Breaking NewsD5 specialEntertainmentInternationalNewsTop News

ਅਮਰੀਕਾ ‘ਚ ਮੂਸੇਵਾਲਾ ਨੂੰ ਵੱਖਰੇ ਤਰੀਕੇ ਨਾਲ ਦਿੱਤੀ ਸ਼ਰਧਾਂਜਲੀ

ਨਿਊਯਾਰਕ/ਮਾਨਸਾ: ਗਾਇਕ ਸਿੱਧੂ ਮੂਸੇਵਾਲਾ ਦੇ ਕਤਲ਼ ਤੋਂ ਬਾਅਦ ਹਰ ਕੋਈ ਹੰਝੂ ਵਹਾ ਰਿਹਾ ਹੈ ਅਤੇ ਵੱਖ-ਵੱਖ ਤਰੀਕਿਆਂ ਨਾਲ ਸ਼ਰਧਾਂਜਲੀ ਦੇ ਰਿਹਾ ਹੈ। ਹੁਣ ਅਮਰੀਕਾ ਵਿੱਚ ਮੂਸੇਵਾਲਾ ਦੇ ਫੈਨਜ਼ ਵੱਲੋਂ ਸ਼ਰਧਾਂਜਲੀ ਦਿੱਤੀ ਗਈ। ਮੂਸੇਵਾਲਾ ਦੇ ਜਨਮ ਦਿਨ ‘ਤੇ ਨਿਊਯਾਰਕ ਸਿਟੀ ਦੇ ਆਈਕਾਨਿਕ ਟਾਈਮਜ਼ ਸਕੁਆਇਰ ‘ਤੇ ਉਨ੍ਹਾਂ ਦੇ ਫੈਨਜ਼ ਇਕੱਠੇ ਹੋਏ ਅਤੇ ਗਾਇਕ ਨੂੰ ਯਾਦ ਕਰਦਿਆਂ ਉਸ ਨੂੰ ਸ਼ਰਧਾਂਜਲੀ ਦਿੱਤੀ।

ਐੱਨ.ਵਾਈ.ਸੀ. ਦੀ ਵੱਡੀ ਸਕ੍ਰੀਨ ‘ਤੇ ਵੀਡੀਓ ਵਿੱਚ ਸਿੱਧੂ ਦੇ ਗਾਣੇ ਚਲਾਏ ਗਏ। ਮੂਸੇਵਾਲਾ ਦੇ ਗੀਤਾਂ ਰਾਹੀਂ ਉਸਨੂੰ ਯਾਦ ਕੀਤਾ ਗਿਆ।ਉਥੇ ਮੌਜੂਦ ਗਾਇਕ ਦੇ ਫੈਨਜ਼ ਨੇ ਵੀ ਵੀਡੀਓਜ਼ ਦੇ ਨਾਲ-ਨਾਲ ਚੱਲ ਰਹੇ ਗਾਣੇ ਗਾਏ। ਜਿਸ ਤੋਂ ਬਾਅਦ ਲੋਕਾਂ ਨੇ ਆਪਣੇ ਸੋਸ਼ਲ ਮੀਡੀਆ ‘ਤੇ ਉਸ ਸਮੇਂ ਦੀਆਂ ਵੀਡੀਓਜ਼ ਪਾਈਆਂ ਅਤੇ ਹੈਸ਼ਟੈਗ ਦਿੱਤਾ ‘ਜਸਟਿਸ ਫਾਰ ਸਿੱਧੂ ਮੂਸੇਵਾਲਾ।’

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button