Breaking NewsD5 specialNewsPunjabTop News

ਅੱਜ ਖੜਗੇ ਕਮੇਟੀ ਨਾਲ ਹੋਵੇਗੀ ਸੀ ਐਮ ਕੈਪਟਨ ਦੀ ਬੈਠਕ

ਚੰਡੀਗੜ੍ਹ : ਪੰਜਾਬ ਕਾਂਗਰਸ ‘ਚ ਮਚੇ ਘਮਾਸਾਨ ਨੂੰ ਸ਼ਾਤ ਕਰਨ ਦੇ ਲਈ ਖੜਗੇ ਕਮੇਟੀ ਇੱਕ ਵਾਰ ਫਿਰ ਕੈਪਟਨ ਅਮਰਿੰਦਰ ਸਿੰਘ ਨਾਲ ਅੱਜ ਮੁਲਾਕਾਤ ਕਰੇਗੀ। ਇਸ ‘ਚ ਨਾਰਾਜ਼ ਨੇਤਾ ਨਵਜੋਤ ਸਿੱਧੂ ਵੱਲੋਂ ਕੈਪਟਨ ਤੇ ਕੀਤੇ ਗਏ ਤਾਜ਼ਾ ਹਮਲੇ ਨੂੰ ਹਾਈਕਮਾਨ ਨੇ ਬੇਹੱਦ ਗੰਭੀਰਤਾ ਨਾਲ ਲਿਆ ਹੈ। ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਅੱਧਾ ਦਰਜ਼ਨ ਨਾਰਾਜ਼ ਮੰਤਰੀਆ , ਵਿਧਾਇਕ ਪਰਗਟ ਸਿੰਘ ਅਤੇ ਸੀ ਐਮ ਦੇ 5 ਸਲਾਹਕਾਰਾ ਨੂੰ ਮੁਲਾਕਾਤ ਦੇ ਲਈ ਦਿੱਲੀ ਬੁਲਾਇਆ ਹੈ। ਸੀਐਮ ਕੈਪਟਨ ਸਵੇਰੇ 11 ਵਜੇ ਮਲਿਕਾਰਜੁਨ ਖੜਗੇ ਤਿੰਨ ਮੈਂਬਰੀ ਕਮੇਟੀ ਨਾਲ ਮੁਲਾਕਾਤ ਕਰਨਗੇ।

ਆਹ ਚੀਜ਼ ਬਣਾਉਂਦੀ ਹੈ ਬੰਦੇ ਨੂੰ ਲੀਡਰ ! ਕਾਮਯਾਬ ਹੋਣ ਦਾ ਤਰੀਕਾ! ਦੇਖੋ ਵੀਡੀਓ !

ਦੱਸਿਆ ਜਾ ਰਿਹਾ ਹੈ ਕਿ ਕਮੇਟੀ ਵੱਲੋਂ ਰਿਪੋਰਟ ਸੌਂਪਣ ਤੋਂ ਬਾਅਦ ਕਾਂਗਰਸ ਦੀ ਕਾਰਜਕਾਰੀ ਪ੍ਰਧਾਨ ਸੋਨੀਆ ਗਾਂਧੀ ਨੇ ਪੰਜਾਬ ਕਾਂਗਰਸ ਨੂੰ ਲੈ ਕੇ ਕੁਝ ਹੋਰ ਫੀਡਬੈਕ ਮੰਗਿਆ ਹੈ ਅਤੇ ਇਸ ਲਈ ਕੈਪਟਨ ਨੂੰ ਕਮੇਟੀ ਨੇ ਇੱਕ ਵਾਰ ਫਿਰ ਤਲਬ ਕੀਤਾ ਹੈ। ਨਾਰਾਜ਼ ਨੇਤਾਵਾਂ ਨੇ ਜਿਨ੍ਹਾਂ ਮੁੱਦਿਆ ਨੂੰ ਲੈ ਕੇ ਮੁੱਖਮੰਤਰੀ ਤੇ ਨਿਸ਼ਾਨਾ ਸਾਧਿਆ ਹੈ। ਕੈਪਟਨ ਇਨ੍ਹਾਂ ਮੁੱਦਿਆ ਤੇ ਅਜੇ ਤੱਕ ਦੀ ਪ੍ਰਗਤੀ ਦੇ ਬਾਰੇ ‘ਚ ਕਮੇਟੀ ਨੂੰ ਪੂਰੀ ਜਾਣਕਾਰੀ ਦੇਣਗੇ। ਖੜਗੇ ਕਮੇਟੀ ‘ਚ ਪੰਜਾਬ ਕਾਂਗਰਸ ਇੰਚਾਰਜ ਹਰੀਸ਼ ਰਾਵਤ ਅਤੇ ਸਾਬਕਾ ਸੰਸਦ ਜੈ ਪ੍ਰਕਾਸ਼ ਅਗਰਵਾਲ ਸ਼ਾਮਿਲ ਹਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button