Breaking NewsD5 specialIndiaNewsPoliticsPunjab

ਮੰਤਰੀ ਮੰਡਲ ਵੱਲੋਂ ਅਨਾਜ ਖਰੀਦ ‘ਚ ਵਿੱਤੀ ਪਾੜਾ ਮੁਕਾਉਣ ਲਈ ਸੁਝਾਅ ਦੇਣ ਵਾਸਤੇ ਕੈਬਨਿਟ ਸਬ-ਕਮੇਟੀ ਦਾ ਗਠਨ

ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅਨਾਜ ਦੀ ਖਰੀਦ ਪ੍ਰਕਿਰਿਆ ਵਿੱਚ ਵਿਧੀਪੂਰਵਕ ਮੁੱਦਿਆਂ ਨਾਲ ਪੈਂਦੇ ਵਿੱਤੀ ਪਾੜੇ ਨੂੰ ਸੁਲਝਾਉਣ ਲਈ ਕੈਬਨਿਟ ਸਬ-ਕਮੇਟੀ ਦਾ ਗਠਨ ਕੀਤਾ ਹੈ। ਤਿੰਨ-ਮੈਂਬਰੀ ਸਬ-ਕਮੇਟੀ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ, ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਅਤੇ ਖੁਰਾਕ ਤੇ ਸਿਵਲ ਸਪਲਾਈਜ਼ ਮੰਤਰੀ ਭਾਰਤ ਭੂਸ਼ਣ ਆਸ਼ੂ ‘ਤੇ ਆਧਾਰਿਤ ਹੈ।

ਕੈਪਟਨ ਸਰਕਾਰ ਨੂੰ 100 ਕਰੋੜ ਰੁਪਏ ਦਾ ਝਟਕਾ | Breaking | High Court Orders to Punjab Government

ਇਸ ਕਮੇਟੀ ਨੂੰ ਵਿੱਤੀ ਪਾੜਾ ਖਤਮ ਕਰਨ ਲਈ ਰੂਪ-ਰੇਖਾ ਉਲੀਕਣ ‘ਤੇ ਕੰਮ ਕਰਨ ਵਾਸਤੇ ਆਖਿਆ ਗਿਆ ਹੈ। ਜਿਸ ਨੂੰ ਬਜਟ ਵਿਵਸਥਾ ਰਾਹੀਂ ਨਿਪਟਾਇਆ ਜਾਵੇਗਾ। ਇਹ ਕਮੇਟੀ ਪ੍ਰਸਤਾਵਿਤ ‘ਪੰਜਾਬ ਫੂਡ ਗਰੇਨਜ਼ ਲੇਬਰ ਐਂਡ ਕਾਰਟੇਜ਼ ਪਾਲਿਸੀ, 2020-21’ ਵਿੱਚ ਹੋਰ ਵਧੇਰੇ ਪਾਰਦਰਸ਼ਤਾ ਤੇ ਕੁਸ਼ਲਤਾ ਲਿਆਉਣ ਲਈ ਸੁਝਾਅ ਦੇਵੇਗੀ।

ਨਿਰਭਿਆ ਕੇਸ ‘ਚ ਸੁਪਰੀਮ ਦਾ ਵੱਡਾ ਫੈਸਲਾ | SC on Nirbhaya Case

ਮੁੱਖ ਮੰਤਰੀ ਦਫ਼ਤਰ ਦੇ ਇਕ ਬੁਲਾਰੇ ਮੁਤਾਬਕ ਇਸ ਕਦਮ ਨਾਲ ਜਿੱਥੇ ਸਾਰੇ ਭਾਈਵਾਲਾਂ ਨੂੰ ਬਰਾਬਰ ਮੌਕੇ ਮੁਹੱਈਆ ਕਰਵਾਉਣ ਨੂੰ ਯਕੀਨੀ ਬਣਾਇਆ ਜਾ ਸਕੇਗਾ, ਉੱਥੇ ਹੀ ਵਿੱਤੀ ਅੰਤਰ ਨੂੰ ਘਟਾਉਣ ਵਿੱਚ ਵੀ ਮਦਦ ਮਿਲੇਗੀ।

 

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button