Breaking NewsD5 specialNewsPunjab

ਅੰਮ੍ਰਿਤਧਾਰੀਆਂ ਦੀ ਭਿਆਨਕ ਕੁੱਟਮਾਰ! ਕਿਰਪਾਨਾਂ ਖੋਹਣ ਦੇ ਵੀ ਇਲਜ਼ਾਮ (ਵੀਡੀਓ)

ਫਿਰੋਜ਼ਪੁਰ : ਪੰਜਾਬ ਵਿੱਚ ਸਿੱਖਾਂ ਦੇ ਕੇਸਾਂ ਦੀਆਂ ਬੇਅਦਬੀਆਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ ਆਏ ਦਿਨ ਬੇਖੌਫ਼ ਸਿੱਖਾਂ ਦੇ ਕੇਸਾਂ ਨੂੰ ਹੱਥ ਪਾਇਆ ਜਾ ਰਿਹਾ ਹੈ। ਅਜਿਹਾ ਹੀ ਇੱਕ ਮਾਮਲਾ ਜਿਲਾ ਫਿਰੋਜ਼ਪੁਰ ਦੇ ਕਸਬਾ ਤਲਵੰਡੀ ਭਾਈ ਵਿੱਚ ਦੇਖਣ ਨੂੰ ਮਿਲਿਆ ਹੈ ਜਿਥੇ ਇੱਕ ਅਮ੍ਰਿਤਧਾਰੀ ਪਤੀ ਪਤਨੀ ਨਾਲ ਕੁੱਟਮਾਰ ਕੀਤੀ ਗਈ ਹੈ। ਮਿਲੀ ਜਾਣਕਾਰੀ ਅਨੁਸਾਰ ਅਮ੍ਰਿਤਧਾਰੀ ਸਿੱਖ ਗੁਰਮੀਤ ਸਿੰਘ ਇੱਕ ਹੋਮਿਓਪੈਥਿਕ ਡਾਕਟਰ ਹੈ ਅਤੇ ਉਸ ਨੇ ਤਲਵੰਡੀ ਭਾਈ ਦੀ ਮਲਕੀਤ ਕੌਰ ਨਾਮਕ ਔਰਤ ਕੋਲੋਂ ਦਵਾਈ ਦੇ ਪੈਸੇ ਲੈਣੇ ਸਨ ਅਤੇ ਉਹ ਕਈ ਵਾਰ ਮਲਕੀਤ ਕੌਰ ਦੇ ਘਰ ਦੇ ਚੱਕਰ ਕੱਢ ਰਿਹਾ ਸੀ ਅਤੇ ਉਸ ਨੂੰ ਹਰ ਵਾਰ ਨਵਾਂ ਬਹਾਨਾ ਬਣਾ ਮੌੜ ਦਿੱਤਾ ਜਾਂਦਾ ਸੀ ਪਰ ਅੱਜ ਜਦੋਂ ਡਾਕਟਰ ਗੁਰਮੀਤ ਸਿੰਘ ਆਪਣੀ ਪਤਨੀ ਨੂੰ ਨਾਲ ਲੇਕੇ ਮਲਕੀਤ ਕੌਰ ਦੇ ਘਰ ਗਿਆ ਤਾਂ ਉਸ ਫਿਰ ਬਹਾਨਾ ਬਣਾ ਮੋੜਨ ਦੀ ਕੋਸ਼ਿਸ਼ ਕੀਤੀ ਗਈ।

Read Also ਕੈਨੇਡਾ ‘ਚ ਇੱਕ ਹੋਰ ਅੰਮ੍ਰਿਤਧਾਰੀ ਗੁਰਸਿੱਖ ਹੋਇਆ ਨਸਲੀ ਹਮਲੇ ਦਾ ਸ਼ਿਕਾਰ

ਜਦੋਂ ਡਾਕਟਰ ਨੇ ਇਸ ਗੱਲ ਦਾ ਵਿਰੋਧ ਕੀਤਾ ਤਾਂ ਮਲਕੀਤ ਕੌਰ ਦੇ ਪੂਰੇ ਪਰਿਵਾਰ ਵੱਲੋਂ ਡਾਕਟਰ ਗੁਰਮੀਤ ਸਿੰਘ ਅਤੇ ਉਸ ਦੀ ਪਤਨੀ ਨੂੰ ਸਰੇਆਮ ਗਲੀ ਵਿੱਚ ਕੇਸਾਂ ਤੋਂ ਫੜ ਕੇ ਕੁੱਟਮਾਰ ਕੀਤੀ ਗਈ ਇਥੋਂ ਤੱਕ ਕੀ ਉਹਨਾਂ ਦਾ ਸਿਰੀ ਸਾਹਿਬ ਵੀ ਖੋਹ ਕੇ ਰੱਖ ਲਿਆ ਗਿਆ।ਉਧਰ ਮਲਕੀਤ ਕੌਰ ਦੇ ਬੇਟੇ ਦਾ ਕਹਿਣਾ ਹੈ ਕਿ ਉਹਨਾਂ ਨੇ ਡਾਕਟਰ ਦੇ ਪੈਸੇ ਜਰੂਰ ਦੇਣੇ ਹਨ ਅਤੇ ਉਹਨਾਂ ਡਾਕਟਰ ਨੂੰ ਕੁੱਝ ਦਿੰਨਾ ਦਾ ਟਾਈਮ ਦਿੱਤਾ ਸੀ ਪਰ ਡਾਕਟਰ ਨੇ ਉਹਨਾਂ ਦੀ ਗੱਲ ਨਾ ਸੁਣਦਿਆਂ ਆਪਣਾ ਸਿਰੀ ਸਾਹਿਬ ਕੱਢ ਕੇ ਉਹਨਾਂ ਨਾਲ ਹੱਥੋਪਾਈ ਕੀਤੀ ਹੈ ਅਤੇ ਉਹਨਾਂ ਨੂੰ ਜਖਮੀ ਕੀਤਾ ਹੈ ਪਰ ਅਸਲ ਸਚਾਈ ਦਾ ਪਤਾ ਤਾਂ ਜਾਂਚ ਤੋਂ ਬਾਅਦ ਹੀ ਲੱਗੇਗਾ। ਉਧਰ ਮੋਕੇ ਤੇ ਪਹੁੰਚੇ ਏ ਐਸ ਆਈ ਲਖਵੀਰ ਸਿੰਘ ਨੇ ਅਮ੍ਰਿਤਧਾਰੀ ਪਤੀ ਪਤਨੀ ਦੇ ਬਿਆਨਾਂ ਤੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਅਤੇ ਕੇਸਾਂ ਦੀ ਹੋਈ ਬੇਅਦਬੀ ਨੂੰ ਲੇਕੇ ਇਨਸਾਫ਼ ਦਿਵਾਉਣ ਦੀ ਗੱਲ ਆਖੀ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button