Breaking NewsD5 specialNewsPunjab

ਦੁੱਧ ਦੇ ਦੰਦ ਟੁੱਟੇ ਨੀਂ ਤੇ ਪੰਗੇ…….? ਆਹ ਜਵਾਕ ਜਾ ਸ਼ਰੇਆਮ ਹੀ ਕਰ ਗਿਆ ਕਾਂਢ (ਵੀਡੀਓ)

ਅੰਮ੍ਰਿਤਸਰ : ਉਮਰਾ ਨੇ ਛੋਟੀਆਂ ਕਾਰਨਾਮੇ ਵੱਡੇ ਆ ਜੀ ਹਾਂ ਇਸ ਗੀਤ ਦੀਆਂ ਦੀਆਂ ਲਾਈਨਾਂ ਨੂੰ ਸੱਚ ਕਰ ਦਿਖਾਈਆਂ ਅੰਮ੍ਰਿਤਸਰ ਦੇ ਇਲਾਕੇ ਭਗਤਾ ਵਾਲਾ ‘ਚ ਇੱਕ ਨਾਬਾਗਲ ਬੱਚੇ ਨੇ। ਜਿਸ ਦਾ ਕਾਰਨਾਮਾ ਦੇਖ ਤੁਸੀਂ ਵੀ ਹੈਰਾਨ ਰਹਿ ਜਾਉਗੇ ਬੱਚੇ ਦੇ ਇਸ ਕਾਰਨਾਮੇ ਦੀਆਂ ਤਸਵੀਰਾਂ ਸੀਸੀਟੀਵੀ ਵਿੱਚ ਕੈਦ ਹੋ ਗਈਆ। ਜੇਕਰ ਬੱਚੇ ਦੀਆਂ ਇਹ ਤਸਵੀਰਾਂ ਸੀਸੀਟੀਵੀ ਕੈਦ ਨਾ ਹੁੰਦੀਆਂ ਤਾਂ ਤੁਸੀਂ ਵੀ ਯਕੀਨ ਨਹੀਂ ਸੀ ਕਰਨਾ ਕਿ ਬੱਚਾ ਅਜਿਹਾ ਕੁਝ ਵੀ ਕਰ ਸਕਦਾ ਹੈ। ਚਲੋਂ ਹੁਣ ਤੁਹਾਨੂੰ ਦਿਖਾਉਂਦੇ ਹਾਂ ਸੀਸੀਟੀਵੀ ‘ਚ ਕੈਦ ਹੋਈਆਂ ਤਸਵੀਰਾਂ, ਤਸਵੀਰਾਂ ਵਿੱਚ ਦੇਖਿਆ ਜਾ ਸਕਦਾ ਹੈ ਕਿ ਇਕ ਨਾਬਾਲਗ ਬੱਚਾ ਸੁੰਨ ਸਾਨ ਗਲੀ ਵਿੱਚ ਸਕੂਟੀ ਉੱਤੇ ਬੈਠਾ ਹੈ। ਹੁਣ ਤੁਸੀਂ ਸੋਚ ਰਹੇ ਹੋਵੇਗੇ ਕਿ ਬੱਚੇ ਨੇ ਸਕੂਟੀ ਉੱਤੇ ਸਟੰਟ ਕੀਤੇ ਹੋਣੇ, ਜੀ ਨਹੀਂ ਤੁਸੀਂ ਬਿਲਕੁਲ ਗਲਤ ਸੋਚ ਰਹੇ ਹੋ।

Read Also ਪਠਾਨਕੋਟ ’ਚ ਮਚੀ ਹਾਹਾਕਾਰ, ਕੰਬੇ ਲੋਕ, CCTV ’ਚ ਵੇਖੋ ਸ਼ਰੇਆਮ ਹਥਿਆਰਾਂ ਦੀ ਨੋਕ ‘ਤੇ ਲੁੱਟ

ਅਸਲ ‘ਚ ਇਹ ਬੱਚਾ ਸਕੂਟੀ ਉੱਤੇ ਬੈਠਾ ਵੱਡੀ ਘਟਨਾ ਨੂੰ ਅੰਜਾਮ ਦੇ ਗਿਆ। ਤਸਵੀਰਾਂ ਵਿਚ ਤੁਸੀਂ ਦੇਖ ਰਹੇ ਹੋ ਕਿ ਸਕੂਟੀ ਉੱਤੇ ਬੈਠਾ ਬੱਚਾ ਸਕੂਟੀ ਦਾ ਲਾਕ ਖੋਲ੍ਹ ਰਿਹਾ ਹੈ। ਜਦੋ ਬੱਚੇ ਤੋਂ ਪਹਿਲੀ ਵਾਰ ਸਕੂਟੀ ਦਾ ਲਾਕ ਨਹੀਂ ਖੁਲ੍ਹਦਾ ਤਾਂ ਬੱਚਾ ਆਪਣੀ ਪਿਛਲੀ ਜੇਬ ਵਿੱਚੋਂ ਇਕ ਚਾਬੀ ਹੋਰ ਕੱਢਦਾ ਹੈ ਤੇ ਸਕੂਟੀ ਨੂੰ ਲਗਾਉਦਾ ਹੈ। ਜਿਸ ਤੋਂ ਬਾਅਦ ਸਕੂਟੀ ਦਾ ਲਾਕ ਖੁਲ਼੍ਹ ਜਾਂਦਾ ਹੈ ਲਾਕ ਖੁਲ੍ਹਣ ਤੋਂ ਬਾਅਦ ਬੱਚਾ ਇਧਰ-ਉਧਰ ਦੇਖਦਾ ਹੋਇਆ ਅੱਗੇ ਲੰਘ ਜਾਂਦਾ ਹੈ ਤੇ ਗਲੀ ਵਿੱਚ ਕਿਸੇ ਵਿਅਕਤੀ ਨੂੰ ਇਸ਼ਾਰਾ ਕਰਨ ਤੋਂ ਬਾਅਦ ਮੁੜ ਸਕੂਟੀ ਕੋਲ ਆ ਜਾਂਦਾ ਹੈ ਤੇ ਸਕੂਟੀ ਨੂੰ ਸਟਾਰਟ ਕਰਨ ਦੀ ਕੋਸ਼ਿਸ਼ ਕਰਦਾ ਹੈ ਪਰ ਬੱਚੇ ਵੱਲੋਂ ਕਾਫੀ ਮੁਸ਼ੱਕਤ ਕਰਨ ਤੋਂ ਬਾਅਦ ਵੀ ਸਕੂਟੀ ਸਟਾਰਟ ਨਹੀਂ ਹੁੰਦੀ।

ਜਿਸ ਤੋਂ ਬਾਅਦ ਨਾਬਾਗਲ ਬੱਚਾ ਬਿਨ੍ਹਾਂ ਕਿਸੇ ਦੇ ਡਰ ਤੋਂ ਸਕੂਟੀ ਨੂੰ ਰੋੜ ਕੇ ਉਥੋ ਚਲਦਾ ਬਣਦਾ ਹੈ। ਉਧਰ ਘਟਨਾ ਦੀ ਸੂਚਨਾ ਮਿਲਣ ਤੋਂ ਪੁਲਿਸ ਨੇ ਮਾਮਲਾ ਦਰਜ ਕਰਕੇ ਨਾਬਾਲਗ ਬੱਚੇ ਨੂੰ ਜਲਦ ਤੋਂ ਜਲਦ ਕਾਬੂ ਕਰਨ ਦਾ ਦਾਅਵਾ ਕੀਤਾ ਹੈ। ਦੱਸ ਦਈਏ ਕਿ ਇਸ ਤੋਂ ਕੁਝ ਦਿਨ ਪਹਿਲਾ ਜਲੰਧਰ ਵਿੱਚ ਵੀ ਇਕ ਨਾਬਾਲਗ ਬੱਚੇ ਵੱਲੋਂ 5 ਰੁਪਏ ਦੇ ਸਿੱਕੇ ਨਾਲ ਗੱਡੀ ਦਾ ਸ਼ੀਸ਼ਾ ਤੋੜ ਕੇ ਲੈਪਟਾਪ ਬੈਗ ਚੱਕਿਆ ਗਿਆ ਸੀ। ਜਿਸ ਨੂੰ ਤਾਂ ਇਕ ਨੌਜਵਾਨ ਵੱਲੋਂ ਮੌਕੇ ਉੱਤੇ ਹੀ ਕਾਬੂ ਕਰ ਲਿਆ ਗਿਆ ਸੀ ਪਰ ਹੁਣ ਦੇਖਣਾ ਇਹ ਹੋਵੇਗਾ ਕਿ ਪੁਲਿਸ ਇਸ ਬੱਚੇ ਨੂੰ ਕਾਬੂ ਕਰਨ ਵਿੱਚ ਕਦੋ ਸਫਲ ਹੁੰਦੀ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button