦਾ ਸਨਮਾਨ

ਵਿਸ਼ਵ ਹੁਨਰ ਮੁਕਾਬਲਿਆਂ ਵਿੱਚ ਭਾਗ ਲੈਣ ਲਈ 8 ਕੌਮੀ ਪੱਧਰ ਦੇ ਜੇਤੂਆਂ ਨੂੰ ਦਿੱਤੀ ਜਾ ਰਹੀ ਸਿਖਲਾਈ

ਚੰਡੀਗੜ੍ਹ: ਪੰਜਾਬ ਹੁਨਰ ਵਿਕਾਸ ਮਿਸ਼ਨ (ਪੀ.ਐੱਸ.ਡੀ.ਐੱਮ.) ਵੱਲੋਂ ਅੱਜ ਮਹਾਤਮਾ ਗਾਂਧੀ ਸਟੇਟ ਇੰਸਟੀਚਿਊਟ ਆਫ਼ ਪਬਲਿਕ ਐਡਮਿਨਿਸਟ੍ਰੇਸ਼ਨ (ਮੈਗਸੀਪਾ) ਵਿਖੇ ਰਾਜ ਹੁਨਰ ਮੁਕਾਬਲਿਆਂ ਦੇ 142 ਜੇਤੂਆਂ ਲਈ ਸਨਮਾਨ ਸਮਾਰੋਹ ਕਰਵਾਇਆ ਗਿਆ। ਸਮਾਗਮ ਦੀ ਪ੍ਰਧਾਨਗੀ ਕਰਦਿਆਂ ਰੋਜ਼ਗਾਰ ਉਤਪਤੀ, ਹੁਨਰ ਵਿਕਾਸ ਅਤੇ ਸਿਖਲਾਈ ਵਿਭਾਗ ਦੇ ਪ੍ਰਮੁੱਖ ਸਕੱਤਰ ਸ੍ਰੀ ਦਿਲੀਪ ਕੁਮਾਰ ਨੇ ਜੇਤੂਆਂ ਨੂੰ ਸਨਮਾਨਿਤ ਕੀਤਾ ਅਤੇ ਉਨ੍ਹਾਂ ਨੂੰ ਜੀਵਨ ਵਿੱਚ ਹੋਰ ਉੱਚੇ ਟੀਚਿਆਂ ਨੂੰ ਪ੍ਰਾਪਤ ਕਰਨ ਲਈ ਸਖ਼ਤ ਮਿਹਨਤ ਕਰਨ ਵਾਸਤੇ ਪ੍ਰੇਰਿਤ ਕੀਤਾ।

ਨੌਜਾਵਾਨ ਨੇ ਕੀਤਾ ਅਜਿਹਾ ਕੰਮ, ਪ੍ਰਧਾਨ ਮੰਤਰੀ ਮੋਦੀ ਨੇ ਵੀ ਕੀਤੀ ਤਾਰੀਫ਼ | D5 Channel Punjabi

ਡਾਇਰੈਕਟਰ ਜਨਰਲ ਰੋਜ਼ਗਾਰ ਉਤਪਤੀ, ਹੁਨਰ ਵਿਕਾਸ ਅਤੇ ਸਿਖਲਾਈ-ਕਮ-ਮਿਸ਼ਨ ਡਾਇਰੈਕਟਰ ਪੰਜਾਬ ਹੁਨਰ ਵਿਕਾਸ ਮਿਸ਼ਨ ਸ੍ਰੀਮਤੀ ਦੀਪਤੀ ਉੱਪਲ ਨੇ ਦੱਸਿਆ ਕਿ ਪੰਜਾਬ ਹੁਨਰ ਵਿਕਾਸ ਮਿਸ਼ਨ (ਪੀ.ਐਸ.ਡੀ.ਐਮ.) ਨੇ ਅਗਸਤ 2021 ਵਿੱਚ ਵੱਖ-ਵੱਖ ਅਤਿ-ਆਧੁਨਿਕ ਸੰਸਥਾਵਾਂ ਵਿੱਚ 49 ਟਰੇਡਾਂ ‘ਚ ਹੁਨਰ ਮੁਕਾਬਲੇ ਕਰਵਾਏ ਸਨ। ਇਨ੍ਹਾਂ 142 ਉਮੀਦਵਾਰਾਂ ਨੂੰ ਸੂਬਾ ਪੱਧਰੀ ਮੁਕਾਬਲਿਆਂ ਦੇ ਜੇਤੂਆਂ ਵਜੋਂ ਚੁਣਿਆ ਗਿਆ ਸੀ, ਜਿਨ੍ਹਾਂ ਵਿੱਚੋਂ ਹਰੇਕ ਹੁਨਰ ਦੇ ਚੋਟੀ ਦੇ 2 ਉਮੀਦਵਾਰਾਂ ਨੇ ਨਵੰਬਰ 2021 ਵਿੱਚ ਹੋਏ ਖੇਤਰੀ ਮੁਕਾਬਲਿਆਂ ਵਿੱਚ ਭਾਗ ਲਿਆ ਅਤੇ 12 ਉਮੀਦਵਾਰਾਂ ਨੇ 11 ਹੁਨਰਾਂ ਜਿਵੇਂ ਕੰਕਰੀਟ ਕੰਸਟਰਕਸ਼ਨ, ਐਮ.ਸੀ.ਏ.ਡੀ, ਸੂਚਨਾ ਨੈੱਟਵਰਕ ਕੇਬਲਿੰਗ, ਕਾਰਪੇਂਟਰੀ, ਗ੍ਰਾਫਿਕ ਡਿਜ਼ਾਈਨ ਤਕਨਾਲੋਜੀ, ਪੇਂਟਿੰਗ ਅਤੇ ਡੈਕੋਰੇਟਿੰਗ, ਪਲਾਸਟਿਕ ਡਾਈ ਇੰਜੀਨੀਅਰਿੰਗ, ਰੋਬੋਟ ਸਿਸਟਮ ਇੰਟੀਗ੍ਰੇਸ਼ਨ, ਇੰਡਸਟਰੀ 4.0 ਅਤੇ ਵਾਲ ਐਂਡ ਫਲੋਰ ਟਾਈਲਿੰਗ ਵਿੱਚ 12 ਤਗ਼ਮੇ ਜਿੱਤ ਕੇ ਸੂਬੇ ਦਾ ਨਾਂ ਰੌਸ਼ਨ ਕੀਤਾ।

Karnal Terrorist Arrest ਮਾਮਲੇ ‘ਚ ਵੱਡਾ ਖੁਲਾਸਾ! Pakistan ਨੇ ਖੇਡੀ ਨਵੀਂ ਚਾਲ | D5 Channel Punjabi

ਖੇਤਰੀ ਹੁਨਰ ਮੁਕਾਬਲਿਆਂ ਦੇ ਇਨ੍ਹਾਂ 12 ਜੇਤੂਆਂ ਨੇ ਜਨਵਰੀ, 2022 ਵਿੱਚ ਨਵੀਂ ਦਿੱਲੀ ਵਿਖੇ ਹੋਏ ਕੌਮੀ ਪੱਧਰ ਦੇ ਹੁਨਰ ਮੁਕਾਬਲਿਆਂ ਵਿੱਚ ਭਾਗ ਲਿਆ ਅਤੇ 8 ਉਮੀਦਵਾਰਾਂ ਨੇ 6 ਹੁਨਰਾਂ ਜਿਵੇਂ ਕੰਕਰੀਟ ਕੰਸਟਰਕਸ਼ਨ, ਕਾਰਪੇਂਟਰੀ, ਸੂਚਨਾ ਨੈੱਟਵਰਕ ਕੇਬਲਿੰਗ, ਇੰਡਸਟਰੀ 4.0, ਪਲਾਸਟਿਕ ਡਾਈ ਇੰਜੀਨੀਅਰਿੰਗ, ਅਤੇ ਵਾਲ ਐਂਡ ਫਲੋਰ ਟਾਈਲਿੰਗ ਵਿੱਚ ਤਗ਼ਮੇ ਜਿੱਤੇ। ਵਧੀਕ ਮਿਸ਼ਨ ਡਾਇਰੈਕਟਰ ਸ੍ਰੀ ਰਾਜੇਸ਼ ਤ੍ਰਿਪਾਠੀ ਨੇ ਕਿਹਾ ਕਿ ਕੌਮੀ ਪੱਧਰ ਦੇ ਹੁਨਰ ਮੁਕਾਬਲਿਆਂ ਦੇ ਅੱਠ ਜੇਤੂਆਂ ਨੂੰ ਅਕਤੂਬਰ, 2022 ਵਿੱਚ ਸ਼ੰਘਾਈ (ਚੀਨ) ਵਿੱਚ ਹੋਣ ਵਾਲੇ ਵਿਸ਼ਵ ਹੁਨਰ ਮੁਕਾਬਲਿਆਂ ਵਾਸਤੇ ਤਿਆਰ ਕਰਨ ਲਈ ਸਿਖਲਾਈ ਦਿੱਤੀ ਜਾ ਰਹੀ ਹੈ।

ਕਮਾਲ ਦਾ ਆਹ ਵੈਦ, ਮੂੰਹ ਦੇਖ ਦੱਸ ਦਿੰਦਾ ਔਰਤ ਦੇ ਰੋਗ | D5 Channel Punjabi

ਸਟੇਟ ਐਂਗੇਜਮੈਂਟ ਅਫਸਰ, ਐਨ.ਐਸ.ਡੀ.ਸੀ. ਸ੍ਰੀ ਰਜਤ ਭਟਨਾਗਰ ਨੇ ਕਿਹਾ ਕਿ ਐਨ.ਐਸ.ਡੀ.ਸੀ.ਅਜਿਹੇ ਸਮਾਗਮਾਂ ਅਤੇ ਹੁਨਰ ਵਿਕਾਸ ਦੇ ਹੋਰ ਸਾਰੇ ਪ੍ਰੋਜੈਕਟਾਂ ਦੇ ਆਯੋਜਨ ਲਈ ਪੀ.ਐਸ.ਡੀ.ਐਮ ਨਾਲ ਮਿਲ ਕੇ ਕੰਮ ਕਰ ਰਿਹਾ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button