ਪੰਜਾਬ ਦੇ ਮਸੀਹੇ ਦੀ ਦਰਦਨਾਕ ਮੌਤ ! (ਵੀਡੀਓ)
ਪਟਿਆਲਾ : 5100 ਲੋਕਾਂ ਨੂੰ ਨਹਿਰ ਚੋਂ ਕੱਢ ਕੇ ਜਾਨ ਬਚਾਉਣ ਵਾਲਾ ਇਹ ਗੋਤਾਖੋਰ ਹੁਣ ਖੁਦ ਹੀ ਨਹਿਰ ‘ਚ ਡੁੱਬ ਕੇ ਸਦਾ ਦੀ ਨੀਂਦ ਸੌਂ ਗਿਆ। ਹਾਦਸਾ ਉਸ ਸਮੇਂ ਵਾਪਰਿਆਂ ਜਦੋਂ ਗੋਤਾਖੋਰ ਸ਼ੀਲੂ ਕੁਮਾਰ ਨਹਿਰ ਚੋਂ ਲਾਸ਼ ਦੀ ਭਾਲ ਕਰ ਰਿਹਾ ਸੀ ਪਰ ਜਿਵੇਂ ਹੀ ਸ਼ੀਲੂ ਨੇ ਨਹਿਰ ਚ ਛਾਲ ਲਗਾਈ ਤਾਂ ਉਸਦਾ ਪੈਰ ਨਹਿਰ ‘ਚ ਕਿਸੇ ਝਾੜੀ ‘ਚ ਵਸ ਗਿਆ ਜਿਸ ਕਾਰਨ ਅੰਦਰ ਹੀ ਉਸਦਾ ਦਮ ਟੁੱਟ ਗਿਆ।
Read Also ਸੰਗਰੂਰ ‘ਚ ਵਾਪਰਿਆ ਦਰਦਨਾਕ ਸੜਕ ਹਾਦਸਾ, ਦੋ ਦੀ ਮੌਤ
ਦੱਸ ਦੇਈਏ ਕਿ ਮ੍ਰਿਤਕ ਗੋਤਾਖੋਰ ਪਟਿਆਲਾ ਦਾ ਰਹਿਣ ਵਾਲਾ ਸੀ। ਭੋਲੇ ਸ਼ੰਕਰ ਡਾਈਵਰਜ਼ ਕਲੱਬ ਦੇ ਪ੍ਰਧਾਨ ਸ਼ੰਕਰ ਭਾਰਦਵਾਜ ਵਲੋਂ ਇਸ ਬਾਰੇ ਜਾਣਕਾਰੀ ਦਿੱਤੀ ਗਈ ਤੇ ਸਰਕਾਰ ਪਾਸੋਂ ਮ੍ਰਿਤਕ ਦੇ ਪਰਿਵਾਰ ਲਈ ਮਦਦ ਦੀ ਅਪੀਲ ਵੀ ਕੀਤੀ। ਫਿਲਹਾਲ ਇਸ ਬਾਰੇ ਪੁਲਿਸ ਨੂੰ ਸੂਚਿਤ ਕਰ ਦਿੱਤਾ ਗਿਆ ਸੀ ਤੇ ਪੁਲਿਸ ਵਲੋਂ ਗੋਤਾਖੋਰ ਦੀ ਲਾਸ਼ ਨੂੰ ਮੋਰਚਰੀ ਵਿਚ ਰਖਵਾ ਦਿੱਤਾ ਗਿਆ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.