PunjabTop News

ਪੰਜਾਬ ਵਿੱਚ ਬਲਦਾਂ ਦੀਆਂ ਦੌੜਾਂ ‘ਤੇ ਪੂਰਨ ਪਾਬੰਦੀ, ਘੋੜਿਆਂ ਦੀਆਂ ਖੇਡਾਂ ਵਿੱਚ ਕੋਈ ਵੀ ਪਾਬੰਦੀ ਨਹੀਂ :- ਪਸ਼ੂ ਪਾਲਣ ਮੰਤਰੀ ਲਾਲਜੀਤ ਸਿੰਘ ਭੁੱਲਰ

ਪੰਜਾਬ ਵਿੱਚ ਬਲਦਾਂ ਦੀਆਂ ਦੌੜਾਂ ‘ਤੇ ਪੂਰਨ ਪਾਬੰਦੀ ਹੈ। ਇਹ ਜਾਣਕਾਰੀ ਪਸ਼ੂ ਪਾਲਣ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਵਿਧਾਨ ਸਭਾ ‘ਚ ਦਿੱਤੀ ਅਤੇ ਉਨ੍ਹਾਂ ਦੱਸਿਆ ਘੋੜਿਆਂ ਦੀਆਂ ਖੇਡਾਂ ਵਿੱਚ ਕੋਈ ਵੀ ਪਾਬੰਦੀ ਨਹੀਂ ਹੈ। ਮੰਤਰੀ ਲਾਲਜੀਤ ਭੁੱਲਰ ਨੇ ਦੱਸਿਆ ਕਿ ਇਹ ਪਾਬੰਦੀ ਕੇਂਦਰ ਸਰਕਾਰ ਨੇ ਲਗਾਈ ਹੈ। ਇਸ ਪਾਬੰਦੀ ਵਿਚ 6 ਜਾਨਵਰ ਆਉਂਦੇ ਹਨ ਜਿਨ੍ਹਾਂ ਵਿਚ ਹਿਰਨ, ਬਾਂਦਰ, ਸ਼ੇਰ, ਚੀਤਾ , ਪੈਥਰ ਅਤੇ ਬਲਦ ਸ਼ਾਮਲ ਹਨ।

ਜਿਰਕਯੋਗ ਹੈ ਕਿ ਕੇਂਦਰ ਨੇ ਪਸ਼ੂਆਂ ‘ਤੇ ਨਿਰਦਈਪੁਣਾ ਰੋਕਣ ਲਈ ਬਣੇ ਐਕਟ 1960 ਦੀ ਧਾਰਾ 22 ਤਹਿਤ ਜੁਲਾਈ, 2011 ਨੂੰ ਨੋਟੀਫਿਕੇਸ਼ਨ ਜਾਰੀ ਕਰਕੇ ਬਲਦਾਂ ਦੀਆਂ ਦੌੜਾਂ ਤੇ ਭਿੜਨ ਵਾਲੀਆਂ ਖੇਡਾਂ ‘ਤੇ ਪਾਬੰਦੀ ਲਾ ਦਿੱਤੀ ਸੀ। ਇਸ ਐਕਟ ਅਧੀਨ ਹੀ ਪਸ਼ੂ ਭਲਾਈ ਬੋਰਡ ਬਣਿਆ ਸੀ ਜਿਸ ਦੀ ਸਲਾਹ ‘ਤੇ ਸਰਕਾਰ ਪਸ਼ੂਆਂ ਉੱਤੇ ਅੱਤਿਆਚਾਰ ਰੋਕਣ ਲਈ ਨੋਟੀਫਿਕੇਸ਼ਨ ਜਾਰੀ ਕਰਦੀ ਹੈ। ਇਸ ਬੋਰਡ ਨੇ ਵੇਖਣਾ ਹੁੰਦਾ ਹੈ ਕਿ ਪਸ਼ੂਆਂ ਨਾਲ ਖੇਡਾਂ ਜਾਂ ਦੌੜਾਂ ਵਿਚ ਕਿਹੋ ਜਿਹਾ ਵਤੀਰਾ ਰੱਖਿਆ ਜਾਂਦਾ ਹੈ। ਇਸ ਤਰ੍ਹਾਂ ਬਹੁਤ ਮਾਮਲੇ ਬੋਰਡ ਦੇ ਫ਼ੈਸਲੇ ‘ਤੇ ਨਿਰਭਰ ਕਰਦੇ ਹਨ। ਇਸ ਤੋਂ ਪਹਿਲਾਂ ਬੋਰਡ ਨੇ ਬਾਂਦਰ, ਰਿੱਛ ਤੇ ਸ਼ੇਰ ਜਾਤੀ ਦੀਆਂ ਵੱਖ-ਵੱਖ ਨਸਲਾਂ ਨੂੰ ਸਿਖਾਉਣ ਤੇ ਤਮਾਸ਼ੇ ਵਿਖਾਉਣ ‘ਤੇ ਪਾਬੰਦੀ ਲਾ ਦਿੱਤੀ ਸੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button