Breaking NewsD5 specialNewsPoliticsPunjab

ਪੰਜਾਬ ਵਿਧਾਨ ਸਭਾ ਪਹਿਲੇ ਦਿਨ ਹੀ ਪਿਆ ਖਿਲਾਰਾ, ਵੇਖੋ ਜਦੋਂ ਕਿਸਾਨਾਂ ਨੇ ਘੇਰੀ ਅਸੈਂਬਲੀ (ਵੀਡੀਓ)

ਪੰਜਾਬ ਵਿਧਾਨ ਸਭਾ ਦਾ ਬਜਟ ਇਜਲਾਸ ਸ਼ੁਰੂ ਹੁੰਦਿਆਂ ਹੀ ਅਕਾਲੀ ਦਲ ਨੇ ਸਰਕਾਰ ਖ਼ਿਲਾਫ਼ ਧਰਨਾ ਵਿੱਢ ਦਿੱਤਾ। ਰਾਜਪਾਲ ਦੇ ਭਾਸ਼ਣ ਦਾ ਵਾਕਆਊਟ ਕਰਨ ਦੇ ਨਾਲ ਅਕਾਲੀ ਵਿਧਾਇਕਾਂ ਨੇ ਸਦਨ ਦੇ ਬਾਹਰ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਇਸ ਮੌਕੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵੀ ਮੌਜੂਦ ਰਹੇ। ਖ਼ਾਸ ਤੌਰ ‘ਤੇ ਕਿਸਾਨ ਖ਼ੁਦਕੁਸ਼ੀਆਂ ਅਤੇ ਕਰਜ਼ੇ ਦਾ ਮੁੱਦਾ ਚੁੱਕਦਿਆਂ, ਮ੍ਰਿਤਕਾਂ ਦੇ ਪਰਿਵਾਰਕ ਮੈਂਬਰਾਂ ਨਾਲ ਅਕਾਲੀ ਦਲ ਨੇ ਮੋਰਚਾ ਖੋਲਿਆ। ਕਰਜ਼ਾ ਕੁਰਕੀ ਖ਼ਤਮ, ਫ਼ਸਲ ਦੀ ਪੂਰੀ ਰਕਮ ਦੇ ਵਾਅਦੇ ਨੂੰ ਸੱਤਾ ਪ੍ਰਾਪਤੀ ਲਈ ਝੂਠ ਕਰਾਰ ਦਿੱਤਾ ਗਿਆ। ਮ੍ਰਿਤਕਾਂ ਦੀਆਂ ਤਸਵੀਰਾਂ ਹੱਥ ਵਿੱਚ ਫੜ੍ਹ ਕੇ ਸਰਕਾਰ ਤੋਂ ਹਿਸਾਬ ਮੰਗਿਆ ਗਿਆ, ਹਿਸਾਬ ਉਸ ਵਾਅਦੇ ਦਾ ਜੋ ਸੱਤਾ ‘ਚ ਆਉਣ ਤੋਂ ਪਹਿਲਾਂ ਕੀਤਾ ਗਿਆ ਸੀ। ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਆਪਣੇ ਸੰਬੋਧਨ ‘ਚ ਸਰਕਾਰ ਨੂੰ ਵਾਅਦਾ ਖ਼ਿਲਾਫ਼ੀ ਚੇਤੇ ਕਰਵਾਈ।

Read Also ਵਿਧਾਨ ਸਭਾ ‘ਚ ਪੰਜਾਬੀ ਲਈ ਅੜ੍ਹ ਗਏ ਬੈਂਸ, ਵਿਰੋਧੀਆਂ ਦੇ ਮੂੰਹ ਨੂੰ ਲੱਗ ਗਏ ‘ਜ਼ਿੰਦੇ’ (ਵੀਡੀਓ)

ਗੁਟਕਾ ਸਾਹਿਬ ਦੀ ਸਹੁੰ ‘ਤੇ ਪੰਜਾਬ ਦੇ ਲੋਕਾਂ ਨੇ ਵਿਸ਼ਵਾਸ ਕੀਤਾ ਸੀ, ਪਰ ਸਰਕਾਰ ਸਹੁੰ ਚੁੱਕ ਕੇ ਵਾਅਦਿਆਂ ਤੋਂ ਮੁੱਕਰ ਗਈ। ਇਹ ਕਹਿਣਾ ਸੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦਾ। ਜਿੰਨਾਂ ਕਿਸਾਨ ਪਰਿਵਾਰਾਂ ਦੇ ਹੱਕ ‘ਚ ਹਰ ਪੱਧਰ ਤੱਕ ਲੜਾਈ ਲੜਨ ਦਾ ਭਰੋਸਾ ਦਿੱਤਾ। ਸਕੱਤਰੇਤ ਵੱਲ ਕੂਚ ਕਰਕੇ ਇਹਨਾਂ ਕਿਸਾਨ ਪਰਿਵਾਰਾਂ ਦੇ ਚਿਹਰਿਆਂ ‘ਤੇ ਖ਼ੁਦਕੁਸ਼ੀ ਕਰ ਚੁੱਕੇ ਆਪਣਿਆਂ ਦੀ ਚੀਸ ਸਾਫ਼ ਵਿਖਾਈ ਦੇ ਰਹੀ ਹੈ ਪਰ ਜਦੋਂ ਵੀ ਸਰਕਾਰਾਂ ਬਣਦੀਆਂ ਨੇ ਤਾਂ ਵਾਅਦੇ ਹਵਾ ਹੋ ਜਾਂਦੇ ਨੇ। ਹਾਲ ਅਕਾਲੀ ਦਲ ਤੇ ਭਾਜਪਾ ਦੀ ਸਰਕਾਰ ਵੇਲੇ ਵੀ ਇਹੋ ਸਨ। ਖ਼ੁਦਕੁਸ਼ੀਆਂ ਉਦੋਂ ਵੀ ਹੁੰਦੀਆਂ ਤੇ ਹੁਣ ਵੀ ਬਾਦਸਤੂਰ ਜਾਰੀ ਨੇ। ਲੋੜ ਹੈ ਕਿ ਸਿਆਸਤ ਤੋਂ ਉੱਤੇ ਉੱਠ ਕੇ ਕਿਸਾਨੀ ਮਸਲਿਆਂ ਦੇ ਨਾਲ ਪੰਜਾਬ ਦੇ ਤਮਾਮ ਮੁੱਦਿਆਂ ਦਾ ਵੀ ਹੱਲ ਕੱਢਿਆ ਜਾਵੇਗਾ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button