PunjabTop News

ਪੰਜਾਬ: ਨਵੇਂ ਸਾਲ ‘ਚ ਬਣੇਗਾ ਤੀਜਾ ਹਵਾਈ ਅੱਡਾ

ਨਵੇਂ ਸਾਲ ‘ਤੇ ਨਵੇਂ ਤੋਹਫ਼ਿਆਂ ਦੀ ਉਡੀਕ ‘ਚ ਪੰਜਾਬ ਨੂੰ ਬਹੁਤ ਉਮੀਦਾਂ ਹਨ। ਇਨ੍ਹਾਂ ਆਸਾਂ ਦੇ ਆਸਰੇ ਹੀ ਪੰਜਾਬ ਦੇ ਲੋਕ ਸਰਕਾਰ ਵੱਲ ਤੱਕ ਰਹੇ ਹਨ। ਉਮੀਦਾਂ ਨੂੰ ਦੇਖਦੇ ਹੋਏ ਪੰਜਾਬ ਨੂੰ ਨਵੇਂ ਸਾਲ ‘ਚ ਅੰਮ੍ਰਿਤਸਰ ਅਤੇ ਚੰਡੀਗੜ੍ਹ ਤੋਂ ਬਾਅਦ ਤੀਜਾ ਅੰਤਰਰਾਸ਼ਟਰੀ ਹਵਾਈ ਅੱਡਾ ਮਿਲਣ ਜਾ ਰਿਹਾ ਹੈ। ਲੁਧਿਆਣਾ ਦੇ ਹਲਵਾਰਾ ਵਿਖੇ ਇਸ ਦੀ ਉਸਾਰੀ ਦਾ ਕੰਮ ਜੰਗੀ ਪੱਧਰ ‘ਤੇ ਚੱਲ ਰਿਹਾ ਹੈ। ਪੰਜਾਬ ਸਰਕਾਰ ਨੇ ਸੂਬੇ ਵਿੱਚ ਬਿਜਲੀ ਨਾਲ ਚੱਲਣ ਵਾਲੇ ਇੱਕ ਲੱਖ ਖੇਤੀ ਟਿਊਬਵੈਲਾਂ ਨੂੰ ਸੂਰਜੀ ਊਰਜਾ ਵਿੱਚ ਬਦਲਣ ਦਾ ਫੈਸਲਾ ਕੀਤਾ ਹੈ। ਇਸ ਪ੍ਰਾਜੈਕਟ ਦੇ ਮੁਕੰਮਲ ਹੋਣ ‘ਤੇ 200 ਕਰੋੜ ਰੁਪਏ ਦੀ ਬਿਜਲੀ ਸਬਸਿਡੀ ‘ਤੇ ਹੋਣ ਵਾਲੇ ਸਾਲਾਨਾ ਖਰਚੇ ਦੀ ਬਚਤ ਹੋਵੇਗੀ। ਸਰਕਾਰ ਇਸ ਯੋਜਨਾ ‘ਤੇ ਨਵੇਂ ਸਾਲ ‘ਚ ਕੰਮ ਸ਼ੁਰੂ ਕਰੇਗੀ।ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਚੋਣਾਂ ਤੋਂ ਪਹਿਲਾਂ ਸੂਬੇ ਦੀਆਂ ਔਰਤਾਂ ਨੂੰ 1000 ਰੁਪਏ ਪ੍ਰਤੀ ਮਹੀਨਾ ਦੇਣ ਦਾ ਐਲਾਨ ਕੀਤਾ ਸੀ। ਹਾਲਾਂਕਿ ਸਰਕਾਰ ਪਹਿਲੇ ਸਾਲ ‘ਚ ਇਹ ਵਾਅਦਾ ਪੂਰਾ ਨਹੀਂ ਕਰ ਸਕੀ ਹੈ ਪਰ 2023 ‘ਚ ਔਰਤਾਂ ਨੂੰ ਇਹ ਲਾਭ ਮਿਲਣ ਦੀ ਉਮੀਦ ਹੈ। ਇਸ ਲਈ ਸਰਕਾਰ ਨੇ ਅੰਦਰੂਨੀ ਤੌਰ ‘ਤੇ ਪੂਰੀ ਤਿਆਰੀ ਕਰ ਲਈ ਹੈ। ਪੰਜਾਬ ਸਰਕਾਰ ਇਸ ਸਾਲ ਦੇ ਬਜਟ ਵਿੱਚ ਇਸ ਐਲਾਨ ਨੂੰ ਲਾਗੂ ਕਰ ਸਕਦੀ ਹੈ।

ਪੰਜਾਬ ‘ਚ ਸਿੱਖਿਆ ਸਮੇਤ ਹੋਰ ਵਿਭਾਗਾਂ ‘ਚ ਠੇਕੇ ‘ਤੇ ਸੇਵਾਵਾਂ ਨਿਭਾਅ ਰਹੇ ਕਰੀਬ 36 ਹਜ਼ਾਰ ਕੱਚੇ ਮੁਲਾਜ਼ਮਾਂ ਨੂੰ ਸਰਕਾਰ ਨਵੇਂ ਸਾਲ ‘ਚ ਰੈਗੂਲਰ ਕਰਨ ਦਾ ਤੋਹਫਾ ਦੇ ਸਕਦੀ ਹੈ। ਮੁਲਾਜ਼ਮ ਯੂਨੀਅਨਾਂ ਅਤੇ ਜੱਥੇਬੰਦੀਆਂ ਨੇ ਇਸ ਸਬੰਧੀ ਪੰਜਾਬ ਸਰਕਾਰ ਨਾਲ ਕਈ ਪੜਾਵਾਂ ਵਿੱਚ ਮੀਟਿੰਗਾਂ ਕੀਤੀਆਂ ਹਨ। ਸਰਕਾਰ ਇਨ੍ਹਾਂ ਮੁਲਾਜ਼ਮਾਂ ਲਈ ਵਿਸ਼ੇਸ਼ ਕੇਡਰ ਲਿਆਉਣ ਦੀ ਤਿਆਰੀ ਕਰ ਰਹੀ ਹੈ। ਨਵੇਂ ਸਾਲ ਵਿੱਚ ਕਰਮਚਾਰੀਆਂ ਦੇ ਪੱਕੇ ਹੋਣ ਦੀ ਉਮੀਦ ਹੈ CBG ਪਲਾਂਟ 8000 ਤੋਂ ਵੱਧ ਹੁਨਰਮੰਦ ਅਤੇ ਗੈਰ-ਹੁਨਰਮੰਦ ਲੋਕਾਂ ਨੂੰ ਰੁਜ਼ਗਾਰ ਪ੍ਰਦਾਨ ਕਰਨਗੇ ਸੁਪਰ ਐਨਰਜੀ ਕੰਜ਼ਰਵੇਸ਼ਨ ਬਿਲਡਿੰਗ ਕੋਡ ਦੀ ਇਮਾਰਤ ਮੋਹਾਲੀ ਵਿੱਚ ਬਣੇਗੀ, ਬਿਜਲੀ ਦੀ ਬਚਤ ਹੋਵੇਗੀ ਸਾਰੀਆਂ ਸਰਕਾਰੀ ਇਮਾਰਤਾਂ ‘ਤੇ ਸੌਰ ਊਰਜਾ ਪੈਨਲ ਲਗਾਏ ਜਾਣਗੇ

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button