InternationalNewsSportsTop News

Elon Musk ਖ਼ਰੀਦਣ ਜਾ ਰਹੇ ਹਨ ਇਹ ਦਿੱਗਜ ਫੁੱਟਬਾਲ ਟੀਮ !

ਸਾਨ ਫਰਾਂਸਿਸਕੋ : ਟੇਸਲਾ ਅਤੇ ਸਪੇਸਐਕਸ ਦੇ ਸੀ.ਈ.ਓ. ਏਲਨ ਮਸਕ ਨੇ ਬੁੱਧਵਾਰ ਨੂੰ ਟਵਿੱਟਰ ‘ਤੇ ਐਲਾਨ ਕੀਤਾ ਕਿ ਉਹ ਬ੍ਰਿਟਿਸ਼ ਫੁੱਟਬਾਲ ਕਲੱਬ ਮਾਨਚੈਸਟਰ ਯੂਨਾਈਟਿਡ ਨੂੰ ਖਰੀਦ ਰਹੇ ਹਨ। ਕਲੱਬ ਦਾ ਨਵੀਨਤਮ ਮਾਰਕੀਟ ਕੈਪ ਲਗਭਗ 2.08 ਬਿਲੀਅਨ ਡਾਲਰ ਹੈ। ਮਸਕ ਨੇ ਇੱਕ ਟਵੀਟ ਵਿੱਚ ਲਿਖਿਆ, “ਮੈਂ ਮਾਨਚੈਸਟਰ ਯੂਨਾਈਟਿਡ ਨੂੰ ਖ਼ਰੀਦ ਰਿਹਾ ਹਾਂ, ਤੁਹਾਡਾ ਸੁਆਗਤ ਹੈ।”

Lumpy Skin Disease ਨਾਲ ਹਾਲਾਤ ਬਦ-ਤੋਂ-ਬਦਤਰ, ਉੱਤੋਂ ਡਾਕਟਰਾਂ ਨੇ ਫੇਰਿਆ ਮੂੰਹ | D5 Channel Punjabi

ਹਾਲਾਂਕਿ, ਮਸਕ ਵੱਲੋਂ ਥੋੜ੍ਹੀ ਦੇਰ ਬਾਅਦ ਟਵੀਟ ਦਾ ਜਵਾਬ ਦਿੰਦੇ ਹੋਏ ਕਿਹਾ ਗਿਆ ਕਿ ਮੈਂ ਮਜ਼ਾਕੀਆ ਗੱਲ ਕੀਤੀ ਸੀ ਹੋਰ ਕੁਝ ਨਹੀਂ। ਅਮਰੀਕਨ ਗਲੇਜ਼ਰ ਪਰਿਵਾਰ ਮਾਨਚੈਸਟਰ ਯੂਨਾਈਟਿਡ ਕਲੱਬ ਮਾਲਕ ਹੈ, ਜਿਸ ਨੇ ਇਸ ਨੂੰ 2005 ਵਿੱਚ ਲਗਭਗ 790 ਮਿਲੀਅਨ ਪੌਂਡ ਵਿੱਚ ਖ਼ਰੀਦਿਆ ਸੀ।

Mohalla Clinic : ਸਰਕਾਰ ‘ਤੇ ਭੜਕਿਆ ਆਹ ਬੰਦਾ, ਕੱਢ ਲਿਆਇਆ ‘Aam Aadmi Clinic’ ਦੀ ਫਾਈਲ | D5 Channel Punjabi

ਦੱਸ ਦੇਈਏ ਕਿ ਇਸ ਤੋਂ ਪਹਿਲਾਂ ਏਲਨ ਮਸਕ ਨੇ 44 ਅਰਬ ਡਾਲਰ ਵਿਚ ਟਵਿਟਰ ਨੂੰ ਖ਼ਰੀਦਣ ਦਾ ਐਲਾਨ ਕੀਤਾ ਸੀ। ਹਾਲਾਂਕਿ ਬਾਅਦ ਵਿਚ ਉਨ੍ਹਾਂ ਨੇ ਇਸ ਡੀਲ ਨੂੰ ਤੋੜ ਦਿੱਤਾ ਸੀ। ਟਵਿਟਰ ਨਾਲ ਡੀਲ ਤੋੜਨ ਕਾਰਨ ਮਸਕ ਨੂੰ ਇਨ੍ਹੀਂ ਦਿਨੀਂ ਅਦਾਲਤ ਦੇ ਚੱਕਰ ਵੀ ਲਗਾਉਣੇ ਪੈ ਰਹੇ ਹਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button