Breaking NewsD5 specialNewsPunjabUncategorized

ਪੰਜਾਬ ਪੁਲਿਸ ਨੂੰ ਮਾੜਾ ਕਹਿਣ ਵਾਲਿਓ ਇੱਕ ਵਾਰ ਪੁਲਿਸ ਦਾ ਆਹ ਰੂਪ ਵੀ ਦੇਖੋ, ਵੀਡੀਓ ਦੇਖ ਹੋ ਜਾਓਗੇ ਭਾਵੁਕ

ਲੁਧਿਆਣਾ : ਲੁਧਿਆਣਾ ਵਿਖੇ ਕੁਝ ਸਮਾਜ ਸੇਵੀ ਸੰਸਥਾਵਾਂ ਵੱਲੋਂ ਮਿਲ ਕੇ ਗੁਰੂ ਨਾਨਕ ਮੋਦੀਖ਼ਾਨੇ ਦੀ ਸ਼ੁਰੂਆਤ ਕੀਤੀ ਗਈ ਸੀ। ਇੱਥੇ ਸਸਤੀਆਂ ਦਵਾਈਆਂ ਮੁਹਈਆ ਕਰਵਾਈਆਂ ਜਾਂਦੀਆਂ ਹਨ ਅਤੇ ਫੈਕਟਰੀ ਕੀਮਤਾਂ ਤੇ ਲੋਕਾਂ ਨੂੰ ਇਹ ਦਵਾਈਆਂ ਦਿੱਤੀਆਂ ਜਾਂਦੀਆਂ ਹਨ। ਇਸ ਦਾ ਸੋਸ਼ਲ ਮੀਡੀਆ ਤੇ ਲਗਾਤਾਰ ਪ੍ਰਚਾਰ ਹੋ ਰਿਹਾ ਹੈ ਜਿਸ ਦਾ ਮੈਡੀਕਲ ਐਸੋਸੀਏਸ਼ਨ ਨੇ ਵਿਰੋਧ ਕਰ ਦਿੱਤਾ ਹੈ ਅਤੇ ਦਵਾਖ਼ਾਨੇ ਦੇ ਪ੍ਰਬੰਧਕ ਬਲਜਿੰਦਰ ਜਿੰਦੂ ਤੇ ਮਾਮਲਾ ਦਰਜ ਕਰਵਾਉਣ ਦੀਆਂ ਧਮਕੀਆਂ ਦੇ ਰਹੇ ਹਨ।

ਕੈਪਟਨ ਦਾ ਮਿਹਣੇ ਮਾਰਨ ਵਾਲੇ ਬਾਜਵਾ ਤੇ ਦੂਲੋ ਨੂੰ ਠੋਕਵਾਂ ਜਵਾਬ, ਗੁੱਸੇ ‘ਚ ਦੋਵਾਂ ਨੂੰ ਦਿੱਤੀ ਵਾਰਨਿੰਗ

ਬਲਜਿੰਦਰ ਜਿੰਦੂ ਦਾ ਸਾਥ ਦੇਣ ਲਈ ਬੀਤੇ ਦਿਨ ਲੋਕ ਇਨਸਾਫ ਪਾਰਟੀ ਦੇ ਮੁਖੀ ਸਿਮਰਜੀਤ ਬੈਂਸ ਪਹੁੰਚੇ ਜਿਨ੍ਹਾਂ ਨੇ ਸਰਕਾਰ ਦਾ ਵਿਰੋਧ ਕੀਤਾ ਅਤੇ ਮੈਡੀਕਲ ਐਸੋਸੀਏਸ਼ਨ ਨੂੰ ਅਪੀਲ ਕੀਤੀ ਕਿ ਉਸ ਦਾ ਵਿਰੋਧ ਕਰਨ ਦੀ ਥਾਂ ਇਸ ਦਾ ਸਮਰਥਨ ਕੀਤਾ ਜਾਵੇ। ਉੱਥੇ ਹੀ ਹੁਣ ਗੁਰੂ ਨਾਨਕ ਮੋਦੀਖਾਨਾ ਨੂੰ ਪੁਲਿਸ ਦਾ ਸਾਥ ਮਿਲਿਆ ਹੈ। ASI ਅਜੀਤਪਾਲ ਸਿੰਘ ਨੇ ਸੁਪੋਰਟ ਦਾ ਦਿੱਤਾ ਭਰੋਸਾ ਹੈ ਤੇ ਨਾਲ ਹੀ ਸੰਸਥਾ ਦੀ ਪੈਸੇ ਦੇ ਕੇ ਮਦਦ ਕੀਤੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button