Breaking NewsNewsPunjab

ਪੰਜਾਬ ਦੇ ਸਰਕਾਰੀ ਦਫ਼ਤਰ 13 ਤੋਂ 17 ਫਰਵਰੀ ਤੱਕ ਬੰਦ, ਅੱਜ ਹੀ ਨਿਪਟਾ ਲਓ ਕੰਮ

ਚੰਡੀਗੜ੍ਹ: ਪੰਜਾਬ ਦੇ ਸਾਰੇ ਵਿਭਾਗਾਂ ਦੇ ਕਰਮੀ ਆਪਣੀਆਂ ਮੰਗਾਂ ਨੂੰ ਪੂਰਾ ਨਾ ਕਰਨ ਦੇ ਵਿਰੋਧ ‘ਚ 13 ਤੋਂ 15 ਫਰਵਰੀ ਤੱਕ ਸਾਰੇ ਦਫਤਰ ਬੰਦ ਰੱਖਣਗੇ ਅਤੇ ਕਿਸੇ ਵੀ ਸਰਕਾਰੀ ਦਫਤਰ ‘ਚ ਕੋਈ ਕੰਮ ਨਹੀਂ ਹੋਵੇਗਾ। ਇਸ ਤੋਂ ਇਲਾਵਾ 16 ਅਤੇ 17 ਨੂੰ ਸ਼ਨੀਵਾਰ ਅਤੇ ਐਤਵਾਰ ਦੀ ਛੁੱਟੀ ਹੈ। ਅੱਜ ਤੋਂ ਬਾਅਦ ਸਰਕਾਰੀ ਕੰਮ ਸਾਰੇ ਸੋਮਵਾਰ ਨੂੰ ਹੀ ਹੋਣਗੇ। ਕਰਮਚਾਰੀ ਪੰਜਾਬ ਦੀ ਸੂਬਾ ਸਰਕਾਰ ਤੋਂ ਨਾਰਾਜ਼ ਹਨ, ਕਿਉਂਕਿ ਕਾਂਗਰਸ ਸਰਕਾਰ ਨੇ ਚੋਣਾਂ ਦੇ ਮੈਨੀਫੈਸਟੋ ‘ਚ ਵਾਅਦਾ ਕੀਤਾ ਸੀ ਕਿ ਪੰਜਬਾ ‘ਚ ਕਾਂਗਰਸ ਦੀ ਸਰਕਾਰ ਬਣਨ ਤੋਂ ਬਾਅਦ ਕਰਮਚਾਰੀਆਂ ਦੀ ਸਾਰੀਆਂ ਮੰਗਾਂ ਪੂਰੀਆਂ ਕੀਤੀਆਂ ਜਾਣਗੀਆਂ ਪਰ ਸਰਕਾਰ ਨੇ ਸੱਤਾ ‘ਚ ਆਉਣ ਤੋਂ ਬਾਅਦ ਉਨ੍ਹਾਂ ਦੀ ਕੋਈ ਮੰਗ ਪੂਰੀ ਨਹੀਂ ਕੀਤੀ।

Read Also ਕੈਪਟਨ ਸਰਕਾਰ ਵੱਲੋਂ 28 ਜੂਨ ਨੂੰ ਛੁੱਟੀ ਦਾ ਐਲਾਨ

ਕਰਮਚਾਰੀਆਂ ਦੀਆਂ ਮੰਗਾਂ ‘ਚ 22 ਮਹੀਨੇ ਦੀ ਡੀਏ ਕਿਸ਼ਤ ਭਰਨਾ, 6ਵੇਂ ਤਨਖ਼ਾਹ ਕਮਿਸ਼ਨ ਲਾਗੂ ਕਰਨਾ, ਪੁਰਾਣੀ ਪੇਂਸ਼ਨ ਸਕੀਮ ਪੂਰੀ ਕਰਨਾ ਅਤੇ ਹੋਰ ਵਧੇਰੇ ਮੰਗਾਂ ਸ਼ਾਮਲ ਹਨ। ਹੜਤਾਲ ਦੌਰਾਨ ਕਰਮਚਾਰੀ ਸਰਕਾਰ ਖਿਲਾਫ ਪ੍ਰਦਰਸ਼ਨ ਕਰਨਗੇ। ਇਸ ਹੜਤਾਲ ਦਾ ਸਿਧਾ ਅਸਰ ਰੋਜ਼ ਪੱਬਲਿਕ ਡਿਲਿੰਗ ਵਾਲੇ ਵਿਭਾਗਾਂ ‘ਤੇ ਪਵੇਗਾ। ਜਿਸ ‘ਚ ਰੈਵਨਿਊ, ਐਕਸਾਈਜ਼ ਐਂਡ ਟੈਕਸੇਸ਼ਨਮ ਹੇਲਥ ਅਤੇ ਸਿੱਖਿਆ ਵਿਆਗ ਸ਼ਾਮਲ ਹਨ, ਕਿਉਂਕਿ ਇਸ ‘ਚ ਜ਼ਿਆਦਾਤਰ ਕਲੇਰੀਕਲ ਸਟਾਫ ਹੀ ਹੁੰਦਾ ਹੈ। ਜਿਸ ਦਾ ਅਸਰ ਆਮ ਲੋਕਾਂ ‘ਤੇ ਪੈਂਦਾ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button