Breaking NewsD5 specialNewsPunjab

ਬਠਿੰਡਾ ‘ਚ ਕੋਰੋਨਾ ਧਮਾਕਾ, 110 ਨਵੇਂ ਮਾਮਲੇ ਆਏ ਸਾਹਮਣੇ

ਬਠਿੰਡਾ : ਬਠਿੰਡਾ ‘ਚ ਵੀਰਵਾਰ ਨੂੰ ਕੋਰੋਨਾ ਵਾਇਰਸ ਦਾ ਵੱਡਾ ਧਮਾਕਾ ਹੋਇਆ। ਹੁਣ ਤੱਕ ਦੇ ਸਭ ਤੋਂ ਜ਼ਿਆਦਾ 110 ਕੋਰੋਨਾ ਮਰੀਜਾਂ ਦੀ ਪੁਸ਼ਟੀ ਹੋਣ ਨਾਲ ਸਿਹਤ ਵਿਭਾਗ ਦੇ ਨਾਲ ਜ਼ਿਲ੍ਹਾ ਪ੍ਰਸ਼ਾਸਨ ਦੇ ਹੱਥ ਪੈਰ ਫੁੱਲ ਗਏ ਹਨ। ਇਸ ਵਿੱਚ ਚਿੰਤਾ ਦੀ ਗੱਲ ਇਹ ਹੈ ਕਿ ਸਾਰੇ ਕੇਸ ਜਿਲ੍ਹੇ ਦੇ ਹਾਟਸਪਾਟ ਬਣ ਚੁੱਕੇ ਰਾਮਾ ਮੰਡੀ ਤੋਂ ਹਨ। ਫਿਲਹਾਲ ਸਿਹਤ ਵਿਭਾਗ ਨੇ ਉਕਤ ਸਾਰੇ ਲੋਕਾਂ ਦੇ ਸੰਪਰਕ ‘ਚ ਆਏ ਲੋਕਾਂ ਦੀ ਪਹਿਚਾਣ ਕਰਨੀ ਸ਼ੁਰੂ ਕਰ ਦਿੱਤੀ ਹੈ। ਇਸ ‘ਚ ਸਿਹਤ ਵਿਭਾਗ ਲਈ ਸਭ ਤੋਂ ਵੱਡੀ ਚੁਣੌਤੀ ਇਹ ਹੈ ਕਿ ਉਕਤ ਸਾਰੇ ਲੋਕ ਰਾਮਾ ਮੰਡੀ ‘ਚ ਲੇਬਰ ਕਾਲੋਨੀ ‘ਚ ਆਪਣੇ ਜਾਣ – ਪਹਿਚਾਣ ਵਾਲੇ ਲੋਕਾਂ ਨਾਲ ਰਹਿ ਰਹੇ ਸਨ।

ਪੰਜਾਬ ਦੇ ਬੁਢਾਪਾ ਪੈਨਸ਼ਨ ਘਪਲੇ ਦੀ ਪੂਰੀ ਰਿਪੋਰਟ |ਵੇਖੋ ਕਿਹੜੇ ਜ਼ਿਲ੍ਹੇ ਦੇ ਕਿੰਨੇ ਨਕਲੀ ਬਜ਼ੁਰਗ, Pension ਮੋੜਨੀ ਪਏਗੀ

ਜਾਣਕਾਰੀ ਮੁਤਾਬਕ ਇਸ ਕਾਲੋਨੀ ‘ਚ ਸੈਂਕੜੇ ਲੋਕ ਕੁਆਟਰਾਂ ‘ਚ ਰਹਿੰਦੇ ਹਨ ਅਤੇ ਇਕ ਕਮਰੇ ‘ਚ ਚਾਰ ਤੋਂ ਪੰਜ ਲੋਕ ਰਹਿ ਰਹੇ ਹਨ। ਕਮਰੇ ਛੋਟੇ ਹੋਣ ਦੇ ਕਾਰਨ ਸੋਸ਼ਲ ਡਿਸਟੈਂਸਿੰਗ ਸੰਭਵ ਹੀ ਨਹੀਂ ਹੈ। ਇਸ ਸਥਿਤੀ ‘ਚ ਸਿਹਤ ਵਿਭਾਗ ਵੀ ਮੰਨ ਚੁੱਕਾ ਹੈ ਕਿ ਉਨ੍ਹਾਂ ਦੇ ਲਈ ਰਾਮਾ ਰਿਫਾਇਨਰੀ ‘ਚ ਕੰਮ ਕਰਨ ਲਈ ਆਉਣ ਵਾਲੇ ਸਮੇਂ ਉਹ ਕੰਮ ਕਰ ਰਹੀਆਂ ਹਜ਼ਾਰਾਂ ਦੀਆਂ ਤਦਾਦ ‘ਚ ਲੇਬਰ ਨੂੰ ਲੈ ਕੇ ਚਿੰਤਾ ਵਧ ਸਕਦੀ ਹੈ। ਇਸ ਬਾਬਤ ਸਿਹਤ ਵਿਭਾਗ ਹੁਣ ਵੱਖ ਤੋਂ ਯੋਜਨਾ ਬਣਾ ਕੇ ਕੰਮ ਕਰਨ ਵਾਲੇ ਸਾਰੇ ਲੋਕਾਂ ਦੇ ਟੈਸਟ ਕਰਵਾਉਣ ਨੂੰ ਲੈ ਕੇ ਉਨ੍ਹਾਂ ‘ਚੋਂ ਜਾਗਰੂਕਤਾ ਫੈਲਾਉਣ ਦਾ ਕੰਮ ਕਰੇਗਾ।

Dhindsa ਦਾ ਬਾਦਲਾਂ ਨੂੰ ਇਕ ਹੋਰ ਵੱਡਾ ਝਟਕਾ | ਪੱਟ ਲਿਆ ਇਕ ਹੋਰ ਵੱਡਾ ਅਕਾਲੀ | Dhindsa Vs Badal

ਦੱਸਣਯੋਗ ਹੈ ਕਿ ਦੇਸ਼ ‘ਚ ਕੋਰੋਨਾ ਵਾਇਰਸ ਦੀ ਰਫ਼ਤਾਰ ਤੇਜ਼ੀ ਨਾਲ ਵੱਧ ਰਹੀ ਹੈ। ਕੋਰੋਨਾ ਵਾਇਰਸ ਨੇ ਹੁਣ ਤੱਕ ਸਾਰੇ ਰਿਕਾਰਡ ਤੋੜ ਦਿੱਤੇ ਹਨ। ਪਿਛਲੇ 24 ਘੰਟਿਆਂ ਦੌਰਾਨ ਕੋਰੋਨਾ ਦੇ ਰਿਕਾਰਡ 45,720 ਨਵੇਂ ਮਾਮਲੇ ਸਾਹਮਣੇ ਆਏ ਹਨ। ਕੋਰੋਨਾ ਪੀੜਤ ਲੋਕਾਂ ਦੀ ਗਿਣਤੀ 12.38 ਲੱਖ ਤੱਕ ਪੁੱਜ ਗਈ ਹੈ ਅਤੇ ਮੌਤਾਂ ਦਾ ਅੰਕੜਾ 29 ਹਜ਼ਾਰ ਨੂੰ ਪਾਰ ਕਰ ਗਿਆ ਹੈ। ਪਹਿਲੀ ਵਾਰ ਇਕ ਦਿਨ ‘ਚ 1,129 ਲੋਕਾਂ ਦੀ ਮੌਤ ਹੋ ਗਈ ਹੈ, ਜਿਸ ਨਾਲ ਮੌਤਾਂ ਦਾ ਅੰਕੜਾ 29,861 ਤੱਕ ਪਹੁੰਚ ਗਿਆ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button