Breaking NewsD5 specialIndiaNewsTop News

ਗਯਾ ‘ਚ ਫੌਜ ਦਾ ਮਾਈਕਰੋ ਏਅਰਕ੍ਰਾਫਟ ਕ੍ਰੈਸ਼, ਸਿਖਲਾਈ ਲਈ ਦੋ ਜਵਾਨਾਂ ਨੇ ਭਰੀ ਸੀ ਉਡ਼ਾਣ

ਗਯਾ : ਬਿਹਾਰ (Bihar) ਦੇ ਗਯਾ ‘ਚ ਫੌਜ ਦਾ ਇੱਕ ਮਾਈਕਰੋ ਏਅਰਕ੍ਰਾਫਟ (Micro Aircraft) ਡਿੱਗ ਗਿਆ ਹੈ। ਇੱਥੇ ਜ਼ਿਲ੍ਹੇ ਦੇ ਬੋਧਗਯਾ ਪ੍ਰਖੰਡ ਦੇ ਬਗਦਾਹਾ ਪਿੰਡ ‘ਚ ਫੌਜ ਦਾ ਏਅਰਕ੍ਰਾਫਟ ਖੇਤ ‘ਚ ਕ੍ਰੈਸ਼ ਹੋ ਗਿਆ। ਘਟਨਾ ਦੌਰਾਨ ਖੁਸ਼ਕਿਸਮਤੀ ਨਾਲ ਕੋਈ ਵੀ ਜ਼ਖ਼ਮੀ ਨਹੀਂ ਹੋਇਆ। ਏਅਰਕ੍ਰਾਫਟ ਦੇ ਦੋਵੇਂ ਪਾਇਲਟ ਵਾਲ – ਵਾਲ ਬਚ ਗਏ। ਅਚਾਨਕ ਵਾਪਰੀ ਇਸ ਦੁਰਘਟਨਾ ਪਿੱਛੋਂ ਮੌਕੇ ’ਤੇ ਪੇਂਡੂਆਂ ਦੀ ਵੱਡੀ ਭੀੜ ਜਮ੍ਹਾ ਹੋ ਗਈ ।

ਸਿੱਧੂ ਦੀ ਭੈਣ ਨੇ ਦਿੱਤੇ ਵੱਡੇ ਸਬੂਤ, ਇਧਰੋ ਆ ਗਿਆ ਨਵਜੋਤ ਸਿੱਧੂ ਦਾ ਬਿਆਨ, ਹੁਣ ਛੱਡੂ ਸਿਆਸਤ? |D5 Channel Punjabi

ਦੱਸਿਆ ਜਾਂਦਾ ਹੈ ਕਿ ਮਾਈਕਰੋ ਏਅਰਕ੍ਰਾਫਟ ਨੇ ਗਯਾ ਸਥਿਤ ਫੌਜ ਦੀ ਆਫਿਸਰਜ਼ ਟ੍ਰੇਨਿੰਗ ਅਕੈਡਮੀ (ਓ.ਟੀ.ਏ.) ਤੋਂ ਉਡਾਣ ਭਰੀ ਸੀ। ਕੁਝ ਦੂਰ ਉਸ ‘ਚ ਅਚਾਨਕ ਕੋਈ ਤਕਨੀਕੀ ਖਰਾਬੀ ਆ ਗਈ ਅਤੇ ਉਹ ਖੇਤਾਂ ਵਿਚ ਡਿੱਗ ਪਿਆ। ਹਾਦਸੇ ਦੀ ਸੂਚਨਾ ਮਿਲਦੀਆਂ ਹੀ ਓ.ਟੀ.ਏ.ਦੀ ਇਕ ਟੀਮ ਮੌਕੇ ’ਤੇ ਪੁੱਜੀ। ਮੁਰੰਮਤ ਪਿੱਛੋਂ ਮਾਈਕਰੋ ਏਅਰਕ੍ਰਾਫਟ ਨੂੰ ਓ.ਟੀ.ਏ. ਵਿਖੇ ਲਿਆਂਦਾ ਗਿਆ। ਪੇਂਡੂਆਂ ਦਾ ਕਹਿਣਾ ਹੈ ਕਿ ਮਾਈਕਰੋ ਏਅਰਕ੍ਰਾਫਟ ਦੇ ਖੇਤਾਂ ਵਿਚ ਡਿੱਗਣ ਕਾਰਨ ਉਨ੍ਹਾਂ ਦੀਆਂ ਫਸਲਾਂ ਨੂੰ ਨੁਕਸਾਨ ਪੁੱਜਾ ਹੈ। ਕਿਸਾਨਾਂ ਨੇ ਸਰਕਾਰ ਕੋਲੋਂ ਮੁਆਵਜ਼ੇ ਦੀ ਮੰਗ ਕੀਤੀ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button