Breaking NewsD5 specialIndiaNewsPoliticsPunjab

ਪੰਜਾਬ ਦੇ ਹੱਕਾਂ ‘ਤੇ ਡਾਕੇ ਮਾਰਨ ‘ਚ ਕਾਂਗਰਸ ਨੂੰ ਵੀ ਮੋਦੀ ਨੇ ਛੱਡਿਆ ਪਿੱਛੇ : ਚੀਮਾ

ਚੰਡੀਗੜ੍ਹ : ਆਪ ਪੰਜਾਬ ਨੇ ਚੰਡੀਗੜ੍ਹ ‘ਚ ਪੰਜਾਬ ਦੇ ਕੋਟੇ ‘ਤੇ ਕੇਂਦਰ ਵੱਲੋਂ ਕੀਤੇ ਗਏ ਕਬਜੇ ਦਾ ਜੋਰਦਾਰ ਵਿਰੋਧ ਕੀਤਾ। ਇਸ ਮਾਮਲੇ ‘ਤੇ ਵਿਧਾਇਕ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਪੰਜਾਬ ਦੇ ਹੱਕਾਂ ਨੂੰ ਜਬਰੀ ਖੋਹਣ ਦੇ ਮਾਮਲੇ ‘ਚ ਬੀਜੇਪੀ ਸਰਕਾਰ ਨੇ ਕਾਂਗਰਸ ਦੀਆਂ ਕੇਂਦਰ ਸਰਕਾਰਾਂ ਨੂੰ ਵੀ ਪਿੱਛੇ ਛੱਡ ਦਿੱਤਾ। ‘ਆਪ’ ਮੁੱਖ ਦਫ਼ਤਰ ਵੱਲੋਂ ਜਾਰੀ ਬਿਆਨ ਰਾਹੀਂ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਮੋਦੀ ਸਰਕਾਰ ਨੇ ਜਿਸ ਤਾਨਾਸ਼ਾਹੀ ਨਾਲ ਚੰਡੀਗੜ੍ਹ ‘ਚ ਪੰਜਾਬ ਦਾ 60 ਫ਼ੀਸਦੀ ਕੋਟਾ ਆਪਣੇ ਅਧੀਨ ਕੀਤਾ ਹੈ। ਇਹ ਸਿੱਧੇ ਰੂਪ ‘ਚ ਪੰਜਾਬ ਦੇ ਬੁਨਿਆਦੀ ਹੱਕਾਂ ‘ਤੇ ਇਕ ਹੋਰ ਹਮਲਾ ਅਤੇ ਪੰਜਾਬ ਪੁਨਰ ਨਿਰਮਾਣ ਐਕਟ 1966 ਦੀਆਂ ਸੰਵਿਧਾਨਕ ਮਦਾਂ ਦੀ ਉਲੰਘਣਾ ਹੈ। ਇਸ ਦੇ ਵਿਰੋਧ ‘ਚ ਆਮ ਆਦਮੀ ਪਾਰਟੀ ਪੰਜਾਬ ਦੇ ਰਾਜਪਾਲ ਨੂੰ ਮਿਲ ਕੇ ਇਸ ਫ਼ੈਸਲੇ ਨੂੰ ਰੱਦ ਕਰਨ ਦੀ ਮੰਗ ਕਰੇਗੀ।

Read Also ਪੰਜਾਬ ਸਰਕਾਰ ਨੇ ਅਦਾਲਤ ‘ਚ ਆਪ ਰੱਦ ਕੀਤੀ ਜਸਟਿਸ ਕਮਿਸ਼ਨ ਦੀ ਰਿਪੋਰਟ : ਚੀਮਾ

ਇਸ ਦੇ ਨਾਲ ਹੀ ਹਰਪਾਲ ਸਿੰਘ ਚੀਮਾ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੋਂ ਮੰਗ ਕੀਤੀ ਕਿ ਉਹ ਚੰਡੀਗੜ੍ਹ ਸਣੇ ਪੰਜਾਬ ਦੇ ਸਾਰੇ ਲੰਬਿਤ ਮੁੱਦਿਆਂ ‘ਤੇ ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ ਸ਼ੈਸ਼ਨ ਬੁਲਾਉਣ ਅਤੇ ਸਾਰੀਆਂ ਪਾਰਟੀਆਂ ਰਾਜਧਾਨੀ ਚੰਡੀਗੜ੍ਹ, ਪੰਜਾਬੀ ਭਾਸ਼ਾਈ ਇਲਾਕੇ ਅਤੇ ਪੰਜਾਬ ਦੇ ਦਰਿਆਈ ਪਾਣੀਆਂ ‘ਤੇ ਆਪਣਾ-ਆਪਣਾ ਸਟੈਂਡ ਵਿਧਾਨ ਸਭਾ ‘ਚ ਸਪੱਸ਼ਟ ਕਰਨ। ਵਿਧਾਨ ਸਭਾ ਦੀ ਸਾਰੀ ਕਾਰਵਾਈ ਦਾ ਲਾਈਵ ਟੈਲੀਕਾਸਟ ਕਰਵਾਇਆ ਜਾਵੇ ਤਾਂ ਕਿ ਪੰਜਾਬ ਦੇ ਲੋਕ ਵੀ ਸਭ ਕੱਚ-ਸੱਚ ਦੇਖ ਸਕਣ। ਹਰਪਾਲ ਸਿੰਘ ਚੀਮਾ ਨੇ ਇਹ ਵੀ ਮੰਗ ਕੀਤੀ ਕਿ ਪੰਜਾਬ ਸਰਕਾਰ ਕੇਂਦਰ ਸਰਕਾਰ ਦੇ ਇਸ ਤਾਜ਼ਾ ਤੁਗਲਕੀ ਫ਼ੈਸਲੇ ਨੂੰ ਬਿਨਾਂ ਦੇਰੀ ਕੀਤਿਆਂ ਅਦਾਲਤ ‘ਚ ਚੁਣੌਤੀ ਦੇਵੇ ਕਿਉਂਕਿ ਕੇਂਦਰ ਸਰਕਾਰ ਨੇ ਇਸ ਕੋਟੇ ਦੀ 60 ਫ਼ੀਸਦੀ ਮਾਲਕ ਪੰਜਾਬ ਨੂੰ ਪੁੱਛਣ ਤੱਕ ਦੀ ਵੀ ਜ਼ਰੂਰਤ ਨਹੀਂ ਸਮਝੀ।

ਚੀਮਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਪੰਜਾਬ ਦੇ ਹੱਕਾਂ ਲਈ ਸੜਕ ਤੋਂ ਸਦਨ ਅਤੇ ਸੰਸਦ ਤੋਂ ਅਦਾਲਤ ਤੱਕ ਦੀ ਲੜਾਈ ਲੜੇਗੀ। ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਭਾਰਤੀ ਸੰਘੀ ਢਾਂਚੇ ਨੂੰ ਕਾਂਗਰਸ ਅਤੇ ਭਾਜਪਾ ਨੇ ਡੂੰਘੀ ਸਾਜਿਸ਼ ਨਾਲ ਤੋੜਿਆ ਮਰੋੜਿਆ ਹੈ। ਰਾਜ ਸੂਚੀ ਅਤੇ ਸਾਂਝੀ ਸੂਚੀ ‘ਚ ਨਿਰਧਾਰਤ ਰਾਜਾਂ ਦੇ ਹੱਕਾਂ ਨੂੰ ਲਗਾਤਾਰ ਕੇਂਦਰੀ ਸੂਚੀ ਅਧੀਨ ਕੀਤਾ ਜਾ ਰਿਹਾ ਹੈ ਅਤੇ ਰਾਜਾਂ ਦੀ ਹਾਲਤ ਮੰਗਤਿਆਂ ਸਮਾਨ ਕਰ ਦਿੱਤੀ ਹੈ। ਉਨ੍ਹਾਂ ਕਿਹਾ ਕਿ ‘ਆਪ’ ਦੀ ਦਿੱਲੀ ‘ਚ ਕੇਜਰੀਵਾਲ ਸਰਕਾਰ ਵੀ ਆਪਣੇ ਅਧਿਕਾਰਾਂ ਅਤੇ ਪੂਰਨ ਰਾਜ ਦੀ ਲੜਾਈ ਕਾਂਗਰਸ ਅਤੇ ਭਾਜਪਾ ਵਿਰੁੱਧ ਲੜ ਰਹੀ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button