
ਚੀਨ ਵਿਚ ਖੇਡੇ ਗਏ ਪੁਰਸ਼ ਹਾਕੀ ਦੇ ਜੂਨੀਅਰ ਏਸ਼ੀਆ ਕੱਪ ਫ਼ਾਈਨਲ ਵਿਚ ਭਾਰਤ ਨੇ ਕੋਰੀਆ ਨੂੰ 4-1 ਨਾਲ ਹਰਾ ਕੇ ਰਿਕਾਰਡ ਛੇਵੀਂ ਵਾਰ ਇਹ ਖ਼ਿਤਾਬ ਆਪਣੇ ਨਾਂ ਕੀਤਾ ਹੈ ਅਤੇ ਵਿਸ਼ਵ ਕੱਪ ਲਈ ਆਪਣੀ ਜਗ੍ਹਾ ਪੱਕੀ ਕਰ ਲਈ ਹੈ। ਮੈਚ ਦੀ ਸ਼ੁਰੂਆਤ ਤੋਂ ਹੀ ਭਾਰਤੀ ਖਿਡਾਰੀਆਂ ਨੇ ਆਪਣਾ ਦਬਦਬਾ ਬਣਾਇਆ। ਭਾਰਤ ਨੇ ਅਜੀਤ ਯਾਦਵ ਸਦਕਾ 9ਵੇਂ ਮਿੰਟ ਵਿਚ ਸ਼ਾਨਦਾਰ ਗੋਲ ਕੀਤਾ। ਇਸ ਤੋਂ ਬਾਅਦ ਕਪਤਾਨ ਅਨਮੋਲ ਨੇ 13ਵੇਂ ਮਿੰਟ ਵਿਚ ਗੋਲ ਕਰ ਕੇ ਭਾਰਤ ਦੀ ਲੀਡ ਨੂੰ 2-0 ਕਰ ਦਿੱਤਾ। ਮੈਚ ਦੇ 21ਵੇਂ ਮਿੰਟ ਵਿਚ ਪ੍ਰਭਦੀਪ ਸਿੰਘ ਨੇ ਸ਼ਾਨਦਾਰ ਸ਼ਾਟ ਮਾਰ ਕੇ ਟੀਮ ਦਾ ਤੀਜਾ ਗੋਲ ਕੀਤਾ ਅਤੇ ਭਾਰਤ ਨੇ ਹਾਫ਼-ਟਾਈਮ ਤੱਕ 3-0 ਦੀ ਲੀਡ ਲਈ।
ਮੈਚ ਦੇ ਆਖ਼ਰੀ ਕੁਆਰਟਰ ਵਿਚ ਵੀ ਭਾਰਤੀ ਟੀਮ ਦਾ ਹਮਲਾਵਰ ਰੁਖ਼ ਜਾਰੀ ਰਿਹਾ। 50ਵੇਂ ਮਿੰਟ ਵਿਚ ਆਸ਼ੂ ਮੌਰਿਆ ਨੇ ਪੈਨਲਟੀ ਕਾਰਨਰ ਨੂੰ ਗੋਲ ਵਿਚ ਬਦਲ ਕੇ ਸਕੋਰ 4-0 ਕਰ ਦਿੱਤਾ। ਹਾਲਾਂਕਿ, ਕੋਰੀਆ ਨੇ 54ਵੇਂ ਮਿੰਟ ਵਿਚ ਪੈਨਲਟੀ ਸਟਰੋਕ ਜ਼ਰੀਏ ਆਪਣਾ ਪਹਿਲਾ ਗੋਲ ਕੀਤਾ, ਜਿਸ ਨੂੰ ਕੋਰੀਆਈ ਕਪਤਾਨ ਲੀ ਮਿਨਹਯੋਕ ਨੇ ਗੋਲ ਵਿਚ ਤਬਦੀਲ ਕੀਤਾ, ਪਰ ਉਦੋਂ ਤੱਕ ਮੈਚ ਭਾਰਤ ਦੀ ਪਕੜ ਵਿਚ ਆ ਚੁੱਕਾ ਸੀ। ਭਾਰਤ ਨੇ ਇਸ ਤੋਂ ਪਹਿਲਾਂ 2004, 2008, 2015, 2023 ਅਤੇ 2024 ਵਿਚ ਵੀ ਇਹ ਟਰਾਫੀ ਜਿੱਤੀ ਹੈ। ਟੀਮ ਦੀ ਇਸ ਇਤਿਹਾਸਕ ਪ੍ਰਾਪਤੀ ਤੋਂ ਖੁਸ਼ ਹੋ ਕੇ ਹਾਕੀ ਇੰਡੀਆ ਨੇ ਹਰੇਕ ਖਿਡਾਰੀ ਲਈ 3 ਲੱਖ ਰੁਪਏ ਅਤੇ ਸਪੋਰਟਸ ਸਟਾਫ਼ ਦੇ ਹਰੇਕ ਮੈਂਬਰ ਲਈ 1.5 ਲੱਖ ਰੁਪਏ ਦੀ ਇਨਾਮੀ ਰਾਸ਼ੀ ਦਾ ਐਲਾਨ ਕੀਤਾ ਹੈ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.




