Breaking NewsD5 specialNewsPoliticsPress ReleasePunjabPunjab policeTop News

ਪੰਜਾਬ ਪੁਲਿਸ ਦੀ ਪੁਖ਼ਤਾ ਜਾਣਕਾਰੀ ਦੇ ਅਧਾਰ ’ਤੇ ਹਰਿਆਣਾ ਪੁਲਿਸ ਵੱਲੋਂ 3 ਆਈਈਡੀਜ਼ ਅਤੇ ਪਿਸਤੌਲ ਸਮੇਤ 4 ਵਿਅਕਤੀ ਗਿ੍ਫਤਾਰ

ਪੰਜਾਬ ਪੁਲਿਸ ਦੀਆਂ ਟੀਮਾਂ ਪਹਿਲਾਂ ਹੀ ਫਾਜ਼ਿਲਕਾ ਤੋਂ ਮੁਲਜਮਾਂ ਦਾ ਕਰ ਰਹੀਆਂ ਸਨ ਪਿੱਛਾ

ਚੰਡੀਗੜ: ਇੱਕ ਸੰਗਠਿਤ ਤੇ ਪੂਰਨ ਤਾਲਮੇਲ ਭਰਪੂਰ ਕਾਰਵਾਈ ਤਹਿਤ, ਪੰਜਾਬ ਪੁਲਿਸ ਨੇ ਵੀਰਵਾਰ ਨੂੰ ਦੋਸ਼ੀਆਂ ਦਾ 300 ਕਿਲੋਮੀਟਰ ਤੋਂ ਵੱਧ ਦੂਰ ਤੱਕ ਪਿੱਛਾ ਕਰਕੇ ਅਤੇ ਚਾਰ ਸ਼ੱਕੀ ਵਿਅਕਤੀਆਂ ਦੀ ਗਿ੍ਰਫਤਾਰੀ ਨਾਲ ਇੱਕ ਸੰਭਾਵੀ ਅੱਤਵਾਦੀ ਹਮਲੇ ਨੂੰ ਟਾਲਣ ਵਿੱਚ ਵੱਡੀ ਸਫਲਤਾ ਹਾਸਲ ਕੀਤੀ ਹੈ। ਇਨਾ ਵਿਅਕਤੀਆਂ ਕੋਲੋਂ 3 ਆਈਈਡੀਜ਼ ਜੋ ਇੱਕ ਮੈਟਲਿਕ ਕੇਸ (2.5 ਕਿਲੋ ਹਰੇਕ) ਵਿੱਚ ਪੈਕ ਕੀਤੇ ਗਏ ਸਨ ,1 ਪਿਸਤੌਲ ਅਤੇ ਗੋਲੀ ਸਿੱਕਾ ਬਰਾਮਦ ਕੀਤਾ ਗਿਆ ਹੈ।

ਕਮਾਲ ਦਾ ਆਹ ਵੈਦ, ਮੂੰਹ ਦੇਖ ਦੱਸ ਦਿੰਦਾ ਔਰਤ ਦੇ ਰੋਗ | D5 Channel Punjabi

ਦੋਸ਼ੀਆਂ ਦੀ ਪਛਾਣ ਗੁਰਪ੍ਰੀਤ ਸਿੰਘ, ਅਮਨਦੀਪ ਸਿੰਘ ਅਤੇ ਪਰਮਿੰਦਰ ਸਿੰਘ ਤਿੰਨੋਂ ਵਾਸੀ ਪਿੰਡ ਵਿੰਜੋਕੇ, ਜੀਰਾ, ਫਿਰੋਜ਼ਪੁਰ ਅਤੇ ਲੁਧਿਆਣਾ ਦੇ ਪਿੰਡ ਭੱਟੀਆਂ ਦੇ ਭੁਪਿੰਦਰ ਸਿੰਘ ਵਜੋਂ ਹੋਈ ਹੈ। ਹਰਿਆਣਾ ਪੁਲਿਸ ਨੇ ਉਕਤ ਵਿਅਕਤੀਆਂ ਨੂੰ ਪੰਜਾਬ ਪੁਲਿਸ ਦੀ ਸੂਹ ‘ਤੇ ਕਰਨਾਲ ਤੋਂ ਗਿ੍ਰਫਤਾਰ ਕੀਤਾ ਗਿਆ ਹੈ । ਇਸ ਸਬੰਧੀ ਜਾਣਕਾਰੀ ਸਾਂਝੀ ਕਰਦੇ ਹੋਏ, ਡਾਇਰੈਕਟਰ ਜਨਰਲ ਆਫ ਪੁਲਿਸ (ਡੀਜੀਪੀ) ਪੰਜਾਬ ਵੀ.ਕੇ ਭਾਵਰਾ ਨੇ ਕਿਹਾ ਕਿ ਕੇਂਦਰੀ ਏਜੰਸੀ ਨੇ ਪਹਿਲਾਂ ਇੱਕ ਇਨਪੁਟ ਸਾਂਝੀ ਕੀਤੀ ਸੀ ਕਿ ਫਾਜਿਲਕਾ ਅਤੇ ਫਿਰੋਜ਼ਪੁਰ ਦੇ ਸਰਹੱਦੀ ਜ਼ਿਲਿਆਂ ਵਿੱਚ ਕੁਝ ਸ਼ੱਕੀ ਵਿਅਕਤੀਆਂ ਦੇ ਹੋਣ ਬਾਰੇ ਜਾਣਕਾਰੀ ਮਿਲੀ ਸੀ, ਜਿਨਾਂ ’ਤੇ ਪੁਲਿਸ ਨੂੰ ਸ਼ੱਕ ਹੈ ਕਿ ਉਹ ਵਿਸਫੋਟਕ ਸਮੱਗਰੀ ਅਤੇ ਹਥਿਆਰ ਲਿਜਾ ਸਕਦੇ ਹਨ।

Karnal Terrorist Arrest ਮਾਮਲੇ ‘ਚ ਵੱਡਾ ਖੁਲਾਸਾ! Pakistan ਨੇ ਖੇਡੀ ਨਵੀਂ ਚਾਲ | D5 Channel Punjabi

ਉਨਾਂ ਦੱਸਿਆ ਕਿ ਉਕਤ ਜਾਣਕਾਰੀ ਤੋਂ ਬਾਅਦ, ਕਮਾਂਡੈਂਟ ਪੀਏਪੀ ਹਰਕਮਲਪ੍ਰੀਤ ਸਿੰਘ ਖੱਖ ਅਤੇ ਐਸ.ਐਚ.ਓ. ਐਸ.ਐਸ.ਓ.ਸੀ. ਫਾਜ਼ਿਲਕਾ ਸਤਿੰਦਰਦੀਪ ਸਿੰਘ ਬਰਾੜ ਦੀ ਅਗਵਾਈ ਵਾਲੀਆਂ ਪੁਲਿਸ ਟੀਮਾਂ ਵੱਲੋਂ ਕੇਂਦਰੀ ਏਜੰਸੀ ਦੀਆਂ ਟੀਮਾਂ ਨਾਲ ਮਿਲ ਕੇ ਇਨਾਂ ਸ਼ੱਕੀਆਂ ਨੂੰ ਕਾਬੂ ਕਰਨ ਲਈ ਬੁੱਧਵਾਰ ਅਤੇ ਵੀਰਵਾਰ ਦੀ ਦਰਮਿਆਨੀ ਰਾਤ ਨੂੰ ਛਾਪੇਮਾਰੀ ਕੀਤੀ ਗਈ ।

Patiala Clash News : Parwana ਦੀ ਕੋਰਟ ‘ਚ ਪੇਸ਼ੀ, ਰਿਮਾਂਡ ਦੌਰਾਨ ਦੱਸਿਆ ਸੱਚ? | D5 Channel Punjabi

ਇਹਨਾਂ ਟੀਮਾਂ ਨੇ ਸਾਂਝੇ ਤੌਰ ‘ਤੇ ਫਿਰੋਜ਼ਪੁਰ, ਫਾਜ਼ਿਲਕਾ, ਫਰੀਦਕੋਟ ਅਤੇ ਐਸਏਐਸ ਨਗਰ ਜ਼ਿਲਿਆਂ ਵਿੱਚ ਸ਼ੱਕੀ ਟਿਕਾਣਿਆਂ ਦੀ ਪਛਾਣ ਕੀਤੀ ਸੀ। ਡੀ.ਜੀ.ਪੀ. ਨੇ ਦੱਸਿਆ ਕਿ ਸ਼ੱਕੀ ਵਿਅਕਤੀ ਫਿਰੋਜ਼ਪੁਰ ਦੇ ਖੇਤਰ ਵਿੱਚ ਇੱਕ ਚਿੱਟੇ ਰੰਗ ਦੀ ਇਨੋਵਾ ਗੱਡੀ ਡੀਐਲ1 ਵੀਬੀ 7869 ਵਿੱਚ ਘੁੰਮਦੇ ਪਾਏ ਗਏ ਅਤੇ ਪੁਲਿਸ ਵੱਲੋਂ ਪਿੱਛਾ ਕਰਨ ’ਤੇ ਉਹਨਾ ਨੇ ਗੱਡੀ ਦਾ ਰੁਖ ਲੁਧਿਆਣਾ ਵੱਲ ਕਰ ਲਿਆ।

ਕੈਨੇਡਾ ਦੀ PR ਲੈਣ ਵਾਲੇ ਹੋਣ ਜਾਣ ਤਿਆਰ! ਆ ਗਿਆ ਸਰਕਾਰ ਦਾ ਫੈਸਲਾ | D5 Channel Punjabi

ਉਨਾਂ ਕਿਹਾ “ਜਦੋਂ ਸ਼ੱਕੀ ਵਿਅਕਤੀ ਨੈਸ਼ਨਲ ਹਾਈਵੇਅ ਦੇ ਰਸਤੇ ਅੰਬਾਲਾ ਵੱਲ ਅੱਗੇ ਵਧਣ ਲੱਗੇ, ਤਾਂ ਫੌਰੀ ਕਾਰਵਾਈ ਕਰਦੇ ਹੋਏ, ਪੰਜਾਬ ਪੁਲਿਸ ਨੇ ਹਰਿਆਣਾ ਪੁਲਿਸ ਨਾਲ ਰਾਬਤਾ ਬਣਾਇਆ ਜਿਸ ਤਹਿਤ ਕਰਨਾਲ ਵਿੱਚ ਵਾਹਨ ਨੂੰ ਰੋਕ ਕੇ ਮੁਲਜਮਾਂ ਨੂੰ ਆਈਈਡੀ ਸਮੇਤ ਗਿ੍ਰਫਤਾਰ ਕੀਤਾ ਗਿਆ।’’ ਮੁੱਢਲੀ ਪੁੱਛਗਿੱਛ ਦੌਰਾਨ ਮੁਲਜ਼ਮਾਂ ਨੇ ਕਬੂਲਿਆ ਕਿ ਉਹ ਪਾਕਿਸਤਾਨ ਸਥਿਤ ਗੈਂਗਸਟਰ ਤੋਂ ਅੱਤਵਾਦੀ ਬਣੇ ਹਰਵਿੰਦਰ ਸਿੰਘ ਉਰਫ ਰਿੰਦਾ ਲਈ ਕੰਮ ਕਰਦੇ ਸਨ।

ਨੌਜਾਵਾਨ ਨੇ ਕੀਤਾ ਅਜਿਹਾ ਕੰਮ, ਪ੍ਰਧਾਨ ਮੰਤਰੀ ਮੋਦੀ ਨੇ ਵੀ ਕੀਤੀ ਤਾਰੀਫ਼ | D5 Channel Punjabi

ਜਿਕਰਯੋਗ ਹੈ ਕਿ ਰਿੰਦਾ ਜੋ ਕਿ ਪੰਜਾਬ, ਚੰਡੀਗੜ, ਮਹਾਰਾਸ਼ਟਰ ਅਤੇ ਹਰਿਆਣਾ ਵਿੱਚ ਸਰਗਰਮ ਇੱਕ ਮਸ਼ਹੂਰ ਗੈਂਗਸਟਰ ਹੈ ਅਤੇ ਪੰਜਾਬ ਪੁਲਿਸ ਨੂੰ ਕਤਲ, ਕੰਟਰੈਕਟ ਕਿਲਿੰਗ, ਡਕੈਤੀ, ਫਿਰੌਤੀ ਅਤੇ ਸਨੈਚਿੰਗ ਵਰਗੇ ਕਈ ਘਿਨਾਉਣੇ ਅਪਰਾਧਾਂ ਵਿੱਚ ਲੋੜੀਂਦਾ ਹੈ। ਦੱਸਣਯੋਗ ਹੈ ਕਿ ਕਰਨਾਲ ਦੇ ਮਧੂਬਨ ਪੁਲਿਸ ਥਾਣੇ ਵਿੱਚ ਦਰਜ ਕੀਤੀ ਗਈ ਐਫ.ਆਈ.ਆਰ. ਮੁਤਾਬਕ ਐਸ.ਐਸ.ਓ.ਸੀ. ਫਾਜ਼ਿਲਕਾ ਦੇ ਐਸ.ਐਚ.ਓ. ਸਤਿੰਦਰ ਸਿੰਘ ਬਰਾੜ ਨੇ ਹਰਿਆਣਾ ਪੁਲਿਸ ਨੂੰ ਸੂਹ ਦਿੱਤੀ ਸੀ ਕਿ ਇੱਕ ਚਿੱਟੇ ਰੰਗ ਦੀ ਇਨੋਵਾ ਕਾਰ ਸ਼ੱਕੀ ਰੂਪ ਵਿੱਚ ਵਿਸਫੋਟਕ ਲੈ ਕੇ ਪੰਜਾਬ ਤੋਂ ਦਿੱਲੀ ਵੱਲ ਜਾ ਰਹੀ ਹੈ ।

ਪਟਿਆਲਾ ਮਾਮਲੇ ‘ਚ ਵੱਡਾ ਮੋੜ, ਬੀਜੇਪੀ ਲੀਡਰ ਦਾ ਹੱਥ? CM ਮਾਨ ਦਾ ਵੱਡਾ ਐਕਸ਼ਨ | D5 Channel Punjabi

ਜਿਸ ਉਪਰੰਤ ਪੁਲਿਸ ਦੀਆਂ ਟੀਮਾਂ ਨੂੰ ਬਸਤਾਰਾ ਟੋਲ ਪਲਾਜਾ ਤੇ ਨਾਕਾ ਲਗਾਉਣ ਲਈ ਭੇਜਿਆ ਗਿਆ ਅਤੇ ਵਾਹਨਾਂ ਦੀ ਚੈਕਿੰਗ ਦੌਰਾਨ ਮੁਲਜਮਾਂ ਨੂੰ ਗੋਲੀ ਸਿੱਕੇ ਸਮੇਤ ਗਿ੍ਰਫਤਾਰ ਕਰ ਲਿਆ ਗਿਆ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button