Breaking NewsD5 specialIndiaNewsTop News

ਦਿੱਲੀ ਪਹੁੰਚੀ Oxygen Express, ਰੇਲ ਮੰਤਰੀ ਪਿਊਸ਼ ਗੋਇਲ ਨੇ ਕਿਹਾ – ਕੋਵਿਡ ਦੇ ਖਿਲਾਫ ਜੰਗ ‘ਚ ਕੋਈ ਕਸਰ ਨਹੀਂ ਛੱਡੀ ਜਾਵੇਗੀ

ਨਵੀਂ ਦਿੱਲੀ : ਦਿੱਲੀ ਨੂੰ ਲਗਭਗ 70 ਟਨ ਜੀਵਨ ਦੇਣ ਵਾਲੀ ਆਕਸੀਜਨ ਵਾਲੀ ਪਹਿਲੀ ਆਕਸੀਜਨ ਐਕਸਪ੍ਰੈਸ ਰੇਲ ਮੰਗਲਵਾਰ ਸਵੇਰੇ ਰਾਸ਼ਟਰੀ ਰਾਜਧਾਨੀ ਪਹੁੰਚੀ। ਅਧਿਕਾਰੀਆਂ ਨੇ ਇਸ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਇਹ ਆਕਸੀਜਨ ਹੁਣ ਦਿੱਲੀ ਸਰਕਾਰ ਦੇ ਵੱਖ ਵੱਖ ਹਸਪਤਾਲਾਂ ਵਿੱਚ ਪਹੁੰਚਾਈ ਜਾਵੇਗੀ।

ਸਵੇਰੇ-ਸਵੇਰੇ ਦਿੱਲੀ ਤੋਂ ਆਈ ਵੱਡੀ ਖੁਸ਼ਖਬਰੀ,ਅਦਾਲਤ ਦੇ ਫੈਸਲੇ ਨੇ ਖੁਸ਼ ਕਰਤੇ ਕਿਸਾਨ!ਮੋਦੀ ਨੂੰ ਦਿੱਤਾ ਝਟਕਾ,

ਰੇਲ ਮੰਤਰੀ ਪਿਊਸ਼ ਗੋਇਲ ਨੇ ਟਵੀਟ ਕੀਤਾ , ‘‘ਰਾਸ਼ਟਰੀ ਰਾਜਧਾਨੀ ਵਿੱਚ ਮਰੀਜ਼ਾਂ ਲਈ ਆਕਸੀਜਨ ਦੇ ਨਾਲ ਛੱਤੀਸਗੜ ਦੇ ਰਾਏਗੜ ਤੋਂ ਆਕਸੀਜਨ ਐਕਸਪ੍ਰੈਸ ਦਿੱਲੀ ਪਹੁੰਚ ਗਈ ਹੈ। ਭਾਰਤੀ ਰੇਲ ਕੋਵਿਡ – 19 ਦੇ ਖਿਲਾਫ ਸਾਡੀ ਜੰਗ ਵਿੱਚ ਕੋਈ ਕਸਰ ਨਹੀਂ ਛੱਡਾਂਗੇ।’’ ਇਸ ਤੋਂ ਪਹਿਲਾਂ ਰੇਲਵੇ ਨੇ ਕਿਹਾ ਸੀ ਕਿ ਉਸਨੇ ਅੰਗੂਲ, ਕਲਿੰਗਾਨਗਰ, ਰੁੜਕੇਲਾ ਅਤੇ ਰਾਏਗੜ ਤੋਂ ਮੈਡੀਕਲ ਆਕਸੀਜਨ ਦਿੱਲੀ ਅਤੇ ਐਨਸੀਆਰ ਖੇਤਰ ਵਿੱਚ ਪਹੁੰਚਾਉਣ ਦੀ ਯੋਜਨਾ ਤਿਆਰ ਕੀਤੀ ਹੈ। ਹਾਲਾਂਕਿ ਰਾਸ਼ਟਰੀ ਰਾਜਧਾਨੀ ਵਿੱਚ ਅਜਿਹੀ ਦੂਜੀ ਟ੍ਰੇਨ ਦੇ ਆਉਣ ਬਾਰੇ ਕੋਈ ਜਾਣਕਾਰੀ ਨਹੀਂ ਹੈ।

 

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button