ਫ਼ਰਜ਼ੀ ਪੁਲਿਸ ਮੁਕਾਬਲੇ ‘ਚ 28 ਸਾਲ ਬਾਅਦ ਸਜ਼ਾ ਦਾ ਐਲਾਨ
ਮੋਹਾਲੀ : ਇਸ ਵੇਲੇ ਦੀ ਵੱਡੀ ਖ਼ਬਰ 6 ਲੋਕਾਂ ਦੇ ਫਰਜ਼ੀ ਐਨਕਾਊਂਟਰ ਦੇ ਮਾਮਲੇ ‘ਚ ਸਾਹਮਣੇ ਆ ਰਹੀ ਹੈ। 28 ਸਾਲ ਪੁਰਾਣੇ ਇਸ ਮਾਮਲੇ ਵਿੱਚ ਸੀਬੀਆਈ ਅਦਾਲਤ ਨੇ ਫੈਸਲਾ ਸੁਣਾ ਦਿੱਤਾ ਹੈ। ਜੀ ਹਾਂ ਇਸ ਮਾਮਲੇ ਵਿੱਚ ਤਰਨਤਾਰਨ ਪੁਲਿਸ ਦੇ 6 ਮੁਲਾਜ਼ਮਾਂ ਨੂੰ ਦੋਸ਼ੀ ਕਰਾਰ ਦਿੱਤਾ ਗਿਆ ਹੈ। ਦੱਸ ਦਈਏ ਕਿ ਤਰਨਤਾਰਨ ਪੁਲਿਸ ਨੇ ਫਰਜ਼ੀ ਐਨਕਾਊਂਟਰ ਕੀਤਾ ਸੀ। ਜਿਸ ਵਿੱਚ 6 ਲੋਕਾਂ ਨੂੰ ਮੌਤ ਦੇ ਘਾਟ ਉਤਾਰਿਆ ਗਿਆ ਸੀ।
BREAKING | Fake Encounter | ਫ਼ਰਜ਼ੀ ਪੁਲਿਸ ਮੁਕਾਬਲੇ ‘ਚ 28 ਸਾਲ ਬਾਅਦ ਸਜ਼ਾ ਦਾ ਐਲਾਨ
ਹੁਣ ਸੀਬੀਆਈ ਅਦਾਲਤ ਨੇ ਸੂਬਾ ਸਿੰਘ, ਸੁਖਦੇਵ ਸਿੰਘ ਤੇ ਬਿਕਰਮ ਸਿੰਘ ਨੂੰ 10-10 ਸਾਲ ਦੀ ਸਜ਼ਾ ਸੁਣਾਈ ਹੈ। ਲੱਖਾ ਸਿੰਘ ਨੂੰ 2 ਸਾਲ ਦੀ ਸਜ਼ਾ ਅਤੇ 50 ਹਜ਼ਾਰ ਜ਼ੁਰਮਾਨਾ ਕੀਤਾ ਗਿਆ ਹੈ। ਇਸਦੇ ਨਾਲ ਹੀ ਸੁਖਦੇਵ ਜੋਸ਼ੀ ਨੂੰ 2 ਮਾਮਲਿਆਂ ‘ਚ 10 ਸਾਲ ਦੀ ਸਜ਼ਾ, 10 ਹਜ਼ਾਰ ਜ਼ੁਰਮਾਨਾ ਲਗਾਇਆ ਗਿਆ ਹੈ। 28 ਸਾਲ ਪੁਰਾਣੇ ਇਸ ਮਾਮਲੇ ਵਿੱਚ ਅਦਾਲਤ ਨੇ 3 ਪੁਲਿਸ ਮੁਲਾਜ਼ਮਾਂ ਨੂੰ ਬਰੀ ਵੀ ਕਰ ਦਿੱਤਾ ਹੈ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.