Breaking NewsD5 specialIndiaNewsPoliticsPunjab

ਪੰਜਾਬ ਦੇ ਲੋਕ ਭਰਨਗੇ 1490 ਕਰੋੜ, ਬਿਜਲੀ ਦੇ ਰੇਟ ਸੁਣ ਕੇ ਲੱਗੇਗਾ ਕਰੰਟ

ਗੁਰਦਾਸਪੁਰ : ਪੰਜਾਬ ਦੇ ਲੋਕਾਂ ਨੂੰ ਨਵੇਂ ਸਾਲ ‘ਤੇ ਮਹਿੰਗੀ ਬਿਜਲੀ ਦਾ ਝਟਕਾ ਲੱਗਣ ਜਾ ਰਿਹਾ ਹੈ। ਖ਼ਬਰ ਮੁਤਾਬਕ 1490 ਕਰੋੜ ਰੁਪਏ ਦੀ ਵਸੂਲੀ ਲੋਕਾਂ ਦੀ ਜੇਬ ‘ਚੋਂ ਕੀਤੀ ਜਾਵੇਗੀ। ਇਹ ਰਕਮ ਦੋ ਨਿੱਜੀ ਥਰਮਲ ਪਲਾਂਟਾਂ ਨੂੰ ਕੋਲੇ ਦੀ ਧੁਆਈ ਲਈ ਦਿੱਤੀ ਜਾਣੀ ਹੈ। ਜਿਸ ਦਾ ਕੇਸ ਬਿਜਲੀ ਰੈਗੂਲੇਟਰੀ ਕਮਿਸ਼ਨ ਸੁਪਰੀਮ ਕੋਰਟ ‘ਚ ਹਾਰ ਚੁੱਕਿਆ ਹੈ। ਸੁਪਰੀਮ ਕੋਰਟ ਦਾ ਫ਼ੈਸਲਾ ਆਉਂਦਿਆਂ ਹੀ ਕਮਿਸ਼ਨ ਨੇ ਫ਼ੈਸਲਾ ਲਿਆ ਹੈ ਕਿ ਪਹਿਲੀ ਜਨਵਰੀ ਤੋਂ 31 ਦਸੰਬਰ ਤੱਕ ਇਕ ਸਾਲ ਲਈ ਘਰੇਲੂ ਖਪਤਕਾਰਾਂ ਲਈ ਬਿਜਲੀ 30 ਪੈਸੇ ਪ੍ਰਤੀ ਯੂਨਿਟ ਅਤੇ ਸਨਅਤਾਂ ਲਈ 29 ਪੈਸੇ ਪ੍ਰਤੀ ਯੂਨਿਟ ਮਹਿੰਗੀ ਹੋ ਜਾਵੇਗੀ।

ਪੰਜਾਬ ਦੇ ਲੋਕ ਭਰਨਗੇ 1490 ਕਰੋੜ, ਬਿਜਲੀ ਦੇ ਰੇਟ ਸੁਣ ਕੇ ਲੱਗੇਗਾ ਕਰੰਟ

ਬਿਜਲੀ ਦਰਾਂ ‘ਚ ਵਾਧੇ ਤੋਂ ਬਾਅਦ ਡਿਊਟੀ ਲੱਗਣ ਨਾਲ ਇਹ ਵਾਧਾ ਕ੍ਰਮਵਾਰ 36 ਤੇ 35 ਪੈਸੇ ਹੋ ਜਾਵੇਗਾ।
ਇਕ ਤਾਂ ਪਹਿਲਾਂ ਹੀ ਮਹਿੰਗਾਈ ਦੇ ਬੋਝ ਥੱਲੇ ਦੱਬੇ ਲੋਕ ਮਾਨਸਿਕ ਪ੍ਰੇਸ਼ਾਨੀ ਝੱਲ ਰਹੇ ਹਨ ਦੂਜੇ ਪਾਸੇ ਬਿਜਲੀ ਦਰਾਂ ‘ਚ ਕੀਤੇ ਜਾਣ ਵਾਲੇ ਵਾਧੇ ਨੇ ਲੋਕਾਂ ਨੂੰ ਹੋਰ ਪ੍ਰੇਸ਼ਾਨ ਕਰ ਦਿੱਤਾ ਹੈ। ਇਕ ਤਾਂ ਅੱਗੇ ਹੀ ਵਪਾਰੀਆਂ ਨੂੰ ਵੱਡੇ ਖਰਚੇ ਝੱਲਣੇ ਪੈਂਦੇ ਹਨ। ਇੰਡਸਟਰੀ ਡੁੱਬਦੀ ਜਾ ਰਹੀ ਹੈ, ਲਿਹਾਜ਼ਾ ਅੰਮ੍ਰਿਤਸਰ ਦੇ ਵਪਾਰੀਆਂ ਨੇ ਇਸ ਫ਼ੈਸਲੇ ‘ਤੇ ਇਤਰਾਜ਼ ਜਤਾਇਆ ਹੈ ਤੇ ਮੰਗ ਕੀਤੀ ਹੈ ਕਿ ਤੁਰੰਤ ਇਸ ਫ਼ੈਸਲੇ ਨੂੰ ਵਾਪਸ ਲਿਆ ਜਾਵੇ।

ਲੋਕਾਂ ਦੀ ਜੇਬ ‘ਤੇ ਡਾਕਾ ਪੈ ਰਿਹਾ ਹੈ ਤੇ ਸਰਕਾਰ ਚੁੱਪ ਬੈਠੀ ਹੈ। ਖ਼ਾਲੀ ਖ਼ਜ਼ਾਨੇ ਦੀ ਦੁਹਾਈ ਦੇਣ ਵਾਲੇ ਖ਼ਜ਼ਾਨਾ ਮੰਤਰੀ ਮਨਪ੍ਰੀਤ ਬਾਦਲ ਤਾਂ ਇਸ ਫ਼ੈਸਲੇ ਦੇ ਹੱਕ ‘ਚ ਨਜ਼ਰ ਆਏ। ਜਦਕਿ ਅਕਾਲੀ ਦਲ ਵਿਰੋਧ ‘ਚ ਰਣਨੀਤੀ ਉਲੀਕਣ ਦੀ ਗੱਲ ਕਹਿ ਰਿਹਾ ਹੈ। ਭਾਜਪਾ ਦੇ ਪੰਜਾਬ ਪ੍ਰਧਾਨ ਸ਼ਵੇਤ ਮਲਿਕ ਦਾ ਕਹਿਣਾ ਹੈ ਕਿ ਕੈਪਟਨ ਸਰਕਾਰ ਨੇ ਲੋਕਾਂ ਨਾਲ ਵਾਅਦਾ ਖ਼ਿਲਾਫ਼ੀ ਕੀਤੀ ਹੈ।

ਢੀਂਡਸਾ ਨੂੰ ਬਾਦਲਾਂ ਵੱਲੋਂ ਵੱਡਾ ਅਹੁਦਾ! ਕੈਪਟਨ ਦੇ ਸਲਾਹਕਾਰਾਂ ਦੇ ਰਹਿ ਗਏ ਮੂੰਹ ਧੋਤੇ | D5 Channel Punjabi

ਜੇਬ ਲੋਕਾਂ ਦੀ ਤੇ ਹੱਥ ਪੰਜਾਬ ਰਾਜ ਬਿਜਲੀ ਰੈਗੂਲੇਟਰੀ ਕਮਿਸ਼ਨ ਦਾ, ਆਮ ਆਦਮੀ ਪਾਰਟੀ ਤਾਂ ਬਿਜਲੀ ਅੰਦੋਲਨ ਦਾ ਤਾਣਾ ਬਾਣਾ ਬੁਣ ਕੇ ਹੁਣ ਮੈਦਾਨ ‘ਚੋਂ ਬਾਹਰ ਨਜ਼ਰ ਆ ਰਹੀ ਹੈ। ਅਕਾਲੀ ਦਲ ਸਿਰਫ਼ ਰਣਨੀਤੀ ਉਲੀਕਣ ਬਾਰੇ ਵਿਚਾਰ ਕਰ ਰਿਹਾ ਹੈ।ਜਿਸ ਤੋਂ ਲੱਗਦਾ ਹੈ ਕਿ ਹੁਣ ਲੋਕਾਂ ਦੇ ਹੱਕ ਦੀ ਗੱਲ ਕਰਨ ਲਈ ਕੋਈ ਵੀ ਮਜ਼ਬੂਤ ਵਿਰੋਧੀ ਨਹੀਂ। ਜੋ ਸਰਕਾਰ ਨੂੰ ਮੂੰਹ ਤੋੜ ਜਵਾਬ ਦੇ ਸਕੇ। ਲੁੱਟ ਦਾ ਸ਼ਿਕਾਰ ਹੋ ਰਹੇ ਪੰਜਾਬ ਦੇ ਲੋਕ ਸ਼ਾਇਦ ਵਧੀਕੀਆਂ ਦਾ ਜਵਾਬ ਅਗਲੀਆਂ ਚੋਣਾਂ ‘ਚ ਦੇਣ ਜਾਂ ਸ਼ਾਇਦ ਉਹ ਵੀ ਨਹੀਂ। ਏਸੇ ਤਰ੍ਹਾਂ ਚੱਲਦਾ ਰਿਹਾ ਤਾਂ ਆਮ ਲੋਕਾਂ ਦੀ ਆਵਾਜ਼ ਦੱਬਦੀ ਰਹੇਗੀ ਤੇ ਤਾਨਾਸ਼ਾਹੀ ਫ਼ੁਰਮਾਨਾਂ ਦੀ ਚੱਕੀ ‘ਚ ਪਿਸਦੇ ਰਹਿਣਗੇ ਪੰਜਾਬ ਦੇ ਲੋਕ, ਇਸ ਲਈ ਹੁਣ ਸਮਾਂ ਜਾਗਣ ਦਾ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Leave a Reply

Your email address will not be published. Required fields are marked *

Back to top button