D5 specialOpinion

ਬਰਬਾਦੀ ਦੀ ਪੈੜ ਸਿਰਜ ਰਹੀ ਹੈ ਵਧਦੀ ਆਬਾਦੀ

ਅਸ਼ਵਨੀ ਚਤਰਥ
137 ਕਰੋੜ ਦੀ ਗਿਣਤੀ ਵਾਲਾ ਦੇਸ਼ ਭਾਰਤ ਜਨਸੰਖਿਆਂ ਪੱਖੋ ਚੀਨ ਦੇ ਬਾਅਦ ਦੁਨੀਆਂ ਵਿੱਚ ਦੂਜੇ ਨੰਬਰ ਤੇ ਆਉਂਦਾ ਹੈ। ਜੇਕਰ ਵਸੋਂ ਵੱਧਣ ਦੀ ਰਫਤਾਰ ਇਸੇ ਤਰ੍ਹਾਂ ਚਲਦੀ ਰਹੀ ਤਾਂ ਉਹ ਦਿਨ ਦੂਰ ਨਹੀਂ, ਜਦੋਂ ਅਸੀਂ ਚੀਨ ਦੀ ਆਬਾਦੀ ਨੂੰ ਪਾਰ ਕਰਕੇ ਪਹਿਲੇ ਨੰਬਰ ਤੇ ਹੋਵਾਂਗੇ। ਪਿਛਲੇ ਸਮੇਂ ਵਿੱਚ ਅਨੇਕਾਂ ਸਰਕਾਰਾਂ ਵੱਲੋਂ ਆਬਾਦੀ ਨੂੰ ਕੰਟਰੋਲ ਕਰਨ ਲਈ ਕਈ ਸਕੀਮਾਂ ਚਲਾਈਆਂ ਜਾਂਦੀਆਂ ਰਹੀਆਂ ਹਨ, ਪਰ ਨਤੀਜਾ ਨਾਂਹ ਪੱਖੀ ਰਿਹਾ। ਇਸ ਦੇ ਕਾਰਨਾਂ ਦੀ ਪੜਚੋਲ ਕਰਨੀ ਬਣਦੀ ਹੈ। ਭਾਰਤੀ ਜਨ-ਸੰਖਿਆਂ ਦਾ ਮੱਧਵਰਗ ਜੋ ਕਿ ਕੁੱਲ ਆਬਾਦੀ ਦਾ ਤਕਰੀਬਨ 45ਵੀਂ ਸਦੀ ਬਣਦਾ ਜਨਸੰਖਿਆ ਵਾਧੇ ਤੋਂ ਹੋਣ ਵਾਲੀਆਂ ਪ੍ਰੇਸ਼ਾਨੀਆਂ ਨੂੰ ਸਮਝ ਕੇ ਪਰਿਵਾਰ ਨਿਯੋਜਨ ਦੇ ਨਿਯਮਾਂ ਦੀ ਪਾਲਣਾ ਕਰਦਾ ਰਿਹਾ ਅਤੇ ਪਰਿਵਾਰ ਨੂੰ ਸੀਮਤ ਰੱਖਣ ਵਿੱਚ ਕਾਮਯਾਬ ਵੀ ਹੋਇਆ।

ਪਰ ਦੂਜੇ ਪਾਸੇ ਇੱਕ ਵਰਗ ਅਜਿਹਾ ਵੀ ਹੈ ਜੋ ਹਾਲੇ ਵੀ ਵੱਡੇ ਪਰਿਵਾਰ ਨੂੰ ਪਰਮਾਤਮਾ ਦੀ ਦੇਨ ਸਮਝ ਕੇ ਘਰ ਦੇ ਵੱਧ ਜੀਆਂ ਨੂੰ ਕਮਾਈ ਕਰਨ ਦਾ ਸਾਧਨ ਮੰਨਦਾ। ਅਜਿਹੇ ਲੋਕ ਪੜ੍ਹਾਈ ਦਾ ਬੋਝ ਚੁੱਕਣ ਵਿੱਚ ਅਸਮਰਥ ਹੁੰਦੇ ਹਨ ਅਤੇ ਵਿੱਦਿਆ ਦੇ ਚਾਨਣ ਤੋਂ ਵਾਂਝੇ ਰਹਿ ਜਾਂਦੇ ਹਨ । ਸਮਾਜ ਦਾ ਅਜਿਹਾ ਵਰਗ ਅਨਪੜ੍ਹਤਾ ਅਤੇ ਗਰੀਬੀ ਦੇ ਕੁ ਚੱਕਰ ਵਿੱਚ ਫਸਿਆ ਰਹਿੰਦਾ। ਦੁਨੀਆ ਦੀ ਕੁੱਲ ਆਬਾਦੀ 780 ਕਰੋੜ ਤੋਂ ਪਾਰ ਪਹੁੰਚ ਚੁੱਕੀ ਹੈ ਅਤੇ ਇਸ ਵਿੱਚ ਸੰਘਣੀ ਆਬਾਦੀ ਵਾਲੇ ਦੋ ਮਹਾਦੀਪਾਂ ਏਸ਼ੀਆਂ ਅਤੇ ਅਫਰੀਕਾ ਮਹਾਦੀਪਾਂ ਦੇ ਅਨੇਕਾਂ ਇਲਾਕੇ ਭੁੱਖਮਰੀ ਦਾ ਸ਼ਿਕਾਰ ਹੁੰਦੇ ਰਹੇ ਹਨ।

ਅਫਰੀਕਾ ਮਹਾਦੀਪ ਦੀ 20ਵੀਂ ਸਦੀਂ ਆਬਾਦੀ, ਜੋ ਕਿ ਤਕਰੀਬਨ 25 ਕਰੋੜ ਬਣਦੀ ਹੈ, ਅੱਤ ਦੀ ਭੁੱਖ ਦਾ ਸ਼ਿਕਾਰ ਹੈ । ਕੁੱਝ ਇਹੋ ਜਿਹਾ ਹਾਲ ਏਸ਼ੀਆ ਦੇ ਸੰਘਣੀ ਆਬਾਦੀ ਵਾਲੇ ਇਲਾਕਿਆਂ ਦਾ ਵੀ ਹੈ। ਇੱਕ ਅਨੁਮਾਨ ਅਨੁਸਾਰ ਇਕੱਲੇ ਭਾਰਤ ਵਿੱਚ 20 ਕਰੋੜ ਲੋਕ ਅਲਪ-ਆਹਾਰ ਦਾ ਸ਼ਿਕਾਰ ਹੋਏ ਰਹਿੰਦੇ ਹਨ । ਜੇਕਰ ਮਾਹਿਰਾਂ ਦੀ ਮੰਨੀਏ ਤਾਂ ਉਹ ਪੰਜ ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦੀ ਮੌਤ ਦਾ ਮੁੱਖ ਕਾਰਨ ਕੁਪੋਸ਼ਣ ਨੂੰ ਹੀ ਮੰਨਦੇ ਹਨ। ਇੱਥੇ ਇਹ ਜਿਕਰਯੋਗ ਹੈ ਕਿ ਭਾਰਤ ਦੀ 137 ਕਰੋੜ ਆਬਾਦੀ ਜੋ ਕਿ ਕੁੱਲ ਦੁਨੀਆ ਦੀ ਆਬਾਦੀ ਦਾ 17ਵੀਂ ਸਦੀਂ ਬਣਦਾ ਦਾ ਪੇਟ ਭਰਨ ਵਾਸਤੇ ਪੰਜਾਬ ਦੇ ਕਿਸਾਨਾਂ ਦਾ ਵੱਡਾ ਯੋਗਦਾਨ ਰਿਹਾ ਹੈ। ਦੂਜੇ ਪਾਸੇ ਸੰਨ 2013 ਵਿੱਚ ਭੋਜਨ ਸੁਰੱਖਿਆਂ ਕਾਨੂੰਨ ਤਹਿਤ ਭਾਰਤ ਦੀ ਵੱਡੀ ਆਬਾਦੀ ਨੂੰ ਭੋਜਨ ਮੁਹੱਈਆ ਕਰਵਾਉਣਾ ਇੱਕ ਚੁਣੋਤੀ ਭਰਿਆ ਕੰਮ ਹੈ।

ਕੁੱਝ ਏਸੇ ਤਰ੍ਹਾਂ ਦੇ ਹਾਲਾਤ ਪੀਣ ਵਾਲੇ ਪਾਣੀ ਦੇ ਵੀ ਹਨ। ਸੰਸਾਰ ਭਰ ਵਿੱਚ ਤਕਰੀਬਨ 100 ਕਰੋੜ ਲੋਗ ਪਾਣੀ ਦੀ ਤੰਗੀ ਸਹਿਣ ਕਰ ਰਹੇ ਹਨ। ਵਿਸ਼ਵ ਸਹਿਤ ਸੰਗਠਨ ਅਨੁਸਾਰ ਸੰਸਾਰ ਭਰ ਵਿੱਚ 15 ਲੱਖ ਬੱਚੇ ਹਰ ਸਾਲ ਗੰਦੇ ਪਾਣੀ ਤੋਂ ਹੋਣ ਵਾਲੀਆਂ ਬਿਮਾਰੀਆਂ ਜਿਵੇਂ ਹੈਜਾ, ਟਾਈਫਾਈਡ ਅਤੇ ਪੀਲੀਏ ਵਰਗੀਆਂ ਬਿਮਾਰੀਆਂ ਨਾਲ ਦਮ ਤੋੜ ਦਿੰਦੇ ਹਨ । ਭਾਰਤ ਵਿੱਚ ਵੀ ਤਕਰੀਬਨ ਅੱਧੀ ਆਬਾਦੀ ਪਾਣੀ ਦੀ ਕਿਲਤ ਨਾਲ ਜੂਝ ਰਹੀ ਹੈ । ਨੀਤੀ ਆਯੋਗ ਦੀ ਇੱਕ ਰਿਪੋਰਟ ਅਨੁਸਾਰ ਦੇਸ਼ ਦੀ ਰਾਜਧਾਨੀ ਦਿੱਲੀ ਸਮੇਤ ਭਾਰਤ ਦੇ 21 ਵੱਡੇ ਸ਼ਹਿਰ ਪੀਣ ਵਾਲੇ ਪਾਣੀ ਦੀ ਤੰਗੀ ਦੀ ਮਾਰ ਝੱਲ ਰਹੇ ਹਨ । ਭਾਰਤ ਵਿੱਚ ਹਰ ਸਾਲ 2 ਲੱਖ ਲੋਕ ਗੰਦੇ ਪਾਣੀ ਤੋਂ ਹੋਣ ਵਾਲੇ ਰੋਗਾਂ ਨਾਲ ਮੌਤ ਦੇ ਮੂੰਹ ਵਿੱਚ ਚਲੇ ਜਾਂਦੇ ਹਨ। ਤਰਾਸਦੀ ਦੀ ਗੱਲ ਹੋਰ ਵੀ ਹੈ ਕਿ ਭਾਰਤ ਦੇ ਪਾਣੀ ਦੀ ਕਿਲਤ ਵਾਲੇ ਦੂਰ-ਦੁਰੇਡੇ ਇਲਾਕਿਆਂ ਵਿੱਚ ਅਨੇਕਾਂ ਗਰਭਵਰਤੀ ਔਰਤਾਂ ਨੂੰ ਪਾਣੀ ਦੀ ਜਰੂਰਤਾਂ ਪੂਰੀਆਂ ਕਰਨ ਲਈ ਪਾਣੀ ਨਾਲ ਭਰੇ ਭਾਂਡੇ ਸਿਰ ਉੱਪਰ ਚੁੱਕ ਕੇ ਲੰਮੇ-ਲੰਮੇ ਸਫ਼ਰ ਤੈਅ ਕਰਨੇ ਪੈਂਦੇ ਹਨ।

ਵੱਧ ਆਬਾਦੀ ਦਾ ਬਿਮਾਰੀਆਂ ਦੇ ਫੈਲਣ ਨਾਲ ਸਿੱਧਾ ਸਬੰਧ ਹੁੰਦਾ ਅਤੇ ਸੰਘਣੀ ਆਬਾਦੀ ਵਾਲੀਆਂ ਥਾਵਾਂ ਉੱਤੇ ਬਿਮਾਰੀਆਂ ਨੂੰ ਰੋਕਣ ਲਈ ਚਲਾਏ ਜਾਂਦੇ ਸੰਗਠਨ ਵੱਲੋਂ ਚੇਚਕ ਦੇ ਖਾਤਮੇ ਲਈ ਚਲਾਏ ਗਏ ਪ੍ਰੋਗਰਾਮ (1966—1980) ਨੂੰ ਕਾਮਯਾਬ ਬਣਾਉਣ ਲਈ ਸਭ ਤੋਂ ਵੱਧ ਪ੍ਰੇਸ਼ਾਨੀ ਅਫਰੀਕਾ ਦੇ ਸੰਘਣੀ ਆਬਾਦੀ ਵਾਲੇ ਇਲਾਕਿਆਂ ਵਿੱਚ ਆਈ ਅਤੇ ਪੋਲੀਏ ਦੇ ਖਾਤਮੇ ਲਈ ਚਲਾਏ ਜਾ ਰਹੇ ਅਭਿਆਨ “ਦੋ ਬੂੰਦ ਜਿੰਦਗੀ ਕੀ” ਨੂੰ ਸਫਲ ਬਣਾਉਣ ਲਈ ਏਸ਼ੀਆਂ ਅਤੇ ਅਫਰੀਕਾ ਦੇ ਸੰਘਣੀ ਆਬਾਦੀ ਵਾਲੇ ਇਲਾਕੇ ਪ੍ਰੇਸ਼ਾਨੀ ਦਾ ਕਾਰਨ ਬਣੇ ਹੋਏ ਹਨ । ਇਸ ਦੀ ਇੱਕ ਤਾਜ਼ਾ ਉਦਾਹਰਨ ਕਰੋਨਾ ਮਹਾਂਮਾਰੀ ਦੇ ਫੈਲਣ ਦੀ ਹੈ ਜਿਸ ਨਾਲ ਅਮਰੀਕਾ ਦਾ ਨਿਊਯਾਰਕ ਸ਼ਹਿਰ ਜਾਂ ਭਾਰਤ ਦੇ ਸੰਘਣੀ ਆਬਾਦੀ ਵਾਲੇ ਸ਼ਹਿਰ ਅਤੇ ਮੁੰਬਈ ਅਤੇ ਦਿੱਲੀ ਸਭ ਤੋਂ ਵੱਧ ਪ੍ਰਭਾਵਿਤ ਹੋਏ ਹਨ।

ਇਹਨਾਂ ਸਾਰੀਆਂ ਥਾਵਾਂ ਉੱਤੇ ਸਿਹਤ ਸੇਵਾਵਾਂ ਦੇ ਪ੍ਰਬੰਧ ਬਿਮਾਰੀ ਅੱਗੇ ਗੋਡੇ ਟੇਕਦੇ ਨਜ਼ਰ ਆਏ । ਭਾਰਤ ਆਪਣੀ ਜੀ.ਡੀ.ਪੀ. ਦਾ 3 ਤੋਂ 4 ਫੀਸਦੀ ਸਿਹਤ ਸੇਵਾਵਾਂ ਉੱਤੇ ਖਰਚ ਕਰ ਰਿਹਾ ਹੈ ਪਰ ਕਰੋਨਾ ਮਹਾਂਮਾਰੀ ਤੋਂ ਪੈਦਾ ਹੋਏ ਹਲਾਤਾਂ ਤੋਂ ਲੱਗਦਾ ਹੈ ਕਿ ਇਸ ਖਰਚ ਨੂੰ ਵਧਾ ਕੇ 5 ਗੁਣਾਂ ਕਰਨ ਦੀ ਲੋੜ ਹੈ । ਵਿਸ਼ਵ ਸਹਿਤ ਸੰਗਠਨ ਵੱਲੋਂ ਨਿਰਧਾਰਿਤ ਮਾਪਦੰਡਾਂ ਅਨੁਸਾਰ ਇੱਕ ਹਜ਼ਾਰ ਦੀ ਆਬਾਦੀ ਪਿੱਛੇ ਇੱਕ ਡਾਕਟਰ ਦੀ ਲੋੜ ਹੁੰਦੀ ਹੈ, ਪਰ ਭਾਰਤ ਇਹਨਾਂ ਮਾਪਦੰਡਾਂ ਤੋਂ ਕਿਤੇ ਪਿੱਛੇ ਹੈ। ਦੇਸ਼ ਦੇ ਪਿੰਡਾਂ ਅਤੇ ਦੂਰ ਦੁਰੇਡੇ ਇਲਾਕਿਆਂ ਵਿੱਚ ਸਿਹਤ ਸੇਵਾਵਾਂ ਦੀ ਹਾਲਤ ਤਾਂ ਹੋਰ ਵੀ ਤਰਸਯੋਗ ਹੈ ਜਿੱਥੇ ਦੀਆਂ ਗਰਭਵਤੀ ਦੀਆਂ ਔਰਤਾਂ ਦੀ ਅੱਧੀ ਆਬਾਦੀ ਗੰਭੀਰ ਕੁਪੋਸ਼ਣ ਅਤੇ ਖੂਨ ਦੀ ਕਮੀ ਦਾ ਸ਼ਿਕਾਰ ਹੋ ਰਹੀ ਹੈ ।

ਪਿਛਲੇ ਤਕਰੀਬਨ 40 ਸਾਲਾਂ ਤੋਂ ਮਨੁੱਖੀ ਵੱਸੋਂ ਵਿੱਚ ਤੇਜ਼ੀ ਨਾਲ ਹੋਏ ਵਾਧੇ ਕਾਰਨ ਸਾਡੀਆਂ ਉਰਜਾ ਲੋੜਾਂ ਤੇਜ਼ੀ ਨਾਲ ਵਧੀਆਂ ਹਨ, ਖੇਤੀ ਉਪਜਾਂ ਲਈ ਜ਼ਮੀਨ ਉੱਤੇ ਦਬਾਅ ਵਧੀਆਂ ਅਤੇ ਪਲਾਸਟਿਕ ਪਦਾਰਥਾਂ ਦੀ ਵਰਤੋਂ ਵਿੱਚ ਉਛਾਲ ਆਇਆ ਊਰਜਾ ਪ੍ਰਾਪਤੀ ਲਈ ਨਾ ਨਵਿਆਉਣਯੋਗ ਸੋਮੇ ਜਿਵੇਂ ਕੋਲਾ ਅਤੇ ਪੈਟਰੋਲ-ਡੀਜ਼ਲ ਦੇ ਵਰਤਣ ਤੇ ਪੈਦਾ ਹੋਈਆਂ ਗ੍ਰੀਨ ਹਾਊਸ ਗੈਸਾਂ ਆਲਮੀ ਤਪਸ਼ ਨੂੰ ਜਨਮ ਦੇ ਰਹੀਆਂ ਹਨ ਅਤੇ ਵਧੇ ਹੋਏ ਤਾਪਮਾਨ ਨਾਲ ਸਮੁੰਦਰਾਂ ਦਾ ਪੱਧਰ ਉੱਚਾ ਹੋ ਰਿਹਾ ਹੈ। ਖੇਤੀਬਾੜੀ ਦੀ ਰਹਿੰਦ-ਖੂੰਹਦ ਅਤੇ ਪਲਾਸਟਿਕ ਪਦਾਰਥ ਜਲ ਸਰੋਤਾਂ ਵਿੱਚ ਮਿਲ ਕੇ ਨਾਈਟ੍ਰੋਜਨ ਦੇ ਖਣਿਜ ਅਤੇ ਪ੍ਰਦੁਸ਼ਣ ਵਧਾ ਰਹੇ ਹਨ ਜਿਸ ਨਾਲ ਅਨੇਕਾਂ ਜੀਵ ਪ੍ਰਜਾਤੀਆਂ ਅਲੋਪ ਹੋ ਚੁੱਕੀਆਂ ਹਨ ਅਤੇ ਕਈ ਹੋਰਨਾਂ ਜੀਵਾਂ ਦਾ ਜੀਵਨ ਖਤਰੇ ਵਿੱਚ ਪਿਆ ਹੋਇਆ।

 

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button