Breaking NewsD5 specialNewsPoliticsPunjab

ਕਾਂਗਰਸੀ MLA ‘ਤੇ ਭੜਕਿਆ ਨੌਜਵਾਨ! ਫੇਰ ਧੱਕੇ ਮਾਰ ਕੇ ਕੱਢਿਆ ਰੈਲੀ ‘ਚੋਂ ਬਾਹਰ ? (ਵੀਡੀਓ)

ਖਡੂਰ ਸਾਹਿਬ : ਪੰਜਾਬ ‘ਚ ਕਾਂਗਰਸ ਆਪਣੇ ਚੋਣ ਪ੍ਰਚਾਰ ਦੌਰਾਨ ਕੀਤੇ ਕੰਮਾਂ ਦੀਆਂ ਉਪਲਬਧੀਆਂ ਗਿਣਾ ਰਹੀ ਹੈ ਅਤੇ 13 ਦੀਆਂ 13 ਸੀਟਾਂ ‘ਤੇ ਚੋਣ ਜਿੱਤਣ ਦਾ ਦਾਅਵਾ ਕਰ ਰਹੀ ਹੈ ਪਰ ਹਲਕਾ ਖਡੂਰ ਸਾਹਿਬ ‘ਚ ਕਾਂਗਰਸੀ ਉਮੀਦਵਾਰ ਜਸਬੀਰ ਸਿੰਘ ਡਿੰਪਾ ਦੀ ਰੈਲੀ ‘ਚ ਕੁਝ ਅਜਿਹੀਆਂ ਤਸਵੀਰਾਂ ਸਾਹਮਣੇ ਆਈਆਂ ਹਨ।

Read Also ਰੈਲੀ ‘ਚ ਕਾਂਗਰਸੀ ਪਾ ਰਹੇ ਸੀ ਭੰਗੜਾ, ਦੇਖ ਕੇ ਸਿੱਧੂ ਹੋ ਗਿਆ ਸਿੱਧਾ (ਵੀਡੀਓ)

ਜਦੋਂ ਸਟੇਜ ਤੋਂ ਕਾਂਗਰਸ ਦੇ ਵਿਧਾਇਕ ਹਰਮਿੰਦਰ ਸਿੰਘ ਪੱਟੀ ਵਰਕਰਾਂ ਨੂੰ ਸੰਬੋਧਨ ਕਰ ਰਹੇ ਸੀ ਅਤੇ ਕਾਂਗਰਸ ਸਰਕਾਰ ਵਲੋਂ ਕੀਤਾ ਕੰਮ ਲੋਕਾਂ ਨੂੰ ਗਿਣਾ ਰਹੇ ਸੀ ਤਾਂ ਅਚਾਨਕ ਹੀ ਕਾਂਗਰਸ ਦਾ ਇੱਕ ਵਰਕਰ ਸਟੇਜ ਦੇ ਸਾਹਮਣੇ ਆ ਕੇ ਖੜ੍ਹਾ ਹੋ ਜਾਂਦਾ ਤੇ ਰੋਲਾ ਪਾਉਣਾ ਸ਼ੁਰੂ ਕਰ ਦਿੰਦਾ ਹੈ।

ਫਿਰ ਇੱਕ ਦਮ ਕਾਂਗਰਸੀ ਵਰਕਰਾਂ ਆ ਜਾਂਦੇ ਹਨ ਅਤੇ ਉਸ ਨੂੰ ਰੋਕਣ ਲਈ ਜੱਦੋ-ਜਹਿਦ ਕਰਨ ਲੱਗ ਜਾਂਦੇ ਹਨ। ਜਦੋਂ ਉਹ ਨਹੀਂ ਰੁਕਦਾ ਤਾਂ ਉਸਦਾ ਗਲਾ ਤੱਕ ਵੀ ਫੜ੍ਹ ਲੈਦੇ ਹਨ। ਇਹ ਸਭ ਕਾਫੀ ਸਮੇਂ ਤੱਕ ਚੱਲਦਾ ਰਿਹਾ, ਕਾਂਗਰਸੀ ਵਰਕਰਾਂ ਨੇ ਉਸ ਨੂੰ ਧੱਕੇ ਨਾਲ ਰੈਲੀ ‘ਚੋਂ ਬਾਹਰ ਕੱਢਿਆ, ਜਿਸ ਦੀਆ ਤਸਵੀਰਾਂ ਕੈਮਰੇ ‘ਤੇ ਕੈਦ ਹੋ ਗਈਆਂ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button