Breaking NewsD5 specialNewsPoliticsPunjab

ਪੰਜਾਬ ਸਰਕਾਰ ਵੱਲੋਂ ਕੋਵਿਡ-19 ਕਾਰਨ ਆਈ.ਏ.ਐੱਸ. / ਪੀ.ਸੀ.ਐੱਸ. ਅਤੇ ਹੋਰ ਵਿਭਾਗਾਂ ਦੀ ਵਿਭਾਗੀ ਪ੍ਰੀਖਿਆ ਮੁਲਤਵੀ

ਚੰਡੀਗੜ੍ਹ :  ਪੰਜਾਬ ਸਰਕਾਰ ਨੇ ਕੋਵਿਡ-19 ਕਰਕੇ ਸੂਬੇ ਵਿੱਚ ਆਈ.ਏ.ਐੱਸ./ਪੀ.ਸੀ.ਐੱਸ. ਅਤੇ ਹੋਰ ਵਿਭਾਗਾਂ ਦੀ ਵਿਭਾਗੀ ਪ੍ਰੀਖਿਆ ਮੁਲਤਵੀ ਕਰਨ ਦਾ ਫੈਸਲਾ ਕੀਤਾ ਹੈ। ਇਹ ਪ੍ਰੀਖਿਆ ਹੁਣ 23.11.2020 ਤੋਂ 27.11.2020 ਤੱਕ ਹੋਵੇਗੀ। ਡੇਟਸ਼ੀਟ ਦਾ ਸ਼ਡਿਊਲ ਅਤੇ ਪੈਟਰਨ ਬਿਨਾਂ ਕਿਸੇ ਤਬਦੀਲੀ ਦੇ ਇਸ਼ਤਿਹਾਰ ਨੰ. ਪੀ.ਈ.ਆਰ.ਐੱਸ-ਪੀ.ਸੀ.ਐਸ.ਓ.ਡੀ/ਈ/2/2019-2ਪੀ.ਸੀ.ਐਸ/440 ਮਿਤੀ 21.8.2020 ਵਿੱਚ ਦਰਸਾਇਆ ਅਨੁਸਾਰ ਹੀ ਰਹੇਗਾ।

ਆਹ ਦੇਖੋ ਕਿਸਾਨਾਂ ਨੇ ਦਿਖਾਤੀ ਆਪਣੀ ਤਾਕਤ,ਕਰਤਾ ਅੰਬਾਨੀਆਂ ਦਾ ਪੈਟਰੋਲ ਪੰਪ ਬੰਦ?ਫੇਰ ਕਹਿੰਦੇ ਅਜੇ ਤਾਂ ਸ਼ੁਰੂਆਤ ਐ!

ਪੰਜਾਬ ਸਰਕਾਰ ਦੇ ਬੁਲਾਰੇ ਨੇ ਦੱਸਿਆ ਕਿ ਪ੍ਰਸੋਨਲ ਵਿਭਾਗ (ਪੀ.ਸੀ.ਐੱਸ. ਸ਼ਾਖਾ) ਨੇ ਇਸ ਸਬੰਧ ਵਿਚ ਇਕ ਪੱਤਰ ਜਾਰੀ ਕੀਤਾ ਹੈ ਜਿਸ ਵਿਚ ਇਹ ਸਪੱਸ਼ਟ ਕੀਤਾ ਗਿਆ ਹੈ ਕਿ ਜਿਨਾਂ ਉਮੀਦਵਾਰਾਂ ਨੇ ਪਹਿਲਾਂ ਅਪਲਾਈ ਕਰ ਦਿੱਤਾ ਸੀ, ਉਨਾਂ ਨੂੰ ਦੁਬਾਰਾ ਅਪਲਾਈ ਕਰਨ ਦੀ ਜ਼ਰੂਰਤ ਨਹੀਂ ਹੈ। ਹਾਲਾਂਕਿ, ਜਿਨਾਂ ਨੇ ਅਜੇ ਤੱਕ ਅਪਲਾਈ ਨਹੀਂ ਕੀਤਾ ਹੈ, ਉਹ ਯੋਗ ਪ੍ਰਣਾਲੀ ਰਾਹੀਂ 20.10.2020 ਤੱਕ ਅਪਲਾਈ ਕਰ ਸਕਦੇ ਹਨ।

🔴 LIVE 🔴 ਕਿਸਾਨਾਂ ਨੇ ਅੰਬਾਨੀ ਤੇ ਅਡਾਨੀ ਦੇ ਰਿਲਾਇੰਸ,ਜੀਓ ਦਾ ਕਰਤਾ ਬਾਈਕਾਟ! ਸਿੰਘਾਂ ਨੇ ਘੇਰ ਲਏ ਬਾਦਲ!

ਹੋਰ ਨਿਯਮ ਅਤੇ ਸ਼ਰਤਾਂ ਇਸ਼ਤਿਹਾਰ ਵਿਚ ਦਰਸਾਏ ਅਨੁਸਾਰ ਹੀ ਰਹਿਣਗੀਆਂ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਪੰਜਾਬ ਦੇ ਵੱਖ ਵੱਖ ਵਿਭਾਗਾਂ ਦੇ ਅਧਿਕਾਰੀਆਂ ਦੀ ਵਿਭਾਗੀ ਪ੍ਰੀਖਿਆ ਮਹਾਤਮਾ ਗਾਂਧੀ ਸਟੇਟ ਇੰਸਟੀਚਿਊਟ ਆਫ਼ ਪਬਲਿਕ ਐਡਮਨਿਸਟ੍ਰੇਸ਼ਨ, ਪੰਜਾਬ, ਸੈਕਟਰ -26, ਚੰਡੀਗੜ ਵਿਖੇ 05.10.2020 ਤੋਂ 09.10.2020 ਤੱਕ ਹੋਣੀ ਸੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button