Breaking NewsD5 specialIndiaNewsPoliticsPunjab

ਫੇਰ ਵਿਵਾਦਾਂ ‘ਚ ਮੰਤਰੀ ਆਸ਼ੂ | ਹੁਣ ਕਾਂਗਰਸੀ MLA ਕਹਿੰਦਾ- ਸਿਫ਼ਾਰਸ਼ੀ ਮੰਤਰੀ, ਡਾਇਰੈਕਟਰ ਮੈਡਮ ਥੱਲੇ ਲੱਗਿਆ!

ਜਲਾਲਪੁਰ : ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਇਕ ਵਾਰ ਫੇਰ ਵਿਵਾਦਾਂ ‘ਚ ਹਨ। ਮੁਅੱਤਲ ਡੀਐੱਸਪੀ ਤੋਂ ਬਾਅਦ ਆਸ਼ੂ ‘ਤੇ ਕਾਂਗਰਸੀ ਵਿਧਾਇਕ ਮਦਨ ਲਾਲ ਜਲਾਲਪੁਰ ਦਾ ਗੁੱਸਾ ਫੁੱਟਿਆ। ਦਰਅਸਲ ਘਨੌਰ ਹਲਕੇ ਦੇ ਵਿਧਾਇਕ ਜਲਾਲਪੁਰ ਦੀ ਕੋਠੀ ਦਾ ਘਿਰਾਓ ਕਰਨ ਪਹੁੰਚੇ ਲੋਕਾਂ ਨੇ ਆਟਾ ਦਾਲ ਸਕੀਮ ‘ਚੋਂ ਨਾਮ ਕੱਟੇ ਜਾਣ ‘ਤੇ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ।

ਫੇਰ ਵਿਵਾਦਾਂ ‘ਚ ਮੰਤਰੀ ਆਸ਼ੂ | ਹੁਣ ਕਾਂਗਰਸੀ MLA ਕਹਿੰਦਾ- ਸਿਫ਼ਾਰਸ਼ੀ ਮੰਤਰੀ, ਡਾਇਰੈਕਟਰ ਮੈਡਮ ਥੱਲੇ ਲੱਗਿਆ!

ਲੋਕਾਂ ਦੇ ਹੱਕ ‘ਚ ਆਏ ਮਦਨ ਲਾਲ ਜਲਾਲਪੁਰ ਨੇ ਆਪਣੀ ਹੀ ਸਰਕਾਰ ਦੇ ਮੰਤਰੀ ਭਾਰਤ ਭੂਸ਼ਣ ਆਸ਼ੂ ਨੂੰ ਜ਼ਿੰਮੇਵਾਰ ਠਹਿਰਾਇਆ।ਜਲਾਲਪੁਰ ਨੇ ਕਿਹਾ ਕਿ ਆਟਾ ਦਾਲ ਸਕੀਮ ‘ਚ ਉਹਨਾਂ ਦੇ ਹਲਕੇ ਦੇ 7 ਹਜ਼ਾਰ ਲਾਭਪਾਤਰੀਆਂ ਦੇ ਨਾਮ ਕੱਟ ਦਿੱਤੇ ਗਏ। ਇਹ ਸਭ ਸਿਫ਼ਾਰਸ਼ੀ ਮੰਤਰੀ ਕਾਰਨ ਹੋ ਰਿਹਾ ਹੈ ਜਲਾਲਪੁਰ ਨੇ ਇਹ ਵੀ ਕਿਹਾ ਕਿ ਉਹ ਲੋਕਾਂ ਦੇ ਨੁਮਾਇੰਦੇ ਨੇ ਇਸ ਲਈ ਲੋਕ ਉਹਨਾਂ ਨੂੰ ਗਾਲਾਂ ਵੀ ਕੱਢ ਰਹੇ ਹਨ।

JAIL ‘ਚ ਬੈਠੇ ਨਸ਼ਾ ਤਸਕਰਾਂ ‘ਤੇ ਸ਼ਿਕੰਜਾ, CAPTAIN ਸਰਕਾਰ ਨੇ ਪਿੰਡ-ਪਿੰਡ ਲਾਏ ਪਰਚੇ

ਮਦਨ ਲਾਲ ਜਲਾਲਪੁਰ ਪਹਿਲਾ ਵੀ ਆਪਣੀ ਸਰਕਾਰ ਖ਼ਿਲਾਫ਼ ਸੰਘਰਸ਼ ਵਿੱਢਣ ਦੀ ਚੇਤਾਵਨੀ ਦੇ ਕੇ ਮੈਦਾਨ ‘ਚ ਉਤਰੇ ਸਨ। ਕੈਪਟਨ ਸਾਬ੍ਹ ਨਾਲ ਹੋਈ ਮੁਲਾਕਾਤ ਤੋਂ ਬਾਅਦ ਸੁਰ ਨਰਮ ਹੋ ਗਏ ਪਰ ਹੁਣ ਇਕ ਵਾਰ ਫੇਰ ਜਲਾਲਪੁਰ ਨੇ ਸਰਕਾਰ ਦੇ ਮੰਤਰੀ ਨੂੰ ਰੱਜ ਕੇ ਕੋਸਿਆ। ਆਸ਼ੂ ਨੂੰ ਸਿਫ਼ਾਰਸ਼ੀ ਮੰਤਰੀ ਕਹਿਣ ‘ਤੇ ਸਿਆਸਤ ਭਖਣੀ ਲਾਜ਼ਮੀ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button