D5 specialNewsPoliticsPunjabVideo

ਪੰਜਾਬ ਸਮਾਜ ਭਲਾਈ ਬੋਰਡ ਦੀ ਚੇਅਰਪਰਸਨ ਨੇ ਸੁਪਰਵਾਈਜ਼ਰਾਂ, ਆਂਗਨਵਾੜੀ ਵਰਕਰਾਂ ਤੇ ਹੈਲਪਰਾਂ ਦੀਆਂ ਖ਼ਾਲੀ ਆਸਾਮੀਆਂ ਭਰਨ ਲਈ ਕਿਹਾ ਗੁਰਸ਼ਰਨ ਕੌਰ ਰੰਧਾਵਾ ਨੇ ਬੱਚਿਆਂ ਤੇ ਔਰਤਾਂ ਦੀ ਭਲਾਈ ਲਈ ਚਲਾਈਆਂ ਜਾ ਰਹੀਆਂ ਸਕੀਮਾਂ ਦੀ ਵੀ ਕੀਤੀ ਸਮੀਖਿਆ

ਸਰਹੱਦੀ ਇਲਾਕਿਆਂ ਵਿੱਚ ਬੱਚਿਆਂ ਤੇ ਔਰਤਾਂ ਦੀ ਭਲਾਈ ਲਈ ਚਲਦੀਆਂ ਸਕੀਮਾਂ ਦੀ ਪ੍ਰਗਤੀ ਦਾ ਜਾਇਜ਼ਾ ਲੈਣ ਲਈ ਆਨਲਾਈਨ ਰੱਖੀ ਮੀਟਿੰਗ ਦੌਰਾਨ ਪੰਜਾਬ ਰਾਜ ਸਮਾਜ ਭਲਾਈ ਬੋਰਡ ਚੰਡੀਗੜ ਦੀ ਚੇਅਰਪਰਸਨ ਸ੍ਰੀਮਤੀ ਗੁਰਸ਼ਰਨ ਕੌਰ ਰੰਧਾਵਾ ਨੇ ਸਾਰੇ ਬਾਲ ਵਿਕਾਸ ਪ੍ਰਾਜੈਕਟ ਅਫ਼ਸਰਾਂ (ਸੀ.ਡੀ.ਪੀ.ਓਜ਼) ਨੂੰ ਬਲਾਕਾਂ ਦੇ ਸੁਪਰਵਾਈਜ਼ਰਾਂ, ਆਂਗਨਵਾੜੀ ਵਰਕਰਾਂ ਅਤੇ ਹੈਲਪਰਾਂ ਦੀਆਂ ਖਾਲੀ ਪਈਆਂ ਅਸਾਮੀਆਂ ਭਰਨ ਲਈ ਕਿਹਾ ਹੈ ਤਾਂ ਜੋ ਸਾਰੇ ਬਲਾਕਾਂ ਵਿੱਚ ਭਲਾਈ ਸਕੀਮਾਂ ਬਿਹਤਰ ਢੰਗ ਨਾਲ ਲਾਗੂ ਹੋਣ।

ਹੁਣ ਆਇਆ ਪੁਨੀਤ ‘ਤੇ ਗੋਲਡੀ ਦਾ ਸੱਚ ਬਾਹਰ,ਮਹਿਕਮੇ ਦੇ ਪੁਰਾਣੇ ਅਫਸਰ ਨੇ ਕਰਤੀ ਬੋਲਤੀ ਬੰਦ!

ਚੇਅਰਪਰਸਨ ਨੇ ਬੋਰਡ ਅਧੀਨ ਆਉਂਦੇ ਰਾਜ ਦੇ ਸਰਹੱਦੀ ਜ਼ਿਲਿਆਂ ਅੰਮਿ੍ਰਤਸਰ (ਹਰਸ਼ਾ ਛੀਨਾ), ਗੁਰਦਾਸਪੁਰ (ਡੇਰਾ ਬਾਬਾ ਨਾਨਕ), ਫਾਜ਼ਿਲਕਾ (ਖੂਈਆਂ ਸਰਵਰ) , ਫਿਰੋਜ਼ਪੁਰ (ਮਖੂ) ਅਤੇ ਤਰਨ ਤਾਰਨ (ਭਿੱਖੀਵਿੰਡ) ਵਿਖੇ ਚੱਲ ਰਹੇ ਆਈ.ਸੀ.ਡੀ.ਐਸ. ਬਲਾਕਾਂ ਦੇ ਬਾਲ ਵਿਕਾਸ ਪ੍ਰਾਜੈਕਟ ਅਫਸਰ ਕ੍ਰਮਵਾਰ ਸ੍ਰੀਮਤੀ ਮੀਨਾ, ਸ੍ਰੀਮਤੀ ਕੁਸਮ ਸ਼ਰਮਾ, ਸ੍ਰੀਮਤੀ ਸੰਜੂ, ਸ੍ਰੀਮਤੀ ਸੁਦੇਸ਼, ਸ੍ਰੀਮਤੀ ਜੋਤੀ ਕਾਲੜਾ ਅਤੇ ਆਈ.ਸੀ.ਡੀ.ਐਸ. ਬਲਾਕਾਂ ਦੇ ਸੀਨੀਅਰ ਸਹਾਇਕਾਂ ਨਾਲ ਬੋਰਡ ਦੇ ਸਕੱਤਰ ਸ੍ਰੀ ਅਭਿਸ਼ੇਕ ਕੁਮਾਰ ਅਤੇ ਬੋਰਡ ਦੇ ਹੋਰ ਕਰਮਚਾਰੀਆਂ ਨਾਲ ਕੀਤੀ ਮੀਟਿੰਗ ਦੌਰਾਨ ਚੇਅਰਪਰਸਨ ਨੇ ਕੋਰੋਨਾ ਤੋਂ ਬਚਣ ਲਈ ਮਾਸਕ ਤੇ ਸੈਨੇਟਾਈਜ਼ਰ ਦੀ ਵਰਤੋਂ ਕਰਨ ਅਤੇ ਸਮਾਜਿਕ ਦੂਰੀ ਅਪਣਾਉਣ ਤੇ ਦੂਜਿਆਂ ਨੂੰ ਵੀ ਜਾਗਰੂਕ ਕਰਨ ਲਈ ਕਿਹਾ।

Big Breaking-ਬਾਜਵਾ ਤੇ ਦੂਲੋ ‘ਤੇ ਪੰਜਾਬ ਸਰਕਾਰ ਦਾ ਵੱਡਾ ਐਕਸ਼ਨ!, ਹੋਣਗੇ ਪਾਰਟੀ ‘ਚੋਂ ਬਾਹਰ?

ਬਲਾਕਾਂ ਵਿੱਚ ਸਕੀਮਾਂ ਦੀ ਪ੍ਰਗਤੀ ਦੀ ਸਮੀਖਿਆ ਮਗਰੋਂ ਬੱਚਿਆਂ ਤੇ ਔਰਤਾਂ ਲਈ ਚਲਾਈਆਂ ਜਾਂਦੀਆਂ ਭਲਾਈ ਸਕੀਮਾਂ ਨੂੰ ਬਲਾਕ ਪੱਧਰ ਉਤੇ ਬਿਹਤਰ ਢੰਗ ਨਾਲ ਲਾਗੂ ਕਰਨ ਬਾਰੇ ਵਿਸਤਾਰ ਨਾਲ ਚਰਚਾ ਹੋਈ। ਚੇਅਰਪਰਸਨ ਨੇ ਕਿਹਾ ਕਿ ਬਲਾਕਾਂ ਦੇ ਸੁਪਰਵਾਈਜ਼ਰਾਂ, ਆਂਗਨਵਾੜੀ ਵਰਕਰਾਂ ਅਤੇ ਹੈਲਪਰਾਂ ਦੀਆਂ ਖਾਲੀ ਪਈਆਂ ਅਸਾਮੀਆਂ ਪੰਜਾਬ ਸਰਕਾਰ ਦੀਆਂ ਹਦਾਇਤਾਂ ਦੀ ਪਾਲਣਾ ਕਰਦੇ ਹੋਏ ਭਰੀਆਂ ਜਾਣ ਤਾਂ ਜੋ ਸਾਰੇ ਬਲਾਕਾਂ ਦਾ ਕੰਮਕਾਜ ਵਧੇਰੇ ਸੁਚਾਰੂ ਢੰਗ ਨਾਲ ਚੱਲ ਸਕੇ।

ਹੁਣੇ ਹੁਣੇ ਮੁੱਖ ਮੰਤਰੀ ਨੇ ਕੀਤਾ ਵੱਡਾ ਐਲਾਨ,ਦੇਖ ਕਿੱਥੋਂ ਹੁੰਦੀ ਸਪਲਾਈ ਸ਼ਰਾਬ!Live-Captain Amrinder Singh

ਇਸ ਤੋਂ ਇਲਾਵਾ ਪੰਜ ਬਲਾਕਾਂ ਦੇ ਪ੍ਰਸ਼ਾਸਨਿਕ ਮਸਲਿਆਂ ਬਾਰੇ ਵੀ ਗੱਲਬਾਤ ਹੋਈ ਅਤੇ ਕਈ ਮਾਮਲਿਆਂ ਦਾ ਚੇਅਰਪਰਸਨ ਨੇ ਮੌਕੇ ’ਤੇ ਹੀ ਨਿਬੇੜਾ ਕੀਤਾ। ਚੇਅਰਪਰਸਨ ਸ੍ਰੀਮਤੀ ਰੰਧਾਵਾ ਨੇ ਸਾਰੇ ਸੀ.ਡੀ.ਪੀ.ਓਜ਼. ਅਤੇ ਬਲਾਕਾਂ ਦੇ ਸੀਨੀਅਰ ਸਹਾਇਕਾਂ ਨੂੰ ਬਲਾਕਾਂ ਦੇ ਕੰਮ ਨੂੰ ਵਧੀਆ ਢੰਗ ਨਾਲ ਚਲਾਉਣ ਲਈ ਤਨਦੇਹੀ ਨਾਲ ਕੰਮ ਕਰਨ ਦੀ ਹਦਾਇਤ ਕੀਤੀ।

Big Breaking-ਭਗਵੰਤ ਮਾਨ ਨੂੰ ਕੀਤਾ ਗਿਆ ਗ੍ਰਿਫ਼ਤਾਰ, ਦੇਖੋ Live ਤਸਵੀਰਾਂ

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button