Breaking NewsD5 specialNewsPunjab

ਪੰਜਾਬ ਦੇ ਸੀਮਤ ਜ਼ੋਨਾਂ ‘ਚ 27.7 ਫੀਸਦੀ ਲੋਕ ਕੋਵਿਡ ਦੇ ਸੀਰੋਪੌਜ਼ੀਟਿਵ ਪਾਏ ਗਏ

ਚੰਡੀਗੜ੍ਹ : ਪੰਜਾਬ ਦੇ ਸੀਮਤ ਜ਼ੋਨਾਂ ਵਿੱਚ 27.7 ਫੀਸਦੀ ਵਸੋਂ ਕੋਵਿਡ ਐਡੀਬਾਡੀਜ਼ ਦੇ ਪੌਜ਼ੀਟਿਵ ਪਾਏ ਗਏ ਹਨ ਜੋ ਕਿ ਇਹ ਦਰਸਾਉਂਦਾ ਹੈ ਕਿ ਇਹ ਲੋਕ ਪਹਿਲਾ ਹੀ ਗ੍ਰਸਤ ਸਨ ਅਤੇ ਕੋਰੋਨਾ ਮਹਾਂਮਾਰੀ ਤੋਂ ਠੀਕ ਹੋ ਗਏ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਵੀਰਵਾਰ ਨੂੰ ਸੱਦੀ ਗਈ ਕੋਵਿਡ ਸਮੀਖਿਆ ਦੀ ਮੀਟਿੰਗ ਦੌਰਾਨ ਪੇਸ਼ ਕੀਤੇ ਸਰਵੇਖਣ ਦੇ ਨਤੀਜਿਆਂ ਵਿੱਚ ਦਿਖਾਇਆ ਗਿਆ ਕਿ ਸੀਮਤ ਜ਼ੋਨਾਂ ਵਿੱਚ ਸਾਰਸ-ਕੋਵ-2 ਐਟੀਬਾਡੀਜ਼ ਦਾ ਪ੍ਰਸਾਰ ਸਭ ਤੋਂ ਵੱਧ ਅੰਮ੍ਰਿਤਸਰ ਜ਼ਿਲੇ ਵਿੱਚ 40 ਫੀਸਦੀ ਹੈ। ਇਸ ਤੋਂ ਬਾਅਦ ਲੁਧਿਆਣਾ ਵਿੱਚ 36.5 ਫੀਸਦੀ, ਐਸ.ਏ.ਐਸ.ਨਗਰ ਵਿੱਚ 33.2 ਫੀਸਦੀ, ਪਟਿਆਲਾ ਜ਼ਿਲੇ ਵਿੱਚ 19.2 ਫੀਸਦੀ ਅਤੇ ਜਲੰਧਰ ਵਿੱਚ 10.8 ਫੀਸਦੀ ਹੈ।

ਆਹ ਦੇਖਲੋ ਡਿਊਟੀ! ਰਾਤ ਨੂੰ ਸ਼ਰੁਆਮ ਸੜਕ ‘ਤੇ ਲਾਹੀ ਸਿੱਖ ਦੀ ਪੱਗ?ਦੇਖੋ ਡੀਜੀਪੀ ਸਾਬ੍ਹ

ਇਹ ਪੰਜਾਬ ਦਾ ਪਹਿਲਾ ਨਿਵੇਕਲਾ ਸਰਵੇਖਣ ਹੈ ਜੋ ਪਹਿਲੀ ਤੋਂ 17 ਅਗਸਤ ਤੱਕ ਸੂਬੇ ਦੇ ਪੰਜ ਸੀਮਤ ਜ਼ੋਨਾਂ ਵਿੱਚ ਯੋਜਨਾਬੰਦ ਤਰੀਕੇ ਨਾਲ ਬੇਤਰਤੀਬੇ (ਰੈਂਡਮ) ਤੌਰ ‘ਤੇ ਚੁਣੇ ਗਏ 1250 ਵਿਅਕਤੀਆਂ ਦੇ ਸੈਂਪਲ ਲਏ ਗਏ। ਇਸ ਤੋਂ ਪਹਿਲਾਂ ਸੂਬਾ ਸਰਕਾਰ ਵੱਲੋਂ ਆਈ.ਸੀ.ਐਮ.ਆਰ. ਦੇ ਸਹਿਯੋਗ ਨਾਲ ਕੀਤਾ ਗਿਆ ਸਰਵੇਖਣ ਆਮ ਸੀ। ਇਹ ਸਰਵੇਖਣ ਰਿਪੋਰਟ ਉਸ ਦਿਨ ਆਈ ਜਦੋਂ ਦਿੱਲੀ ਨੇ ਆਪਣੀ ਦੂਜੀ ਸੀਰੋ ਸਰਵੇਖਣ ਦੇ ਨਤੀਜੇ ਜਾਰੀ ਕੀਤੀ ਜਿਸ ਅਨੁਸਾਰ ਕੌਮੀ ਰਾਜਧਾਨੀ ਵਿੱਚ 29 ਫੀਸਦੀ ਦੇ ਕਰੀਬ ਸੀਰੋਪਾਜ਼ੇਟਿਵ ਸਨ।
ਪੰਜਾਬ ਦੇ ਇਸ ਨਿਵੇਕਲੇ ਸਰਵੇਖਣ ਲਈ ਪੰਜ ਸੀਮਤ ਜ਼ੋਨਾਂ ਨੂੰ ਚੁਣਿਆ ਗਿਆ ਜਿਨ੍ਹਾ ਖੇਤਰਾਂ ਵਿੱਚ ਕੋਵਿਡ ਦੇ ਸਭ ਤੋਂ ਵੱਧ ਕੇਸ ਸਾਹਮਣੇ ਆਏ ਹਨ।

ਆਹ ਮਿਸਤਰੀ ਨੇ ਲਾਇਆ ਅਜਿਹਾ ਜੁਗਾੜ,ਖੜ੍ਹ-ਖੜ੍ਹ ਦੇਖਣ ਲੱਗੀ ਦੁਨੀਆਂ,ਹੋਰ ਰਹੇ ਵਿਦੇਸ਼ ਤੱਕ ਚਰਚੇ

ਇਹ ਪਟਿਆਲਾ, ਐਸ.ਏ.ਐਸ. ਨਗਰ, ਲੁਧਿਆਣਾ, ਜਲੰਧਰ ਤੇ ਅੰਮ੍ਰਿਤਸਰ ਜ਼ਿਲਿਆਂ ਦੇ ਇਲਾਕੇ ਸਨ। ਹਰੇਕ ਜ਼ੋਨ ‘ਚੋਂ 250 ਲੋਕਾਂ ਦੇ ਸੈਂਪਲ ਲਏ ਗਏ ਅਤੇ ਰੈਂਡਮ ਤੌਰ ‘ਤੇ ਚੁਣੇ ਗਏ ਹਰੇਕ ਘਰ ਵਿੱਚੋਂ 18 ਸਾਲ ਤੋਂ ਵੱਧ ਉਮਰ ਦੇ ਇਕ ਬਾਲਗ ਵਿਅਕਤੀ ਨੂੰ ਸਰਵੇਖਣ ਲਈ ਚੁਣਿਆ ਗਿਆ। ਸਾਰੇ ਸੀਮਤ ਜ਼ੋਨਾਂ ਜਿੱਥੇ ਕੋਵਿਡ-19 ਦੇ ਸਭ ਤੋਂ ਵੱਧ ਕੇਸ ਹਨ, ਨੂੰ ਮਿਲਾ ਕੇ ਕੁੱਲ 27.8 ਫੀਸਦੀ ਲੋਕਾਂ ਵਿੱਚ ਸਾਰਸ ਕੋਵ-2 ਐਟੀਬਾਡੀਜ਼ ਦੇ ਸੀਰੋ ਦਾ ਪ੍ਰਸਾਰ ਪਾਇਆ ਗਿਆ। ਸਰਵੇਖਣ ਦੀ ਰਿਪੋਰਟ ਅਨੁਸਾਰ ਸ਼ਹਿਰਾਂ ਦੇ ਬਾਕੀ ਇਲਾਕਿਆਂ ਵਿੱਚ ਇਹ ਗਿਣਤੀ ਘੱਟ ਹੈ ਜਦੋਂ ਕਿ ਪੇਂਡੂ ਖੇਤਰਾਂ ਵਿੱਚ ਇਹ ਗਿਣਤੀ ਸ਼ਹਿਰੀ ਇਲਾਕਿਆਂ ਨਾਲੋਂ ਹੋਰ ਵੀ ਘੱਟ ਹੈ। ਇਸ ਸਰਵੇਖਣ ਦਾ ਉਦੇਸ਼ ਰੈਪਿਡ ਐਂਟੀਬਾਡੀ ਟੈਸਟਿੰਗ ਕਿੱਟ ਰਾਹੀਂ ਸਾਰਸ-ਕੋਵ-2 ਐਂਟੀਬਾਡੀਜ਼ (ਆਈਜੀਐਮ/ਆਈਜੀਜੀ) ਦੇ ਪ੍ਰਸਾਰ ਨੂੰ ਦੇਖਣਾ ਸੀ।

ਲਓ ਜੀ! ਸਿੱਖ ਭਾਈਚਾਰੇ ਲਈ ਵੱਡੀ ਖੁਸ਼ਖਬਰੀ ॥Gurudwara Shri Hemkund Sahib

ਸੂਬਾ ਸਰਕਾਰ ਦੇ ਸਿਹਤ ਸਲਾਹਕਾਰ ਮਾਹਿਰਾਂ ਦੀ ਟੀਮ ਦੇ ਮੁਖੀ ਡਾ.ਕੇ.ਕੇ.ਤਲਵਾੜ ਨੇ ਵਿਸਥਾਰ ਵਿੱਚ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਿਖਲਾਈਪ੍ਰਾਪਤ ਫੀਲਡ ਸਹਾਇਕਾਂ ਤੇ ਲੈਬਾਰਟਰੀ ਟੈਕਨੀਸ਼ੀਅਨਜ਼ ਦੀ ਟੀਮ ਨੇ ਮੈਡੀਕਲ ਅਫਸਰ ਦੀ ਨਿਗਰਾਨੀ ਹੇਠ ਡਾਟਾ ਇਕੱਤਰ ਕੀਤਾ। ਆਸ਼ਾ/ਏ.ਐਨ.ਐਮਜ਼ ਨੇ ਇਸ ਸਰਵੇਖਣ ਵਿੱਚ ਜ਼ੋਨਾਂ ਵਿੱਚ ਘਰਾਂ ਦੀ ਸ਼ਨਾਖਤ ਵਿੱਚ ਮੱਦਦ ਮੁਹੱਈਆ ਕੀਤੀ।
ਸਰਵੇਖਣ ਦਾ ਮੰਤਵ ਸਮਝਾਉਣ ਤੋਂ ਬਾਅਦ ਲਿਖਤੀ ਤੌਰ ‘ਤੇ ਸਹਿਮਤੀ ਪੱਤਰ ਪ੍ਰਾਪਤ ਕੀਤਾ ਗਿਆ। ਇੰਟਰਵਿਊ ਤੋਂ ਬਾਅਦ ਰੋਗਾਣੂਹੀਣ ਹਾਲਤ ਵਿੱਚ ਲੈਬਾਰਟਰੀ ਦੇ ਟੈਕਨੀਸ਼ੀਅਨਜ਼ ਨੇ ਖੂਨ ਦਾ ਸੈਂਪਲ ਲਿਆ। ਇਹ ਸੈਂਪਲ ਟੈਸਟਾਂ ਲਈ ਜ਼ਿਲਾ ਜਨ ਸਿਹਤ ਲੈਬਾਰਟਰੀਆਂ ਵਿੱਚ ਭੇਜ ਦਿੱਤਾ ਗਿਆ ਜਿੱਥੇ ਰੈਪਿਡ ਐਂਟੀਬਾਡੀ ਟੈਸਟ ਕੀਤਾ ਗਿਆ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button